Punjab Kushti / Wrestling
ਜੰਡਿਆਲੀ ਸਕੂਲ ’ਚ ਵਿਦਿਆਰਥੀ ਕੌਂਸਲ ਦਾ ਗਠਨ ਹੋਇਆ Balle Punjab

ਕੁਹਾੜਾ, 21 ਮਈ (ਮਹੇਸ਼ਇੰਦਰ ਸਿੰਘ ਮਾਂਗਟ) ਸਰਕਾਰੀ ਪ੍ਰਾਇਮਰੀ ਸਕੂਲ ਜੰਡਿਆਲੀ ਬਲਾਕ ਲੁਧਿਆਣਾ-1 ਵਿਖੇ ਸਾਲ 2014-15 ਲਈ ਅਧਿਆਪਕ ਸ਼੍ਰੀ ਨਰਿੰਦਰ ਸਿੰਘ ਦੀ ਨਿਗਰਾਨੀ ਹੇਠ ਸਕੂਲ ਦੀ ਵਿਦਿਆਰਥੀ ਕੌਂਸਲ ਦਾ ਗਠਨ ਕੀਤਾ ਗਿਆ। ਸ਼ਹੀਦ ਭਗਤ ਸਿੰਘ ਹਾਊਸ ਲਈ ਅੰਜਲੀ ਕੁਮਾਰੀ ਅਤੇ ਅਮਨ ਕੁਮਾਰ, ਸ਼ਹੀਦ ਕਰਤਾਰ ਸਿੰਘ ਸਰਾਭਾਹਾਊਸ ਲਈ ਮੋਨੂੰ ਕੁਮਾਰ, ਰਿਜ਼ਵਾਨਾ, ਸ਼ਹੀਦ ਊਧਮ ਸਿੰਘ ਹਾਊਸ ਲਈ ਸਨੀ ਕੁਮਾਰ, ਸੰਧਿਆਂ ਕੁਮਾਰੀ, ਲਾਲਾ ਲਾਜਪਤ ਹਾਊਸ ਲਈ ਸੋਨੂੰ ਕੁਮਾਰ, ਜਸਵੀਰ ਕੌਰ ਨੂੰ ਕ੍ਰਮਵਾਰ ਹਾਊਸ ਕੈਪਟਨ ਅਤੇ ਵਾਈਸ ਕੈਪਟਨ ਚੁਣਿਆ ਗਿਆ। ਅਰਜਨ ਕੁਮਾਰ ਨੂੰ ਹੈਡ ਬੁਆਏ ਅਤੇ ਕ੍ਰਿਸ਼ਮਾਂ ਕੁਮਾਰੀ ਨੂੰ ਹੈਡ ਗਰਲ ਚੁਣਿਆ ਗਿਆ। ਕੌਸ਼ਲ ਦੇ ਮੈਂਬਰਾਂ ਨੂੰ ਸਕੂਲ ਵਿਚ ਪੂਰਨ ਅਨੁਸ਼ਾਸ਼ਨ ਅਤੇ ਸਕੂਲ ਦੀ ਬੇਹਤਰੀ ਲਈ ਤਨ ਮਨ ਨਾਲ ਕੰਮ ਕਰਨ ਸੁਹੰ ਚੁੱਕੀ। ਇਸ ਮੌਕੇ ਸਕੂਲ ਮੈਨਜਿੰਗ ਕਮੇਟੀ ਦੇ ਚੇਅਰਮੈਨ ਜਸਪਾਲ ਸਿੰਘ, ਸਕੂਲ ਮੁੱਖੀ ਮਹਿੰਦਰ ਕੌਰ, ਸੁਨੀਲ ਖੁਰਾਣਾ, ਪੂਨਮ ਮੁਖੀਜਾ, ਰਵਨੀਤ ਕੌਰ, ਕ੍ਰਿਨਦੀਪ ਕੌਰ, ਹਰਪ੍ਰੀਤ ਕੌਰ ਅਤੇ ਸਕੂਲ ਦੇ ਵਿਦਿਆਰਥੀ ਹਾਜ਼ਰ ਸਨ।