Punjab Kushti / Wrestling
ਗੌਤਮ ਜਾਲੰਧਰੀ ਬਣੇ ਪ੍ਰੈਸ ਕਲੱਬ (ਰਜਿ:) ਦੇ ਪ੍ਰਧਾਨ ਸੰਸਥਾਪਕ ਪ੍ਰਧਾਨ ਐਨ.ਆਰ ਭਾਖੜੀ ਨੂੰ ਦਿੱਤੀ ਸ਼ਰਧਾਂਜਲੀ ਪੱਤਰਕਾਰ ਭਾਈਚਾਰੇ ਦੇ ਕਲਿਆਣ ਲਈ ਹਮੇਸ਼ਾ ਤੱਤਪਰ ਰਵਾਂਗਾ : ਜਾਲੰਧਰੀ Balle Punjab

ਗੌਤਮ ਜਾਲੰਧਰੀ ਬਣੇ ਪ੍ਰੈਸ ਕਲੱਬ (ਰਜਿ:) ਦੇ ਪ੍ਰਧਾਨ
ਸੰਸਥਾਪਕ ਪ੍ਰਧਾਨ ਐਨ.ਆਰ ਭਾਖੜੀ ਨੂੰ ਦਿੱਤੀ ਸ਼ਰਧਾਂਜਲੀ 
ਪੱਤਰਕਾਰ ਭਾਈਚਾਰੇ ਦੇ ਕਲਿਆਣ ਲਈ ਹਮੇਸ਼ਾ ਤੱਤਪਰ ਰਵਾਂਗਾ : ਜਾਲੰਧਰੀ
ਲੁਧਿਆਣਾ, ਜੁਲਾਈ (ਰਣਜੀਤ ਕਲਸੀ) : ਲੁਧਿਆਣਾ ਪ੍ਰੈਸ ਕਲੱਬ (ਰਜਿ:) ਲੁਧਿਆਣਾ ਦੀ ਇਕ ਮੀਟਿੰਗ ਚੇਅਰਮੈਨ ਅਸ਼ੋਕ ਥਾਪਰ ਦੀ ਪ੍ਰਧਾਨਗੀ ਵਿੱਚ ਕੀਤੀ ਗਈ। ਮੀਟਿੰਗ ’ਚ ਸਭ ਤੋਂ ਪਹਿਲਾ ਕਲੱਬ ਦੇ ਸੰਸਥਾਪਕ ਪ੍ਰਧਾਨ ਐਨ.ਆਰ ਭਾਖੜੀ ਦੀ ਯਾਦ ਵਿੱਚ ਦੋ ਮਿੰਟ ਦਾ ਮੋਨ ਧਾਰਨ ਕਰਕੇ ਉਨ੍ਹਾਂ ਨੂੰ ਸ਼ਰਧਾਜਲੀ ਦਿੱਤੀ ਗਈ। ਮੀਟਿੰਗ ਵਿੱਚ ਸਾਰੇ ਮੈਂਬਰਾਂ ਨੇ ਪੱਤਰਕਾਰ ਸ਼੍ਰੀ ਗੌਤਮ ਜਾਲੰਧਰੀ ਨੂੰ ਕਲੱਬ ਦਾ ਪ੍ਰਧਾਨ ਐਲਾਨਿਆ ਗਿਆ। ਇਸ ਮੌਕੇ ਤੇ ਗੌਤਮ ਜਾਲੰਧਰੀ ਨੇ ਸਵ. ਭਾਖੜੀ ਨੂੰ ਯਾਦ ਕਰਦੇ ਹੋਏ ਸਾਰੇ ਮੈਂਬਰਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਭਾਈਚਾਰੇ ਦੇ ਭਲੇ ਲਈ ਹਮੇਸ਼ਾ ਚੰਗੇ ਕਦਮ ਉਠਾਉਂਦੇ ਰਹਿਣਗੇ ਤੇ ਪੱਤਰਕਾਰ ਮੂਂਬਰਾਂ ਦੇ ਲਈ ਵੱਧ ਤੋਂ ਵੱਧ ਸੈਮੀਨਾਰ, ਵਰਕਸ਼ਾਪ, ਮੰਨੋਰੰਜਨ ਪ੍ਰੋਗਰਾਮ ਕਰਵਾਏ ਜਾਣਗੇ। ਉਨ੍ਹਾਂ ਨੇ ਕਿਹਾ ਕਿ ਕੱਬਲ ਵੱਲੋਂ ਪੱਤਰਕਾਰ ਮੈਂਬਰਾਂ ਦਾ ਬੀਮਾ ਕਰਵਾਇਆ ਜਾਵੇਗਾ ਤੇ ਪਰਿਵਾਰ ਗੈਟਟੂਗੈਦਰ ਦਾ ਵੀ ਆਯੋਜਨ ਕੀਤਾ ਜਾਵੇਗਾ ਤਾਂ ਕਿ ਪੱਤਰਕਾਰ ਭਾਈਚਾਰੇ ਦੇ ਪਰਿਵਾਰਾਂ ਵਿੱਚ ਆਪਣਾ ਤਾਲਮੇਲ ਬਣਿਆ ਰਹਿ ਸਕੇ। ਇਸ ਮੌਕੇ ਤੇ ਸੀਨੀਅਰ ਵਾਇਸ ਪ੍ਰਧਾਨ ਐਡਵੋਕੇਟ ਰਜੇਸ਼ ਮੇਹਿਰਾ (ਪੰਜਾਬ ਕਸੇਰੀ), ਸੀਨੀਅਰ ਪੱਤਰਕਾਰ ਕੁਲਵੰਤ ਸਿੰਘ (ਪੰਜਾਬ ਕਸੇਰੀ), ਪੱਤਰਕਾਰ ਅਮਰੀਕ ਸਿੰਘ ਬੱਤਰਾ (ਅਜੀਤ), ਪੱਤਰਕਾਰ ਮਨੋਜ ਧੀਮਾਨ (ਸਿਟੀ ਏਈਰ ਨਿਊਜ਼), ਰਾਜੇਸ਼ ਸ਼ਰਮਾ (ਦੈਨਿਕ ਜਾਗਰਣ), ਸ਼ੁਸ਼ੀਲ ਮਲਹੌਤਰਾ, ਕਰਨੈਲ ਸਿੰਘ ਸੈਣੀ (ਪੰਜਾਬੀ ਜਾਗਰਣ), ਰਾਜਨ ਕੈਂਥ (ਦੈਨਿਕ ਜਾਗਰਣ), ਦੀਪਕ ਬੇਰੀ (ਪੰਜਾਬ ਕੇਸਰੀ), ਮੀਨੂੰ ਕਪੂਰ (ਪੰਜਾਬੀ), ਸੰਜੀਵ ਮੋਹਿਨੀ (ਪੰਜਾਬ ਕੇਸਰੀ), ਨੀਲਕਮਲ ਸ਼ਰਮਾ (ਪੰਜਾਬ ਕੇਸਰੀ), ਐਸ.ਐਸ.ਭੱਟੀ (ਪਹਿਰੇਦਾਰ), ਰਣਜੀਤ ਕਲਸੀ (ਪਹਿਰੇਦਾਰ), ਸੁਖਵਿੰਦਰ ਸਿੰਘ ਚੋਹਾਨ (ਜਾਗ੍ਰਤਿ ਲਹਿਰ), ਸੁਖਦੇਵ ਸਿੰਘ (ਦੈਨਿਕ ਜਾਗਰਣ), ਸੰਜੀਵ ਸ਼ਰਮਾ (ਦੈਨਿਕ ਭਾਸਕਰ), ਅਮਿਤ ਕੁਮਾਰ (ਦੈਨਿਕ ਭਾਸਕਰ), ਭਰਤ ਮੁੰਜਾਲ (ਦੈਨਿਕ ਜਾਗਰਣ), ਮਨੀਸ਼ ਸਾਮਾ (ਜਾਗ੍ਰਤਿ ਲਹਿਰ) ਤੇ ਹੋਰ ਪੱਤਰਕਾਰ ਸ਼ਾਮਿਲ ਹੋਏ। ਆਖਿਰ ਵਿੱਚ ਗੌਤਮ ਜਾਲੰਧਰੀ ਨੇ ਕਿਹਾ ਕਿ ਜਦਲ ਹੀ ਕਲੱਬ ਦੀ ਕਾਰਜ਼ਕਾਰਨੀ ਦਾ ਵਿਸਥਾਰ ਕੀਤਾ ਜਾਵੇਗਾ।