Punjab Kushti / Wrestling
ਸਾਹਨੇਵਾਲ ਦੇ ਕ੍ਰਿਕਟ ਟੂਰਨਾਂਮੈਂਟ ਵਿੱਚ ਨੰਦਪੁਰ ਨੇ ਧਮੋਟ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ Balle Punjab

ਕੁਹਾੜਾ -ਸਾਹਨੇਵਾਲ ,16 ਜੁਲਾਈ-(ਮਹੇਸ਼ਇੰਦਰ ਸਿੰਘ ਮਾਂਗਟ - ਜਗਦੀਪ ਕੁਮਾਰ) ਗੁਰੂ ਗੋਬਿੰਦ ਸਿੰਘ ਸਪੋਰਟਸ ਕਲੱਬ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 11 ਵਾਂ ਕ੍ਰਿਕਟ ਟੂਰਨਾਂਮੈਂਟ ਸਾਹਨੇਵਾਲ ਦੀ ਨਵੀਂ ਅਨਾਜ ਮੰਡੀ ਵਿਖੇ ਮੁੜ ਮਿਲਣ ਦੇ ਵਾਅਦੇ ਨਾਲ ਕ੍ਰਿਕਟ ਟੂਰਨਾਂਮੈਂਟ ਸਮਾਪਤ ਹੋ ਗਿਆ ਇਸ ਦੀ ਹੋਰ ਜਾਣਕਾਰੀ ਦਿੰਦਿਆਂ ਹੋਇਆਂ ਕਲੱਬ ਦੇ ਪ੍ਰਧਾਨ ਜੋਤ ਸੰਧੂ ਅਤੇ ਕ੍ਰਿਕਟ ਟੂਰਨਾਂਮੈਂਟ ਦੇ ਪ੍ਰਧਾਨ ਤਰੁਣ ਧਵਨ ਨੇ ਦੱਸਿਆ ਕਿ ਕ੍ਰਿਕਟ ਟੂਰਨਾਮੈਂਟ ਦੇ ਅਖੀਰਲੇ ਦਿਨ ਲੱਗਭੱਗ 50 ਦੇ ਕਰੀਬ ਵੱਖ-ਵੱਖ ਪਿੰਡਾਂ ਦੀ ਟੀਮਾਂ ਨੇ ਹਿੱਸਾ ਲਿਆ ਅੱਜ ਆਖਰੀ ਦਿਨ ਹੋਏ ਫਾਈਨਲ ਮੁਕਾਬਲੇ ਚ ਨੰਦਪੁਰ ਅਤੇ ਧਮੋਟ ਵਿਚਕਾਰ ਫਸਵਾਂ ਮੈਚ ਖੇਡਿਆ ਗਿਆ ਜਿਸ ਵਿੱਚ ਨੰਦਪੁਰ ਨੇ ਧਮੋਟ ਨੂੰ ਕਰਾਰੀ ਹਾਰ ਦੇ ਕੇ ਜਿੱਤ ਪ੍ਰਾਪਤ ਕੀਤੀ ਇਸ ਮੌਕੇ ਉਨਾਂ ਦੱਸਿਆ ਕਿ ਨੰਦਪੁਰ ਪਹਿਲੇ ਸਥਾਨ ਤੇ, ਧਮੋਟ ਦੂਜੇ ਸਥਾਨ ਤੇ, ਰਾਮਗੜ ਤੀਜੇ ਸਥਾਨ ਤੇ ਅਤੇ ਸਾਹਨੇਵਾਲ ਚੌਥੇ ਸਥਾਨ ਤੇ ਜਿੱਤ ਪ੍ਰਾਪਤ ਕੀਤੀ ਅਤੇ ਇਸ ਕ੍ਰਿਕਟ ਟੂਰਨਾਂਮੈਂਟ ਦੇ ਆਖਰੀ ਦਿਨ ਵਿਸ਼ੇਸ਼ ਤੋਰ ਤੇ ਅਤੇ ਇਨਾਮਾ ਦੀ ਵੰਡ ਦਵਿੰਦਰ ਚਾਹਲ ਕੌਸਲਰ ਅਤੇ ਪ੍ਰਧਾਨ ਟੈਂਪੂ ਯੂਨੀਅਨ ਸਾਹਨੇਵਾਲ, ਸ਼ਰਨਜੀਤ ਸਿੰਘ ਗਰਚਾ ਕੁਹਾੜਾ, ਰੁਪਿੰਦਰ ਕਾਲਾ, ਮਿੱਠੂ ਚਹਿਲ ਨੇ ਕੀਤੀ ਇਸ ਉਦਮ ਦੀ ਵਿਸ਼ੇਸ਼ ਸ਼ਲਾਘਾਂ ਕਰਦੇ ਹੋਏ ਸ:ਦਵਿੰਦਰ ਚਹਿਲ ਅਤੇ ਸ਼ਰਨਜੀਤ ਗਰਚਾ ਨੇ ਕਰਦਿਆ ਹੋਇਆਂ ਉਹਨਾਂ ਨੇ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਦੇ ਹੋਏ ਮਾੜੀ ਸੰਗਤ ਤੋ ਬਚਣ ਲਈ ਪ੍ਰੇਰਿਆ ਉਹਨਾਂ ਨੇ ਕਲੱਬ ਦੀ ਸਹਾਇਤਾ ਵੀ ਕੀਤੀ ਅਤੇ ਅੱਗੇ ਨੂੰ ਇਸ ਤੋ ਵਧੀਆਂ ਢੰਗ ਨਾਲ ਕ੍ਰਿਕਟ ਟੂਰਨਾਂਮੈਂਟ ਨੂੰ ਨੇਪਰੇ ਚਾੜਨ ਲਈ ਵਿਸ਼ੇਸ਼ ਸਹਿਯੋਗ ਦੇਣ ਦਾ ਭਰੌਸਾ ਦਿੱਤਾ ਇਸ ਮੌਕੇ ਪਹਿਲੇ, ਦੂਜੇ, ਤੀਜੇ ਅਤੇ ਚੌਥੇ ਨੰਬਰ ਤੇ ਆਉਣ ਵਾਲੀਆਂ ਜੇਤੂ ਟੀਮਾਂ ਨੂੰ ਉਚਿਤ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਹੋਰਨਾਂ ਤੋ ਇਲਾਵਾ ਸ:ਦਵਿੰਦਰ ਚਹਿਲ ਕੌਸਲਰ, ਸ਼ਰਨਜੀਤ ਗਰਚਾ ਕੋਹਾੜਾ, ਤੋਤਾ ਸੰਧੂ ਪ੍ਰਧਾਨ ਪੰਚਾਇਤੀ ਰਾਜ ਸਪੋਰਟਸ ਕਲੱਬ, ਰਿੰਪੀ ਸੰਧੂ, ਜਿੰਮੀ ਧਰੌੜ, ਰਿੱਕੀ ਧਰੌੜ, ਰਿੱਕੀ ਕੋਹਾੜਾ, ਜੱਸ ਸੰਧੂ, ਜੋਤ ਸੰਧੂ, ਤਰੁਣ ਧਵਨ, ਕਾਲਾ ਸਾਹਨੇਵਾਲ, ਮਿੱਠੂ ਚਹਿਲ, ਪ੍ਰਵੀਨ ਸ਼ਰਮਾ, ਵਿਸ਼ਾਲ ਸਹੋਤਾ, ਨਿਤਿਨ ਧਵਨ, ਅਰਜਨ ਸਾਹਨੇਵਾਲ, ਲੱਕੀ ਅੰਪਾਇਰ, ਬਿੰਨੀ, ਗੋਰਵ ਰੈਂਡੀ, ਮਿੰਦੀ ਗੋਗਨਾ, ਨੱਨੂ, ਨਵੀਨ ਪਾਂਡੇ, ਸਚਿਨ, ਮੱਲ ਸਿੰਘ ਚੀਮਾਂ, ਰਾਹੁਲ ਕੁਮਾਰ ਨੀਟੂ, ਪ੍ਰਭਜੌਤ ਮੰਗੂ, ਨਿਤਿਨ ਬਜਾਜ, ਸਨੀ ਕੰਬੋਜ, ਰੋਹਨ, ਰਿਸ਼ੀ, ਸੁਖਪਾਲ, ਸ਼ੈਰੀ, ਤਨਵੀਰ, ਨਿਖਿਲ ਆਦਿ ਹਾਜਰ ਸਨ।