Punjab Kushti / Wrestling
ਡਾ. ਦਰਸ਼ਨ ਸਿੰਘ ‘ਆਸ਼ਟ’ ਨੂੰ ਮਿਲੇਗਾ ਨੈਸ਼ਨਲ ਬਾਲ ਸਾਹਿਤ ਪੁਰਸਕਾਰ Balle Punjab

ਪਟਿਆਲਾ  30. 5. 2014  ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਕਾਰਜਸ਼ੀਲ ਪੰਜਾਬੀ ਲੇਖਕ ਡਾ. ਦਰਸ਼ਨ ਸਿੰਘ ‘ਆਸ਼ਟ’ ਨੂੰ ਬਾਲ ਸਾਹਿਤ ਸੰਸਥਾਨ, ਅਲਮੋੜਾ (ਉਤਰਾਖੰਡ) ਵੱਲੋਂ ਉਹਨਾਂ ਦੇ ਦਿੱਲੀਓਂ ਛਪੇ ਬਾਲ ਕਹਾਣੀ ਸੰਗ੍ਰਹਿ ‘ਪਾਪਾ ਅਬ ਐਸਾ ਨਹੀਂ ਹੋਗਾ’ ਨੂੰ ਸਰਬੋਤਮ ਪੁਸਤਕਾਂ ਦੇ ਮੁਕਾਬਲੇ ਵਿਚ ਚੁਣਿਆ ਗਿਆ ਹੈ। ਸੰਸਥਾ ਦੇ ਮੁਖੀ ਅਤੇ ‘ਬਾਲ ਪ੍ਰਹਰੀ’ ਦੇ ਮੁੱਖ ਸੰਪਾਦਕ ਸ੍ਰੀ ਉਦੈ ਕਿਰੋਲਾ ਅਨੁਸਾਰ 6-8 ਜੂਨ, 2014 ਨੂੰ ਨੈਨੀਤਾਲ (ਉਤਰਾਖੰਡ) ਵਿਖੇ ਹੋ ਰਹੇ ਕੁੱਲ ਹਿੰਦ ਬਾਲ ਸਾਹਿਤ ਸਮਾਗਮ ਵਿਚ ਡਾ. ਦਰਸ਼ਨ ਸਿੰਘ ‘ਆਸ਼ਟ’ ਨੂੰ ਨਗਦ ਰਾਸ਼ੀ ਸਮੇਤ ਸਨਮਾਨ ਪੱਤਰ ਅਤੇ ਸ਼ਾਲ ਦੇ ਰੂਪ ਵਿਚ ਇਹ ਪੁਰਸਕਾਰ ਭੇਂਟ ਕੀਤਾ ਜਾਵੇਗਾ। ਇਸ ਦੌਰਾਨ ਡਾ. ‘ਆਸ਼ਟ’ ਬਾਲ ਕਹਾਣੀ ਵਿਸ਼ੇ ਤੇ ਆਪਣਾ ਪਰਚਾ ਵੀ ਪੇਸ਼ ਕਰਨਗੇ। ਜ਼ਿਕਰਯੋਗ ਹੈ ਕਿ ਇਸ ਕਲਮਕਾਰ ਨੂੰ ਸਾਹਿਤ ਅਕਾਦਮੀ ਦਿੱਲੀ, ਭਾਸ਼ਾ ਵਿਭਾਗ, ਪੰਜਾਬ, ਪੰਜਾਬੀ ਸੱਥ ਲਾਂਬੜਾ, ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ, ਡਾ.ਭੀਮਰਾਓ ਅੰਬੇਦਕਰ ਯੂਨੀਵਰਸਿਟੀ ਆਗਰਾ, ਭਾਰਤੀ ਬਾਲ ਕਲਿਆਣ ਸੰਸਥਾਨ ਕਾਨ੍ਹਪੁਰ, ਬਾਲ ਅਦਬੀ ਬੋਰਡ ਲਾਹੌਰ (ਪਾਕਿਸਤਾਨ), ਮਸਊਦ ਖੱਦਰਪੋਸ਼ ਬੋਰਡ ਟਰੱਸਟ, ਲਾਹੌਰ ਅਤੇ ਨੇਪਾਲ ਦੀ ਬਾਲ ਸਾਹਿਤ ਦੀ ਸੰਸਥਾ ਮਹਾਕਾਲੀ ਸਾਹਿਤ ਸਮਿਤੀ ਕੰਚਨਪੁਰ ਆਦਿ ਵੱਲੋਂ ਪੰਜਾਬੀ ਸਮੇਤ ਵੱਖ ਵੱਖ ਭਾਸ਼ਾਵਾਂ ਵਿਚ ਪਾਏ ਯੋਗਦਾਨ ਲਈ ਸਨਮਾਨਿਤ ਕੀਤਾ ਜਾ ਚੁੱਕਾ ਹੈ। ਅੱਜਕੱਲ੍ਹ  ਡਾ. ‘ਆਸ਼ਟ’ ਜ਼ਿਲਾ ਬਾਲ ਭਲਾਈ ਕੌਂਸਲ ਪਟਿਆਲਾ ਵੱਲੋਂ ਛਪਣ ਵਾਲੇ ਪੰਜਾਬੀ ਬਾਲ ਰਸਾਲੇ ‘ਬਾਲ ਪ੍ਰੀਤ’ ਦੇ ਆਨਰੇਰੀ ਸੰਪਾਦਕ ਵੀ ਹਨ।