Punjab Kushti / Wrestling
ਪਿੰਡ ਝਾਮਪਰ ਪਹਿਲਾ ਕੁਸ਼ਤੀ-ਦੰਗਲ 6 ਅਪ੍ਰੈਲ 2013 Balle Punjab

ਝਾਮਪੁਰ (ਮੁਹਾਲੀ) ਕੁਸ਼ਤੀ-ਦੰਗਲ ‘ਤੇ ਵਿੱਕੀ ਚੰਡੀਗੜ੍ਹ ਅਤੇ ਅੰਮਿਤ ਚੰਡੀਗੜ੍ਹ ਨੇ ਕਰਵਾਈ ਬੱਲੇ-ਬੱਲੇ


ਜ਼ਿਲ੍ਹਾ ਮੋਹਾਲੀ ਦੇ ਪਿੰਡ ਝਾਮਪੁਰ ਦੀ ਖੁਸ਼ੀ ਲਈ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਪਿੰਡ ਝਾਮਪਰ ਦੀ ਗ੍ਰਾਮ ਪੰਚਾਇਤ, ਸਮੂਹ ਨਗਰ ਨਿਵਾਸੀ ਅਤੇ ਪਹਿਲਵਾਨ ਗੋਲੂ ਮੁੱਲਾਂਪੁਰ-ਗਰੀਬਦਾਸ ਦੇ ਸਹਿਯੋਗ ਨਾਲ ਪਹਿਲਾ ਕੁਸ਼ਤੀ-ਦੰਗਲ 6 ਅਪ੍ਰੈਲ 2013 ਨੂੰ ਸ੍ਰੀ ਜ਼ਾਹਰ ਵੀਰ ਗੁੱਗਾ ਜੀ ਦੇ ਸਥਾਨ ਦੇ ਨੇੜੇ ਕਰਵਾਇਆ ਗਿਆ। ਸਰਪੰਚ ਸਵਰਨ ਕੌਰ, ਨੰਬਰਦਾਰ ਜਸਵੀਰ ਸਿੰਘ, ਪੰਚ ਸੰਤ ਸਿੰਘ, ਗੁਰਦੇਵ ਸਿੰਘ, ਮਾਸਟਰ ਜਰਨੈਲ ਸਿੰਘ ਦੀ ਦੇਖ-ਰੇਖ ਹੇਠ ਕਰਵਾਏ ਇਸ ਕੁਸ਼ਤੀ ਵਿਚ ਜਿੰਨ੍ਹੇ ਵੀ ਅਖਾੜੇ ਆਏ, ਉਹ ਸਿਰਫ ਪਹਿਲਵਾਨ ਗੋਲੂ ਮੁੱਲਾਂਪੁਰ-ਗਰੀਬਦਾਸ ਦੀ ਬਦੌਲਤ ਹੀ ਆਏ ਸਨ। ਛੋਟੀਆਂ ਕੁਸ਼ਤੀਆਂ ਵਿਚ ਕਮਲਜੀਤ ਮੁੱਲਾਂਪੁਰ, ਸ਼ਿਵਮ ਚੰਡੀਗੜ੍ਹ, ਅੰਗਲੇਸ ਸਨੀ ਇੰਨਕਲੇਵ, ਕਾਕਾ ਤੋਗਾ, ਮਨਦੀਪ ਚਮਕੌਰ ਸਾਹਿਬ, ਰਾਣਾ ਡੱਡੂਮਾਜਰਾ, ਵਿਸ਼ਵਜੀਤ ਸਨੀ ਇੰਨਕਲੇਵ, ਸਦੀਕ ਡੂਮਛੇੜੀ, ਗੋਲੀ ਖਰੜ, ਸੰਤ ਉੱਚਾ ਪਿੰਡ, ਜਸਵੀਰ ਸਿੰਗਾਰੀਵਾਲ, ਲੱਖੀ ਖੂਨੀ ਮਾਜਰਾ, ਗੋਰੀ ਕਾਇਨੌਰ ਅਤੇ ਨਰਿੰਦਰ ਝਨੇੜੀ ਨੇ ਜਿੱਤ ਪ੍ਰਾਪਤ ਕੀਤੀ। ਹੋਰ ਛੋਟੀਆਂ ਕੁਸ਼ਤੀਆਂ ਵਿਚ ਜੱਸਾ ਰੌਣੀ ਅਤੇ ਗਿੰਨੀ ਚਮਕੌਰ ਸਾਹਿਬ, ਜੰਟਾ ਕਾਇਨੌਰ ਅਤੇ ਭਿੰਦਾ ਚੌਂਤਾ, ਰਵੀ ਚਮਕੌਰ ਸਾਹਿਬ ਅਤੇ ਬਿੰਦਾ, ਗੁਰਿੰਦਰ ਸਿੰਗਾਰੀਵਾਲ ਅਤੇ ਰਾਹੁਲ ਸਨੀ ਇੰਨਕਲੇਵ, ਚਮਨ ਠਾਕਰ ਅਤੇ ਸਨੀ ਚੌਂਤਾ, ਹਰਦੀਪ ਅੰਬਾਲਾ ਅਤੇ ਜੱਸਾ ਉੱਚਾ ਪਿੰਡ, ਨੈਨਾ ਰੌਣੀ ਅਤੇ ਅਮਰੀਕ ਸਿੰਗਾਰੀਵਾਲ, ਹੈਪੀ ਨੋਲਟਾ ਅਤੇ ਬਿੰਦਰ ਮੁੱਲਾਂਪੁਰ ਵਿਚਕਾਰ ਕੁਸ਼ਤੀਆਂ ਬਰਾਬਰ ਰਹੀਆਂ। ਸਪੈਸ਼ਲ ਕੁਸ਼ਤੀਆਂ ਵਿਚ ਜੀਤ ਢਿੱਲਵਾਂ ਨੇ ਰਾਜਾ ਕਾਇਨੌਰ ਨੂੰ, ਅਨਿਲ ਚੰਡੀਗੜ੍ਹ ਨੇ ਭੋਲੂ ਚੌਂਤਾ ਨੂੰ ਚਿੱਤ ਕਰਕੇ ਜਿੱਤ ਪ੍ਰਾਪਤ ਕੀਤੀ। ਕਾਜਾ ਡੂਮਛੇੜੀ ਅਤੇ ਜਗਤਾ ਚੰਡੀਗੜ੍ਹ, ਸੋਨੂੰ ਸਿਆਲਵਾ ਅਤੇ ਸਾਹਿਬ ਕਾਇਨੌਰ, ਸੋਨੂੰ ਪੰਚਕੁਲਾ ਅਤੇ ਲੱਖਾ ਮਟੋਰ ਵਿਚਕਾਰ ਕੁਸ਼ਤੀਆਂ ਬਰਾਬਰ ਰਹੀਆਂ। ਇਕ ਕੁਸ਼ਤੀ ਕਮੇਟੀ ਵੱਲੋਂ ਕਰਵਾਈ ਗਈ ਜਿਹੜੀ ਕਿ ਰਾਣਾ ਡੱਡੂਮਾਜਰਾ ਅਤੇ ਜਸਵੀਰ ਸਿੰਗਾਰੀਵਾਲ ਵਿਚਕਾਰ ਬਰਾਬਰ ਹੀ ਰਹੀ। ਝੰਡੀ ਦੀਆਂ ਕੁਸ਼ਤੀਆਂ ਤੋਂ ਪਹਿਲਾਂ ਇਸ ਕੁਸ਼ਤੀ-ਦੰਗਲ ਵਿਚ ਪਹੁੰਚੇ ਕੋਚਾਂ, ਰੈਫਰੀਆਂ ਅਤੇ ਪਹਿਲਵਾਨਾਂ ਨੂੰ ਪਹਿਲਵਾਨ ਗੋਲੂ ਮੁੱਲਾਂਪੁਰ ਅਤੇ ਨਗਰ ਪੰਚਾਇਤ ਝਾਮਪੁਰ ਵੱਲੋਂ ਸਨਮਾਨਿਤ ਕੀਤਾ ਗਿਆ। ਦੋ ਨੰਬਰ ਦੀ ਝੰਡੀ ਲਈ ਅੰਮਿਤ ਚੰਡੀਗੜ੍ਹ ਅਤੇ ਸੰਮੀ ਡੂਮਛੇੜੀ ਵਿਚਕਾਰ ਕੁਸ਼ਤੀ ਕਰਵਾਈ ਗਈ। ਇਸ ਕੁਸ਼ਤੀ ਦਾ ਸਮਾਂ ਵੀਹ ਮਿੰਟ ਰੱਖਿਆਂ ਗਿਆ ਸੀ ਪਰ ਅੱਠਵੇਂ ਮਿੰਟ ਵਿਚ ਹੀ ਰਾਜਾ ਚੰਡੀਗੜ੍ਹ ਅਖਾੜੇ ਦਾ ਪਹਿਲਵਾਨ ਅੰਮਿਤ ਚੰਡੀਗੜ੍ਹ ਨੇ ਸੰਮੀ ਡੂਮਛੇੜੀ ਨੂੰ ਚਿੱਤ ਕਰਕੇ ਜਿੱਤ ਪ੍ਰਾਪਤ ਕੀਤੀ ਅਤੇ ਪਿੰਡ ਝਾਮਪੁਰ ਦੀ ਪਹਿਲੇ ਕੁਸ਼ਤੀ-ਦੰਗਲ ਦੀ ਦੋ ਨੰਬਰ ਦੀ ਝੰਡੀ ਦਾ ਹੱਕਦਾਰ ਬਣਿਆ। ਇਕ ਨੰਬਰ ਦੀ ਵੱਡੀ ਝੰਡੀ ਲਈ ਰਾਜਾ ਚੰਡੀਗੜ੍ਹ ਅਖਾੜੇ ਦਾ ਪਹਿਲਵਾਨ ਵਿੱਕੀ ਚੰਡੀਗੜ੍ਹ ਅਤੇ ਪਹਿਲਵਾਨ ਅਮਰੀਕ ਰੌਣੀ ਦੇ ਅਖਾੜੇ ਦਾ ਪਹਿਲਵਾਨ ਮਾਨੀ ਰੌਣੀ ਵਿਚਕਾਰ ਕੁਸ਼ਤੀ ਸ਼ੁਰੂ ਕਰਵਾਈ ਗਈ। ਇਸ ਕੁਸ਼ਤੀ ਦਾ ਸਮਾਂ ਵੀ ਵੀਹ ਮਿੰਟ ਰੱਖਿਆ ਗਿਆ ਪਰ ਛੇਵੇਂ ਮਿੰਟ ਵਿਚ ਹੀ ਰਾਜਾ ਚੰਡੀਗੜ੍ਹ ਅਖਾੜਾ ਦਾ ਪਹਿਲਵਾਨ ਵਿੱਕੀ ਚੰਡੀਗੜ੍ਹ ਨੇ ਮਾਨੀ ਰੌਣੀ ਨੂੰ ਚਿੱਤ ਕਰਕੇ ਕੁਸ਼ਤੀ ਜਿੱਤਣ ਵਿਚ ਸਫਲਤਾ ਪ੍ਰਾਪਤ ਕੀਤੀ ਅਤੇ ਪਿੰਡ ਝਾਮਪੁਰ ਦੇ ਇਸ ਪਹਿਲੇ ਕੁਸ਼ਤੀ-ਦੰਗਲ ਦੀ ਵੱਡੀ ਝੰਡੀ ਦਾ ਹੱਕਦਾਰ ਬਣਿਆ। ਇਸ ਕੁਸ਼ਤੀ-ਦੰਗਲ ਦੀ ਕੁਮੈਂਟਰੀ ਕੁਲਵੀਰ ਰੰਗੀ ਕਾਇਨੌਰ ਨੇ ਕੀਤੀ। ਰੈਫਰੀ ਦੀ ਡਿਊਟੀ ਗਾਮਾ ਪਿਲਸੌਰਾ ਅਤੇ ਜੋਗਾ ਕਾਇਨੌਰ ਨੇ ਨਿਭਾਈ। ਪਹਿਲਵਾਨ ਗੋਲੂ ਮੁੱਲਾਂਪੁਰ ਅਤੇ ਪਹਿਲਵਾਨ ਸੰਤ ਡੂਮਛੇੜੀ ਨੇ ਜੋੜੇ ਮਿਲਾਏ। ਜਿੱਥੇ ਲੰਗਰ ਦੀ ਸੇਵਾ ਜਸਪਾਲ ਸਿੰਘ ਗੋਗਾ ਨੇ ਕੀਤੀ ਉੱਥੇ ਹੀ ਕੋਲਡ-ਡਰਿੰਕਸ ਦੀ ਸੇਵਾ ਬਲਵੀਰ ਸਿੰਘ ਬੀਰਾ ਵੱਲੋਂ ਕੀਤੀ ਗਈ। ਪਿੰਡ ਝਾਮਪੁਰ ਦਾ ਇਹ ਪਹਿਲਾ ਕੁਸ਼ਤੀ-ਦੰਗਲ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ ਇਸ ਲਈ ਪਿੰਡ ਝਾਮਪੁਰ ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀ ਵਧਾਈ ਦੇ ਪਾਤਰ ਹਨ।

ਵਿਸ਼ੇਸ਼ ਰਿਪੋਰਟ :- ਹਰਦੀਪ ਸਿੰਘ ਸਿਆਣ