Punjab Kushti / Wrestling
1 ਅਪ੍ਰੈਲ 2013 ਨੂੰ ਪੰਜਵਾਂ ਵਿਸ਼ਾਲ ਕੁਸ਼ਤੀ-ਦੰਗਲ , ਉੱਚੀ ਰੁੜਕੀ Balle Punjab

ਉੱਚੀ ਰੁੜਕੀ (ਫਤਿਹਗੜ੍ਹ ਸਾਹਿਬ) ਦੇ ਪੰਜਵੇਂ ਕੁਸ਼ਤੀ-ਦੰਗਲ ‘ਤੇ ਗੌਰਵ ਮਾਛੀਵਾੜਾ ਅਤੇ ਚਮਕੌਰ ਹੱਲਾ ਬਣੇ ਬਰਾਬਰ ਦੇ ਹੱਕਦਾਰ


ਯੁਵਕ ਸੇਵਾਵਾਂ ਸਪੋਰਟਸ ਕਲੱਬ ਉੱਚੀ ਰੁੜਕੀ, ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ ਪਹਿਲਵਾਨ ਗੁਰਮੇਲ ਸਿੰਘ ਮੇਲੀ ਦੀ ਸਰਪ੍ਰਸਤੀ ਹੇਠ ਪਿੰਡ ਦੀ ਸੁੱਖ-ਸ਼ਾਂਤੀ ਲਈ 1 ਅਪ੍ਰੈਲ 2013 ਨੂੰ ਪੰਜਵਾਂ ਵਿਸ਼ਾਲ ਕੁਸ਼ਤੀ-ਦੰਗਲ ਕਰਵਾਇਆ ਗਿਆ। ਜਿਸ ਦੇ ਪ੍ਰਧਾਨ ਸ. ਬਲਵੀਰ ਸਿੰਘ, ਮੀਤ-ਪ੍ਰਧਾਨ ਮਾ. ਦਿਲਬਾਗ ਸਿੰਘ, ਖਜ਼ਾਨਚੀ ਸ. ਬਚਿੱਤਰ ਸਿੰਘ, ਵਾਈਸ ਖਜ਼ਾਨਚੀ ਸ. ਅਮਨਦੀਪ ਸਿੰਘ, ਸੈਕਟਰੀ ਸ. ਗੁਰਪ੍ਰੀਤ ਗੋਰਾ, ਵਾਈਸ ਸੈਕਟਰੀ ਸ. ਸਰਨਜੀਤ ਸਿੰਘ, ਸ. ਧਨਜੀਤ ਸਿੰਘ, ਸ. ਦਿਲਮਨਪ੍ਰੀਤ ਸਿੰਘ, ਸ. ਗੁਰਦੀਪ ਸਿੰਘ, ਸ. ਹਰਪ੍ਰੀਤ ਸਿੰਘ, ਸ. ਹਰਜੀਤ ਸਿੰਘ, ਸ. ਧਰਮਿੰਦਰ ਸਿੰਘ, ਸ. ਸਤਨਾਮ ਸਿੰਘ, ਰਣਧੀਰ ਸਿੰਘ, ਕਾਲੀ ਪਹਿਲਵਾਨ, ਅੰਮ੍ਰਿਤਪਾਲ ਸਿੰਘ, ਵਰਿੰਦਰ ਕੁਮਾਰ, ਪਰਮਿੰਦਰ ਸਿੰਘ, ਮਲਕੀਤ ਸਿੰਘ, ਯਾਦਵਿੰਦਰ ਸਿੰਘ, ਅਮੀਨ ਖਾਂ, ਅਸ਼ੋਕ ਕੁਮਾਰ, ਲਖਵੀਰ ਸਿੰਘ, ਸੁਸ਼ੀਲ ਕੁਮਾਰ, ਅਮਨਿੰਦਰ ਸਿੰਘ, ਚਮਕੌਰ ਸਿੰਘ, ਹਰਜਿੰਦਰ ਸਿੰਘ ਟਿੰਕਾ, ਗੁਰਪ੍ਰੀਤ ਸਿੰਘ, ਟੋਟੂ ਰੁੜਕੀ,

