Punjab Kushti / Wrestling
ਕੁਹਾੜਾ ਦੀ ਪੰਚਾਇਤ ਵੱਲੋਂ ਟੋਭੇ ਦੀ ਸਫਾਈ ਦਾ ਕੰਮ ਜੋਰਾਂ ’ਤੇ Balle Punjab

ਕੁਹਾੜਾ, 18 ਜੂਨ (ਮਹੇਸ਼ਇੰਦਰ ਸਿੰਘ ਮਾਂਗਟ) ਗਰਾਮ ਪੰਚਾਇਤ ਕੁਹਾੜਾ ਵੱਲੋਂ ਪਿੰਡ ਦੇ ਗੰਦੇ ਪਾਣੀ ਦੇ ਨਿਕਾਸ ਦੀ ਸਮੱਸਿਆ ਪਹਿਲ ਦੇ ਅਧਾਰ ਤੇ ਹੱਲ ਕਰਨ ਲਈ ਟੋਭੇ ਦੀ ਸਫਾਈ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ, ਜੋ ਕਿ ਜੋਰਾਂ ਤੇ ਹੈ। ਪਿੰਡ ਦੀ ਸਰਪੰਚ ਬੀਬੀ ਕੁਲਜੀਤ ਕੌਰ ਦੇ ਪਤੀ ਅਜਮੇਰ ਸਿੰਘ ਲਾਲੀ ਸਾਬਕਾ ਬਲਾਕ ਸੰਮਤੀ ਮੈਂਬਰ ਨੇ ਦੱਸਿਆ ਕਿ ਹੁਣ ਤੱਕ ਦੀ ਸਫਾਈ ਤੇ ਪਿੰਡ ਦੀ ਪੰਚਾਇਤ ਵੱਲੋਂ 5 ਲੱਖ ਰੁਪਏ ਦੇ ਲਗਭਗ ਹੁਣ ਤੱਕ ਖਰਚ ਕੀਤਾ ਜਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਯੋਜਨਾਂ ਬੱਧ ਤਰੀਕੇ ਨਾਲ ਟੋਭੇ ਵਿੱਚ ਵੱਡੇ ਵੱਡੇ ਟੈਂਕ ਬਣਾਏ ਜਾ ਰਹੇ ਹਨ। ਸਫਾਈ ਦਾ ਕੰਮ ਦੇਖਣ ਲਈ ਲਈ ਉਚੇਚੇ ਤੌਰ ਤੇ ਐਸ. ਐਸ ਬੋਰਡ ਪੰਜਾਬ ਦੇ ਚੇਅਰਮੈਨ ਸ. ਸੰਤਾਂ ਸਿੰਘ ਉਮੈਦਪੁਰੀ ਪੁੱਜੇ ਤਾਂ ਉਨ੍ਹਾਂ ਨੇ ਪਿੰਡ ਕੁਹਾੜਾ ਦੀ ਪੰਚਾਇਤ ਵੱਲੋਂ ਕੀਤੇ ਕੰਮ ਦੀ ਸਲਾਘਾ ਕੀਤੀ। ਇਸ ਮੌਕੇ ਉਨ੍ਹਾਂ ਨਾਲ ਬਾਬਾ ਜਗਰੂਪ ਸਿੰਘ ਸਾਹਨੇਵਾਲ, ਸ਼ਰਨਜੀਤ ਸਿੰਘ ਗਰਚਾ ਸਾਬਕਾ ਜਿਲ੍ਹਾ ਪ੍ਰੀਸ਼ਦ ਮੈਂਬਰ, ਅਜਮੇਰ ਸਿੰਘ ਲਾਲੀ, ਰਵਿੰਦਰ ਸਿੰਘ ਗਰਚਾ ਪੰਚ ਤੇ ਪ੍ਰਧਾਨ ਕੁਹਾੜਾ ਦੁਕਾਨਦਾਰ ਐਸੋਸੀਏਸ਼ਨ, ਮਲਕੀਤ ਸਿੰਘ ਮੀਤਾ ਪੰਚ, ਕੁਲਵਿੰਦਰ ਸਿੰਘ ਨਿੱਕਾ, ਮਨਜੀਤ ਸਿੰਘ ਲਾਡੀ, ਮਨਦੀਪ ਸਿੰਘ ਗਰਚਾ ਆਦਿ ਹਾਜ਼ਰ ਸਨ।