Punjab Kushti / Wrestling
ਕੁਲਵੀਰ ਸਿੰਘ ਭੈਰੋਮੁੰਨਾਂ ਨੂੰ ਸਦਮਾਂ, ਭਰਾ ਦਾ ਦੇਹਾਂਤ Balle Punjab

ਕੁਹਾੜਾ, 16 ਜੁਲਾਈ (ਮਹੇਸ਼ਇੰਦਰ ਸਿੰਘ ਮਾਂਗਟ) ਜਿਲ੍ਹਾ ਸਹਿਕਾਰੀ ਯੂਨੀਅਨ ਲੁਧਿਆਣਾ ਦੇ ਸਾਬਕਾ ਚੇਅਰਮੈਨ ਸ. ਕੁਲਵੀਰ ਸਿੰਘ ਨੂੰ ਉਸ ਸਮੇਂ ਗਹਿਰਾ ਸਦਮਾਂ ਪੁੱਜਾ, ਜਦੋਂ ਉਨ੍ਹਾਂ ਦੇ ਵੱਡੇ ਭਰਾ ਹਰਚੰਦ ਸਿੰਘ (66 ਸਾਲ) ਪੁੱਤਰ ਮੇਵਾ ਸਿੰਘ ਪਿੰਡ ਭੈਰੋਮੁੰਨਾਂ ਜੋ ਪਿਛਲੇ 12 ਸਾਲਾਂ ਤੋਂ ਕਨੈਡਾ ਵਿਖੇ ਆਪਣੇ ਪਰਿਵਾਰ ਦੇ ਨਾਲ ਰਹਿ ਰਹੇ ਸਨ, ਬੀਤੇ ਦਿਨੀ ਸੰਖੇਪ ਬਿਮਾਰੀ ਤੋਂ ਬਆਦ ਸਵਰਗਵਾਸ ਹੋ ਗਏ। ਸਵ. ਹਰਚੰਦ ਸਿੰਘ ਦੀ ਕੁਹਾੜਾ ਖੇਤੀਬਾੜੀ ਬਹੁ-ਮੰਤਵੀ ਸਾਹਿਕਾਰੀ ਸਭਾ ਦੇ ਪ੍ਰਧਾਨ, ਦੁੱਧ ਉਤਪਾਦਕ ਸਹਿਕਾਰੀ ਸਭਾ ਭੈਰੋਮੁੰਨਾਂ ਦੇ ਪ੍ਰਧਾਨ ਤੇ ਭਾਰਤੀ ਕਿਸਾਨ ਯੂਨੀਅਨ ਦੇ ਸਰਗਰਮ ਮੈਂਬਰਾਂ ’ਚ ਉਨ੍ਹਾਂ ਦਾ ਨਾਮ ਸੀ। ਸਵ. ਹਰਚੰਦ ਸਿੰਘ ਦੀ ਬੇ ਵਕਤੀ ਮੌਤ ਤੇ ਉਨ੍ਹਾਂ ਦੇ ਪਰਿਵਾਰ ਨਾਲ ਇਲਾਕੇ ਦੇ ਪੰਚ, ਸਰਪੰਚ, ਸਮਾਜਿਕ ਤੇ ਰਾਜਨੀਤਿਕ ਸ਼ਖਸ਼ੀਅਤਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।