 ਕੁਲਦੀਪ ਸਿੰਘ, ਪ੍ਰਿਥੀ, ਗਗਨਦੀਪ ਸਿੰਘ, ਸਰਪੰਚ ਰਾਜ ਕੌਰ, ਸਿੰਗਾਰਾ ਸਿੰਘ, ਜਸਵੀਰ ਸਿੰਘ, ਜਸਵੰਤ ਸਿੰਘ ਅਤੇ ਗੁਰਪ੍ਰੀਤ ਕੌਰ ਦੀ ਦੇਖ-ਰੇਖ ਹੇਠ ਕਰਵਾਏ ਇਸ ਕੁਸ਼ਤੀ-ਦੰਗਲ ਵਿਚ ਸਿਰਫ ਸੱਦੇ ਹੋਏ ਪਹਿਲਵਾਨਾਂ ਦੇ ਭੇੜ ਕਰਵਾਏ ਗਏ। ਸਪੈਸ਼ਲ ਕੁਸ਼ਤੀਆਂ ਵਿਚ ਜੀਤੀ ਮਾਛੀਵਾੜਾ ਸਾਹਿਬ ਅਤੇ ਮੰਗਾ ਦੋਰਾਹਾ, ਸੋਢੀ ਉੱਚਾ ਪਿੰਡ ਅਤੇ ਸੀਲਾ ਨਾਭਾ, ਦੇਵ ਰੌਣੀ ਅਤੇ ਕਮਲ ਮਾਛੀਵਾੜਾ, ਪੱਪੂ ਢੱਕੀ ਅਤੇ ਤਵਿੰਦਰ ਢਿੱਲਵਾਂ, ਬਲਜੀਤ ਪਟਿਆਲਾ ਅਤੇ ਗੱਗੂ ਆਲਮਗੀਰ, ਟੋਨੀ ਰੌਣੀ ਅਤੇ ਸਾਹਿਬ ਕਾਇਨੌਰ, ਮੁਸਤਾਕ ਉੱਚਾ ਪਿੰਡ ਅਤੇ ਬੇਅੰਤ ਮਰੋੜ ਵਿਚਕਾਰ ਕੁਸ਼ਤੀਆਂ ਬਰਾਬਰ ਰਹੀਆਂ। ਜਦਕਿ ਗੋਰਾ ਰੁੜਕੀ ਨੇ ਜੀਵਨ ਅੰਬਾਲਾ ਨੂੰ, ਨਮਾਜ ਅਲੀ ਨੇ ਕਾਕਾ ਢਿੱਲਵਾਂ ਨੂੰ, ਲਾਲੀ ਆਲਮਗੀਰ ਨੇ ਬੱਬੀ ਬੇੜਵਾਲ ਨੂੰ, ਗੋਲਡੀ ਆਲਮਗੀਰ ਨੇ ਜਤਿੰਦਰ ਪੱਥਰੇੜੀ ਜੱਟਾਂ ਨੂੰ ਚਿੱਤ ਕਰਕੇ ਜਿੱਤਣ ਵਿਚ ਸਫਲਤਾ ਪ੍ਰਾਪਤ ਕੀਤੀ। ਗਿਆਰ੍ਹਾਂ ਸੌ ਰੁਪਏ ਦੀ ਸਪੈਸ਼ਲ ਕੁਸ਼ਤੀ ਨੈਨਾ ਰੌਣੀ ਅਤੇ ਗੁਰਪ੍ਰੀਤ ਬੇੜਵਾਲ ਵਿਚਕਾਰ ਕਰਵਾਈ ਗਈ। ਜਿਸ ਵਿਚ ਨੈਨਾ ਰੌਣੀ ਨੇ ਜਿੱਤ ਪ੍ਰਾਪਤ ਕੀਤੀ। ਇੱਕੀ ਸੌ ਰੁਪਏ ਦੀਆਂ ਸਪੈਸ਼ਲ ਕੁਸ਼ਤੀਆਂ ਵਿਚ ਪਹਿਲੀ ਕੁਸ਼ਤੀ ਅੰਮ੍ਰਿਤ ਰੁੜਕੀ ਅਤੇ ਗੁਲਾਬ ਢੱਕੀ ਵਿਚਕਾਰ ਕਰਵਾਈ ਗਈ। ਜਿਸ ਵਿਚ ਅੰਮ੍ਰਿਤ ਰੁੜਕੀ ਨੇ ਜਿੱਤ ਪ੍ਰਾਪਤ ਕੀਤੀ। ਦੂਜੀ ਕੁਸ਼ਤੀ ਸਤਨਾਮ ਰੁੜਕੀ ਅਤੇ ਜੱਜ ਸਮਾਣਾ ਵਿਚਕਾਰ ਕਰਵਾਈ ਗਈ। ਜਿਸ ਵਿਚ ਇਸੇ ਪਿੰਡ ਦੇ ਪਹਿਲਵਾਨ ਸਤਨਾਮ ਰੁੜਕੀ ਨੇ ਜਿੱਤ ਪ੍ਰਾਪਤ ਕੀਤੀ। ਇਸ ਕੁਸ਼ਤੀ ਦਾ ਇਨਾਮ ਸ. ਗੁਰਦੇਵ ਸਿੰਘ ਕੈਨੇਡਾ ਵੱਲੋਂ ਸਵ: ਬੰਤ ਸਿੰਘ ਬਿੰਦਰਾ ਦੀ ਯਾਦ ਵਿਚ ਦਿੱਤਾ ਗਿਆ। ਤੀਸਰੀ ਕੁਸ਼ਤੀ ਇਸੇ ਪਿੰਡ ਦੇ ਪਹਿਲਵਾਨ ਜੋਤੀ ਰੁੜਕੀ ਅਤੇ
