Punjab Kushti / Wrestling
ਨਰਿੰਦਰ ਮੋਦੀ ਦਾ ਪ੍ਰਧਾਨ ਮੰਤਰੀ ਬਣਨਾ ਦੇਸ਼ ਲਈ,ਹਰਸਿਮਰਤ ਕੌਰ ਬਾਦਲ ਦਾ ਮੰਤਰੀ ਬਣਨਾ ਪੰਜਾਬ ਲਈ ਲਾਭਕਾਰੀ ਹੋਵੇਗਾ-ਢਿਲੋ Balle Punjab

ਕੁਹਾੜਾ,  27 ਮਈ  (ਮਹੇਸ਼ਇੰਦਰ ਸਿੰਘ ਮਾਂਗਟ)  ਸ੍ਰੀ ਨਰਿੰਦਰ ਮੋਦੀ ਦਾ ਪ੍ਰਧਾਨ ਮੰਤਰੀ ਬਣਨਾ ਦੇਸ਼ ਲਈ ਲਾਭਕਾਰੀ ਸਿੱਧ ਹੋਏਗਾ,ਜਦੋ ਕਿ ਬੀਬੀ ਹਰਸਿਮਰਤ ਕੌਰ ਬਾਦਲ ਦਾ ਕੇਂਦਰ ਦੀ ਸਰਕਾਰ ਵਿੱਚ ਕੈਬਨਿਟ ਮੰਤਰੀ ਬਣਨਾ ਪੰਜਾਬ ਲਈ ਲਾਭਕਾਰੀ ਸਿੱਧ ਹੋਏਗਾ,ਇਹ ਵਿਚਾਰ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ:ਸ਼ਰਨਜੀਤ ਸਿੰਘ ਢਿੱਲੋ ਨੇ ਜੰਡਿਆਲੀ ਵਿਖੇ ਨਰਿੰਦਰ ਸਿੰਘ ਗਿੱਲ ਦੇ ਫਾਰਮ ਵਿੱਚ ਪਰਗਟ ਕੀਤੇ,ਜਿਥੇ ਉਹਨਾ ਨੇ ਵਧੀਆ ਢੰਗ ਨਾਲ ਫਲਾਂ ਅਤੇ ਸਬਜੀਆਂ ਦੀ ਉਪਜ ਦਾ ਨਰੀਖਣ ਵੀ ਕੀਤਾ।ਉਹਨਾਂ ਕਿਹਾ ਕਿ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਫੂਡ ਪਰੋਸੈਸਿੰਗ ਦਾ ਵਿਭਾਗ ਮਿਲਣਾ ਪੰਜਾਬ ਲਈ ਸੁਭ ਸਗਨਾਂ ਵਾਲਾ ਹੈ ਕਿਉ ਕਿ ਪੰਜਾਬ ਖੇਤੀ-ਬਾੜੀ ਪ੍ਰਧਾਨ ਸੂਬਾ ਹੈ,ਜਿਥੇ ਰਵਾਇਤੀ ਫਸਲਾਂ ਨੂੰ ਛੱਡਕੇ ਫਸਲ ਵਿੰਭਨਤਾ ਦਾ ਪ੍ਰਸਾਰ ਕਰਨਾ ਜਰੂਰੀ ਹੈ।ਪੰਜਾਬ ਸਰਕਾਰ ਵੱਲੋ ਵੀ ਕਿਸਾਨਾਂ ਨੂੰ ਫਲ ਅਤੇ ਸਬਜੀਆ ਉਗਾਉਣ ਵਾਸਤੇ ਉਤਸਾਹਿਤ ਕੀਤਾ ਜਾਦਾ ਹੈ।