Punjab Kushti / Wrestling
ਭਾਜਪਾ ਨੇ ਗਰੀਬ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਕੇ ਕੀਤੀ ੂਅੱਛੇ ਦਿਨਾਂ ਦੀ ਬਜਾਏ ਕਾਲੇ ਦਿਨਾਂ ਦੀ ਸ਼ੁਰੂਆਤੂ : ਗੁਰਮੇਲ ਬੇਰਕਲਾਂ Balle Punjab

ਕੁਹਾੜਾ, 26 ਜੂਨ (ਮਹੇਸ਼ਇੰਦਰ ਸਿੰਘ ਮਾਂਗਟ) ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕਰਕੇ ਕੇਂਦਰ ਵਿੱਚ ਬਣੀ ਭਾਜਪਾ ਦੀ ਸਰਕਾਰ ਨੇ ਆਉਦਿਆਂ ਹੀ ਬਜਟ ਤੋਂ ਪਹਿਲਾਂ ਮਹਿੰਗਾਈ ਰੋਕਣ ਦੀ ਬਜਾਏ ਘਰੈਲੂ ਉਤਪਾਦਕਾਂ ਦੇ ਰੇਟਾਂ ’ਚ ਬੇਤਹਾਸ਼ਾ ਵਾਧਾ ਕਰਕੇ ਦੇਸ਼ ਦੀ ਜਨਤਾਂ ਨੂੰ ੂਅੱਛੇ ਦਿਨਾਂ ਦੀ ਬਜਾਏ ਕਾਲੇ ਦਿਨਾਂ ਦੀ ਸ਼ੁਰੂਆਤੂ ਕਰਕੇ ਆਪਣੀ ਕਾਬਲੀਅਤ ਦਾ ਅਹਿਸਾਸ ਕਰਾ ਦਿੱਤਾ ਹੈ। ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਯੂਥ ਕਾਂਗਰਸ ਪਾਇਲ ਹਲਕਾ ਦੇ ਪ੍ਰਧਾਨ ਗੁਰਮੇਲ ਸਿੰਘ ਬੇਰਕਲਾਂ ਨੇ ਕੁਹਾੜਾ ਵਿਖੇ ਬਲਾਕ ਸੰਮਤੀ ਮੈਂਬਰ ਸੁਰਜੀਤ ਸਿੰਘ ਸੀਤਾ ਦੇ ਗ੍ਰਹਿ ਵਿਖੇ ਗਲਬਾਤ ਕਰਦਿਆ ਕਹੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਹਰਸਿਮਰਤ ਕੌਰ ਬਾਦਲ ਨੂੰ ਕੇਂਦਰ ’ਚ ਕੈਬਨਿਟ ਦਾ ਅਹੁਦੇ ਦਿਵਾਉਣ ਲਈ ਜੋ ਜਦੋ ਜਹਿਦ ਕੀਤੀ ਹੈ, ਜੇ ਸੱਚੇ ਦਿਲੋਂ ਉਨੀ ਜਦੋਂ ਜਹਿਦ ਬਾਦਲ ਸਾਹਿਬ ਪੰਜਾਬ ਦੇ ਮਸਲਿਆਂ ਨੂੰ ਹੱਲ ਕਰਾਉਣ ਲਈ ਕਰ ਦਿੰਦੇ ਤਾਂ ਅਕਾਲੀ ਸਰਕਾਰ ਦੀ ਹਾਲਤ ਇਹ ਨਹੀ ਹੋਣੀ ਸੀ। ਉਨ੍ਹਾਂ ਕਿਹਾ ਕਿ ਜੋ ਕੇਂਦਰ ਸਰਕਾਰ ਨੇ ਝੋਨੇ ਦੇ 50 ਰੁਪਏ ਮੁੱਲ਼ ਦੇ ਵਾਧਾ ਕੀਤਾ ਹੈ। ਉਹ ਕਿਸਾਨਾਂ ਨਾਲ ਕੋਝਾ ਮਜਾਕ ਹੈ, ਹੁਣ ਕਿਸਾਨ ਹਿਤੈਸੀ ਕਹਾਉਣ ਵਾਲੀ ਸਰਕਾਰ ਨੂੰ ਪੰਜਾਬ ਦੇ ਕਿਸਾਨ ਦੇਖਣਗੇ ਕਿ ਕੇਂਦਰ ’ਚ ਉਨ੍ਹਾਂ ਦੀ ਭਾਜਪਾ ਸਰਕਾਰ ਬਣਨ ਤੇ ਕਿਸਾਨਾਂ ਨਾਲ ਕਿੰਨਾਂ ਇਨਸਾਫ ਕਰਦੇ ਹਨ। ਉਨ੍ਹਾਂ ਕਿਹਾ ਕਿ ਅਕਾਲੀਆਂ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਯੂਥ ਕਾਂਗਰਸ ਵੱਲੋਂ 5 ਜੁਲਾਈ ਤੋਂ ਅਣਮਿੱਥੇ ਸਮੇਂ ਲਈ ਸ਼ੰਘਰਸ਼ ਸ਼ੁਰੂ ਕਰ ਰਹੀ ਹੈ। ਇਸ ਮੌਕੇ ਸੁਰਜੀਤ ਸਿੰਘ ਸੀਤਾ, ਹਰਵਿੰਦਰ ਕੁਮਾਰ ਪੱਪੀ, ਰਣਧੀਰ ਸਿੰਘ ਧੀਰਾ ਮਾਨਗੜ੍ਹ, ਗੁਰਪ੍ਰੀਤ ਸਿੰਘ ਬਲੀਏਵਾਲ, ਰਣਜੀਤ ਸਿੰਘ ਰਾਈਆਂ, ਪ੍ਰਗਟ ਸਿੰਘ ਭਾਮੀਆਂ ਆਦਿ ਹਾਜ਼ਰ ਸਨ।