Punjab Kushti / Wrestling
ਕਿਸਾਨ ਝੋਨੇ ਦੀ ਲਵਾਈ 15 ਜੂਨ ਤੋਂ ਪਹਿਲਾਂ ਨਾ ਕਰਨ : ਖੇਤੀਬਾੜੀ ਅਫਸਰ Balle Punjab

ਕੁਹਾੜਾ, 24 ਮਈ (ਮਹੇਸ਼ਇੰਦਰ ਸਿੰਘ ਮਾਂਗਟ) ਰਾਜ ਅੰਦਰ ਧਰਤੀ ਹੇਠਲੇ ਪਾਣੀ ਦੇ ਹੋਰ ਨੀਵਾਂ ਨਾ ਜਾਣ ਦੇ ਮਕਸਦ ਨਾਲ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਬਿਜਾਈ ਦਾ ਸਮਾਂ ਪਿਛਲੇ ਸਾਲ ਨਾਲੋਂ ਪੰਜ ਦਿਨ ਦਾ ਵਧਾ ਦਿੱਤਾ ਗਿਆ।ਰਾਜ ਸਰਕਾਰ ਵੱਲੋਂ ਪੰਜਾਬ ਸਬਸੋਇਲ ਪ੍ਰੀਜਰਵੇਸ਼ਸਨ ਵਾਟਰ ਐਕਟ 2009 ਵਿੱਚ ਸੋਧ ਕਰਦਿਆਂ ਝੋਨੇ ਦੀ ਲਵਾਈ ਖੇਤਾਂ ਵਿੱਚੋਂ ਪਨੀਰੀ ਪੁੱਟ ਕੇ 15 ਜੂਨ ਨੂੰ ਕੀਤੇ ਜਾਣ ਅਤੇ ਬਾਸਮਤੀ ਦੀ ਲਵਾਈ 5 ਜੁਲਾਈ ਤੋ ਪਹਿਲਾਂ ਨਾ ਕਰਨ ਦੀ ਹਦਾਇਤ ਵੀ ਜਾਰੀ ਕੀਤੀ ਹੈ।ਖੇਤੀਬਾੜੀ ਬਲਾਕ ਅਫਸਰ ਸ. ਧਰਮਪਾਲ ਸਿੰਘ ਨੇ ਦੱਸਿਆ ਕਿ ਇੰਨਾਂ ਤਰੀਕਾਂ ਵਿੱਚ ਝੋਨਾ ਲਗਾਉਣ ਨਾਲ ਕਿਸਾਨਾਂ ਉ¤ਪਰ ਡੀਜ਼ਲ ਆਦਿ ਦਾ ਵਾਧੂ ਖਰਚ ਪੈਣ ਤੋਂ ਬਚਾਅ ਹੁੰਦਾ ਹੈ ਅਤੇ ਸਰਕਾਰ ਦਾ ਵੀ ਲੱਗਭੱਗ 26 ਕਰੋੜ ਦਾ ਇੱਕ ਦਿਨ ਦਾ ਫਾਇਦਾ ਹੁੰਦਾ ਹੈ। ਜੋ ਕਿਸਾਨਾਂ ਵੱਲੋਂ ਬਗੈਰ ਬਰਸਾਤ ਪਈ ਤੋਂ ਝੋਨਾ ਖੇਤਾਂ ਵਿੱਚ ਲਗਾਇਆ ਜਾਂਦਾ ਹੈ, ਉਹ ਛੇਤੀ ਵੱਧਦਾ ਫੁਲਦਾ ਨਹੀ, ਉਹ ਬਰਸਾਤ ਪੈਣ ਤੇ ਹੀ ਤੁਰਦਾ ਹੈ।ਉਨਾਂ ਦੱਸਿਆ ਕਿ ਬਰਸਾਤਾਂ ਸੁਰੂ ਹੋਣ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਵੱਧਦਾ ਹੈ।ਉਨਾ ਕਿਹਾ ਕਿ ਜੋ ਕਿਸਾਨ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਕਰਕੇ ਅਗੇਤਾ ਝੋਨਾ ਲਾਵੇਗਾ, ਉਸ ਖਿਲਾਫ ਕਨੂੰਨੀ ਕਾਰਵਾਈ ਕੀਤੀ ਜਾਵੇਗੀ।