Punjab Kushti / Wrestling
ਕੁਹਾੜਾ ਵਿਖੇ ਬੱਸਾਂ ਦੇ ਕਿਰਾਏ ’ਚ ਵਾਧਾ ਵਾਪਸ ਕਰਾਉਣ ਲਈ ਰੋਸ ਪ੍ਰਦਰਸ਼ਨ Balle Punjab

ਕੁਹਾੜਾ, 18 ਜੂਨ (ਮਹੇਸ਼ਇੰਦਰ ਸਿੰਘ ਮਾਂਗਟ) ਪੰਜਾਬ ਸਰਕਾਰ ਵੱਲੋਂ ਬੱਸਾਂ ਦੇ ਵਧਾਏ ਕਿਰਾਏ ਨੂੰ ਲੈ ਕੇ ਕੁਹਾੜਾ ਵਿਖੇ ਪੀ ਪੀ ਪੀ ਤੇ ਕਾਂਗਰਸ ਦੇ ਆਗੂਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਧਰਨੇ ਦੀ ਅਗਵਾਈ ਪੀ ਪੀ ਪੀ ਲੁਧਿਆਣਾ ਜਿਲ੍ਹੇ ਦੇ ਯੂਥ ਪ੍ਰਧਾਨ ਨਵਤੇਜ ਸਿੰਘ ਸਾਹਾਬਾਣਾ ਤੇ ਜਨਰਲ ਸਕੱਤਰ ਅਜੀਤ ਸਿੰਘ ਸਹਾਬਾਣਾ ਕਰ ਰਹੇ ਸਨ। ਆਗੂਆਂ ਨੇ ਰੋਸ ਧਰਨੇ ’ਚ ਮੰਗ ਕੀਤੀ ਕਿ ਪ੍ਰਾਈਵੇਟ ਬੱਸਾਂ ਨੂੰ ਲਾਭ ਦੇਣ ਲਈ ਪੰਜਾਬ ਸਰਕਾਰ ਨੇ ਜੋ ਲੋਕਾਂ ਤੇ ਭੋਝ ਪਾਇਆਂ ਹੈ, ਉਸ ਨੂੰ ਤੁਰੰਤ ਵਾਪਿਸ ਲਿਆ ਜਾਵੇ। ਪ੍ਰਦਰਸ਼ਨ ਕਰਨ ਵਾਲਿਆਂ ’ਚ ਗੁਰਚਰਨ ਸਿੰਘ ਜਮਾਲਪੁਰ, ਬਲਾਕ ਸੰਮਤੀ ਮੈਂਬਰ ਸੁਰਜੀਤ ਸਿੰਘ ਸੀਤਾ, ਕੁਲਵਿੰਦਰ ਸਿੰਘ, ਪਰਮਿੰਦਰ ਸਿੰਘ, ਚਰਨ ਸਿੰਘ, ਜਗਦੇਵ ਸਿੰਘ, ਹਰਚੰਦ ਸਿੰਘ, ਅਮਰਜੀਤ ਸਿੰਘ ਮੇਹਲੋਂ, ਸਤਵੰਤ ਸਿੰਘ ਗਰਚਾ, ਕੁਲਦੀਪ ਸਿੰਘ ਮੇਹਲੋਂ, ਰਾਜਵੀਰ ਸ਼ੁਕਲਾ ਹਾਜ਼ਰ ਸਨ।