 ਪੱਪੀ ਚੀਮਾ ਵਿਚਕਾਰ ਕਰਵਾਈ ਜਿਹੜੀ ਕਿ ਬਰਾਬਰ ਰਹੀ। ਝੰਡੀ ਦੀਆਂ ਕੁਸ਼ਤੀਆਂ ਤੋਂ ਪਹਿਲਾਂ ਇਸ ਕੁਸ਼ਤੀ-ਦੰਗਲ ਵਿਚ ਪਹੁੰਚੇ ਮੁੱਖ ਮਹਿਮਾਨ ਚੇਅਰਮੈਨ ਸ. ਲਖਵੀਰ ਸਿੰਘ ਲੱਟੂ, ਸ. ਬਲਵਿੰਦਰ ਸਿੰਘ ਬੱਬੂ (ਪ੍ਰਧਾਨ ਟਰੱਕ ਯੂਨੀਅਨ ਭਾਦਸੋਂ) ਅਤੇ ਸਮਾਜ ਸੇਵਕ ਸ. ਕਰਨੈਲ ਸਿੰਘ ਜਿਹਨਾਂ ਦਾ ਕਲੱਬ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਝੰਡੀ ਦੀਆਂ ਕੁਸ਼ਤੀਆਂ ਵਿੱਚੋਂ ਪਹਿਲੀ ਕੁਸ਼ਤੀ ਧਰਮਿੰਦਰ ਆਲਮਗੀਰ ਅਤੇ ਦਿਲਸਾਦ ਮਾਲੇਰਕੋਟਲਾ ਵਿਚਕਾਰ ਕਰਵਾਈ ਗਈ। ਇਹ ਕੁਸ਼ਤੀ ਦਸਵੇਂ ਮਿੰਟ ਵਿਚ ਧਰਮਿੰਦਰ ਆਲਮਗੀਰ ਨੇ ਜਿੱਤ ਲਈ। ਦੂਸਰੀ ਕੁਸ਼ਤੀ ਹਰਮਨ ਆਲਮਗੀਰ ਅਤੇ ਗੋਲਡੀ ਚਮਕੌਰ ਸਾਹਿਬ ਵਿਚਕਾਰ ਕਰਵਾਈ ਗਈ। ਇਹ ਕੁਸ਼ਤੀ ਬਰਾਬਰ ਰਹੀ। ਤੀਸਰੀ ਕੁਸ਼ਤੀ ਰਿੰਪੀ ਰੌਣੀ ਅਤੇ ਭਿੰਦਰ ਸਮਾਣਾ ਵਿਚਕਾਰ ਕਰਵਾਈ ਗਈ। ਇਹ ਕੁਸ਼ਤੀ ਸਤਾਰ੍ਹਵੇਂ ਮਿੰਟ ਵਿਚ ਰਿੰਪੀ ਰੌਣੀ ਨੇ ਜਿੱਤਣ ਵਿਚ ਸਫਲਤਾ ਪ੍ਰਾਪਤ ਕੀਤੀ। ਚੌਥੀ ਕੁਸ਼ਤੀ ਮਾਨੀ ਰੌਣੀ ਅਤੇ ਰਾਜੂ ਮੁਸ਼ਕਾਬਾਦ ਵਿਚਕਾਰ ਕਰਵਾਈ ਜਿਹੜੀ ਕਿ ਪੰਜਵੇਂ ਮਿੰਟ ਵਿਚ ਹੀ ਮਾਨੀ ਰੌਣੀ ਨੇ ਜਿੱਤ ਲਈ। ਇਸ ਕੁਸ਼ਤੀ-ਦੰਗਲ ਦੀ ਪੰਜਵੀਂ ਅਤੇ ਵੱਡੀ ਝੰਡੀ ਦੀ ਕੁਸ਼ਤੀ ਬਾਬਾ ਭਗਤੀਨਾਥ ਅਖਾੜਾ ਮਾਛੀਵਾੜਾ ਸਾਹਿਬ ਦੇ ਪਹਿਲਵਾਨ ਅਤੇ ਪਹਿਲਵਾਨ ਦਲਜੀਤ ਸਿੰਘ ਦਾ ਚੇਲਾ ਗੌਰਵ ਮਾਛੀਵਾੜਾ ਅਤੇ ਬਾਬਾ ਇੰਦਰਨਾਥ ਅਖਾੜਾ ਬਰੀਮਾਂ (ਹੱਲਾ) ਦੇ ਪਹਿਲਵਾਨ ਚਮਕੌਰ ਹੱਲਾ ਵਿਚਕਾਰ ਕਰਵਾਈ ਗਈ। ਇਹ ਕੁਸ਼ਤੀ ਬਰਾਬਰ ਹੀ ਰਹੀ। ਝੰਡੀ ਵਾਲੀ ਹਰੇਕ ਕੁਸ਼ਤੀ ਦਾ ਸਮਾਂ ਵੀਹ ਮਿੰਟ ਰੱਖਿਆ ਗਿਆ ਸੀ। ਇਸ ਕੁਸ਼ਤੀ-ਦੰਗਲ ਦੀ ਕੁਮੈਂਟਰੀ ਨਾਜਰ ਸਿੰਘ ਢਢੋਗਲ ਖੇੜੀ ਨੇ ਕੀਤੀ ਅਤੇ ਸਟੇਜ ਸੈਕਟਰੀ ਦੀ ਡਿਊਟੀ ਸਰਨਜੀਤ ਸਿੰਘ ਨੇ ਨਿਭਾਈ। ਚਰਨ ਸਿੰਘ ਚੌਂਤਾ, ਬਲਵਿੰਦਰ ਸਿੰਘ, ਕੁਲਵੀਰ ਸਿੰਘ ਅਤੇ ਹਰਦੀਪ ਸਿੰਘ ਨੇ ਜਿੱਥੇ ਰੈਫਰੀ ਦੀ ਡਿਊਟੀ ਨਿਭਾਈ ਉੱਥੇ ਹੀ ਪਹਿਲਵਾਨ ਗੁਰਮੇਲ ਸਿੰਘ ਮੇਲੀ, ਪਹਿਲਵਾਨ ਅਮਰੀਕ ਸਿੰਘ ਰੌਣੀ, ਪਹਿਲਵਾਨ ਦੀਪਾ ਕਾਇਨੌਰ ਅਤੇ ਪਹਿਲਵਾਨ ਕੇਸੀ ਚੌਂਤਾ ਨੇ ਜੋੜੇ ਮਿਲਾਏ। ਇਸ ਕੁਸ਼ਤੀ-ਦੰਗਲ ਵਿਚ ਰਣਜੀਤ ਸਿੰਘ ਘੋਲਾ, ਰਾਜਇੰਦਰ ਸਿੰਘ ਰਾਜੀ ਅਤੇ ਰਾਜਵੰਤ ਸਿੰਘ ਦਾ ਵੀ ਵਿਸ਼ੇਸ਼ ਸਹਿਯੋਗ ਰਿਹਾ। ਅੰਤ ਵਿਚ ਪਹਿਲਵਾਨ ਗੁਰਮੇਲ ਸਿੰਘ ਮੇਲੀ, ਕਲੱਬ ਦੇ ਪ੍ਰਧਾਨ ਸ. ਬਲਵੀਰ ਸਿੰਘ ਅਤੇ ਛਿੰਝ ਪ੍ਰਬੰਧਕੀ ਕਮੇਟੀ ਨੇ ਬਾਹਰੋਂ ਆਏ ਸਾਰੇ ਕੋਚਾਂ, ਰੈਫਰੀਆਂ, ਪਹਿਲਵਾਨਾਂ ਅਤੇ ਲੇਖਕਾਂ ਦਾ ਸਨਮਾਨ ਕੀਤਾ ਗਿਆ। ਪਿੰਡ ਉੱਚੀ ਰੁੜਕੀ ਦਾ ਇਹ ਪੰਜਵਾਂ ਕੁਸ਼ਤੀ-ਦੰਗਲ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ। ਇਸ ਲਈ ਪਹਿਲਵਾਨ ਗੁਰਮੇਲ ਸਿੰਘ ਮੇਲੀ, ਕਲੱਬ ਦੇ ਪ੍ਰਧਾਨ ਸ. ਬਲਵੀਰ ਸਿੰਘ, ਸਾਰੀ ਛਿੰਝ ਪ੍ਰਬੰਧਕੀ ਕਮੇਟੀ, ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀ ਵਧਾਈ ਦੇ ਪਾਤਰ ਹਨ।

ਵਿਸ਼ੇਸ਼ ਰਿਪੋਰਟ :- ਹਰਦੀਪ ਸਿੰਘ ਸਿਆਣ