ਪਰ ਹੁਣ ਜਦੋ ਬੀਬੀ ਹਰਸਿਮਰਤ ਕੌਰ ਬਾਦਲ ਫੂਡ ਪ੍ਰੋਸੈਸਿੰਗ ਦੇ ਪ੍ਰੋਜੈਕਟ ਲੈਕੇ ਆਉਣਗੇ ਤਾ ਕਿਸਾਨਾ ਦਾ ਉਤਸਾਹ ਹੋਰ ਵੀ ਵਧੇਗਾ।ਇਕ ਸਵਾਲ ਦੇ ਜਵਾਬ ਵਿੱਚ ਉਹਨਾ ਕਿਹਾ ਕਿ ਜਿਥੇ ਕੇਂਦਰ ਵਿੱਚ ਸ੍ਰ ਿਮੋਦੀ ਦੀ ਅਗਵਾਈ ਵਿੱਚ ਸਰਕਾਰ ਬਣਨ ਦੇ ਨਾਲ-ਨਾਲ ਭਾਰਤ ਵਰਸ਼ ਦੇ ਸਬੰਧ ਬਾਹਰਲੇ ਦੇਸ਼ਾ ਨਾਲ ਵਧੀਆ ਬਣਨਗੇ,ਉਥੇ ਦੇਸ਼ ਦੀ ਅੰਦਰੁੂਨੀ ਤਰੱਕੀ ਵੀ ਹੋਵੇਗੀ।ਉਹਨਾਂ ਅੱਗੇ ਕਿਹਾ ਕਿ ਹੁਣ ਰੇਤ ਬਜਰੀ ਆਦਿ ਦਾ ਕੋਈ ਮਸਲਾ ਨਹੀ ਰਹੇਗਾ,ਕਾਂਗਰਸ ਨੇ ਪੰਜਾਬ ਸਰਕਾਰ ਨੂੰ ਬਦਨਾਮ ਕਰਨ ਵਾਸਤੇ ਸਾਰੀਆ ਫਾਇਲਾ ਰੋਕੀਆ ਹੋਈਆ ਸਨ,ਹੁਣ ਇਹ ਮਸਲੇ ਤੁਰੰਤ ਹੋ ਜਾਣਗੇ।ਇਸ ਲਈ ਸ੍ਰੀ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਅਤੇ ਬੀਬੀ ਹਰਸਿਮਰਤ ਕੌਰ ਬਾਦਲ ਦੇ ਕੈਬਨਿਟ ਮੰਤਰੀ ਬਣਨ ਦੀ ਖੁਸ਼ੀ ਵਿੱਚ ਲੱਡੂ ਅਤੇ ਖਰਬੂਜੇ ਵੰਡੇ ਗਏ ਇਸ ਮੌਕੇ ਧਰਮਜੀਤ ਸਿੰਘ ਗਿੱਲ ਸਰਪ।ੰਚ ਜੰਡਿਆਲੀ ਸ਼ਰਨਜੀਤ ਸਿੰਘ ਗਰਚਾ ਸਿਮਰਨਜੀਤ ਸਿੰਘ ਢਿੱਲੋ,ਅਜਮੇਰ ਸਿੰਘ ਲਾਲੀ,ਨਰਿੰਦਰ ਸਿੰਘ ਗਿੱਲ,ਮਲਕੀਤ ਸਿੰਘ ਮੀਤਾ ,ਹਰਿੰਦਰਪਾਲ ਸਿੰਘ ਗਿੱਲ,ਗੁਰਇਕਬਾਲ ਸਿੰਘ ਸਾਹ,ਬਿਕਰ ਸਿੰਘ ਪੰਚ,ਮਨਦੀਪ ਸਿੰਘ ਗਰਚਾ,ਚਰਨਜੀਤ ਸਿੰਘ ਪੰਧੇਰ,ਈਰਿੰਦਰ ਸਿੰਘ ਜੋਲੀ,ਵਿਜੇ ਸ਼ੈਣੀ,ਮਹਾਵੀਰ ਸਿੰਘ,ਜਸਪਾਲ ਸਿੰਘ,ਖੁਸਵਿੰਦਰ ਸਿੰਘ ਖਜਾਨ,ਕ੍ਰਿਸ਼ਨਪਾਲ ਸਿੰਘ ਸੰਧੂਆਦਿ ਹਾਜਰ ਸਨ।