Punjab Kushti / Wrestling
ਪਾਚੀ ਜਟਾਨ (ਸੋਨੀਪੱਤ) ਦੇ ਕੁਸ਼ਤੀ ਦੰਗਲ 10 ਅਪ੍ਰੈਲ 2013 Balle Punjab

ਪਾਚੀ ਜਟਾਨ (ਸੋਨੀਪੱਤ) ਦੇ ਕੁਸ਼ਤੀ ਦੰਗਲ ‘ਤੇ ਜੋਗਿੰਦਰ ਦਿੱਲੀ ਬਣਿਆ ਭਾਰਤ ਕੇਸਰੀ


ਪਿੰਡ ਪਾਚੀ ਜਟਾਣ ਗਨੌਰ (ਸੋਨੀਪੱਤ) ਵਿਚ ਭਾਰਤ ਕੇਸਰੀ, ਭਾਰਤ ਕੁਮਾਰ, ਭਾਰਤ ਅਭਿਮਨਿਓ ਅਤੇ ਭਾਰਤ ਗੌਰਵ ਚੁਣਨ ਲਈ ਭਾਰਤ ਦਾ ਸਭ ਤੋਂ ਵੱਡਾ ਦੰਗਲ ਕਰਵਾਇਆ ਗਿਆ। ਜਿਸ ਵਿਚ ਉੱਚ-ਚੋਟੀ ਦੇ ਪਹਿਲਵਾਨਾਂ ਨੇ ਹਿੱਸਾ ਲਿਆ। ਇਹ ਕੁਸ਼ਤੀ-ਦੰਗਲ ਪੰਜਾਬ ਕੇਸਰੀ ਅੰਤਰਰਾਸ਼ਟਰੀ ਪਹਿਲਵਾਨ ਸੱਜਣ ਸਿੰਘ ਅਤੇ ਕੋਚ ਸੁਭਾਸ਼ ਮਲਕ ਦੀ ਦੇਖ-ਰੇਖ ਹੇਠ 10 ਅਪ੍ਰੈਲ 2013 ਨੂੰ ਕਰਵਾਇਆ ਗਿਆ। ਇਸ ਦੰਗਲ ਵਿਚ ਅੰਤਰਰਾਸ਼ਟਰੀ ਪਹਿਲਵਾਨ ਸੁਸ਼ੀਲ ਕੁਮਾਰ, ਅੰਤਰਰਾਸ਼ਟਰੀ ਪਹਿਲਵਾਨ ਜੋਗਿੰਦਰ ਦੱਤ, ਹਾਕੀ ਟੀਮ ਦੇ ਅੰਤਰਰਾਸ਼ਟਰੀ ਖਿਡਾਰੀ ਧਨਰਾਜ ਪਿੱਲੇ ਅਤੇ ਪਾਕਿਸਤਾਨ ਤੋਂ ਸਪੈਸ਼ਲ ਇਸ ਦੰਗਲ ਨੂੰ ਦੇਖਣ ਲਈ ਮੁਹੰਮਦ ਆਸਿ/ ਨੇ ਵੀ ਆਪਣੀ ਹਾਜ਼ਰੀ ਲਗਵਾਈ। ਐੱਮ.ਐੱਲ.ਏ. ਕੁਲਦੀਪ ਸ਼ਰਮਾ (ਹਰਿਆਣਾ ਵਿਧਾਨ ਸਭਾ ਸਪੀਕਰ) ਅਤੇ ਸ਼੍ਰੀ ਦਪਿੰਦਰ ਸਿੰਘ ਹੁੱਡਾ (ਐਮ.ਪੀ. ਰੋਹਤਕ) ਨੇ ਮੁੱਖ ਮਹਿਮਾਨਾਂ ਵੱਜੋਂ ਸਿਰਕਤ ਕੀਤੀ। ਭਾਰਤ ਕੇਸਰੀ ਲਈ ਪਹਿਲੇ ਰਾਊਂਡ ਦੀ ਪਹਿਲੀ ਕੁਸ਼ਤੀ ਵਿਕਰਮ ਸਾਰਾ ਅਤੇ ਇਮਰਾਨ ਪਟਿਆਲਾ ਵਿਚਕਾਰ ਹੋਈ। ਇਸ ਕੁਸ਼ਤੀ ਵਿਚ ਵਿਕਰਮ ਸਾਰਾ ਨੇ ਬਾਜੀ ਮਾਰੀ ਅਤੇ ਅਗਲੇ ਰਾਊਂਡ ਵਿਚ ਪ੍ਰਵੇਸ਼ ਕੀਤਾ। ਦੂਜੀ ਕੁਸ਼ਤੀ ਪ੍ਰਦੀਪ ਪਟਿਆਲਾ ਅਤੇ ਭੋਲੂ ਦਿੱਲੀ ਵਿਚਕਾਰ ਕਰਵਾਈ ਗਈ। ਇਸ ਕੁਸ਼ਤੀ ਵਿਚ ਭੋਲੂ ਦਿੱਲੀ ਨੇ ਜਿੱਤ ਪ੍ਰਾਪਤ ਕੀਤੀ। ਤੀਜੀ ਕੁਸ਼ਤੀ ਵਿਜੇ ਚੰਡੀਗੜ੍ਹ ਅਤੇ ਸੁਮਿਤ ਦਿੱਲੀ ਵਿਚਕਾਰ ਕਰਵਾਈ ਗਈ। ਇਸ ਕੁਸ਼ਤੀ ਵਿਚ ਸੁਮਿਤ ਨੇ ਬਾਜੀ ਮਾਰੀ। ਅਗਲੇ ਰਾਊਂਡ ਵਿਚ ਜੋਗਿੰਦਰ ਦਿੱਲੀ ਨੇ ਸ਼ਿਵ ਨਰੈਣ (ਪੰਜਾਬ) ਨੂੰ, ਸਤਿੰਦਰ ਰੋਹਤਕ ਨੇ ਰਾਹੁਲ ਖਰਕੋਦਰ ਨੂੰ, ਸੁਮਿਤ ਦਿੱਲੀ ਨੇ ਵਿਕਰਮ ਸਾਰਾ ਨੂੰ, ਕਮਲਜੀਤ ਡੂਮਛੇੜੀ ਨੇ ਜੌਨੀ ਪਟਿਆਲਾ ਨੂੰ, ਕ੍ਰਿਸ਼ਨ ਪਟਿਆਲਾ ਨੇ ਬੱਬਲੂ ਦਿੱਲੀ ਨੂੰ, ਸਤਿਆਵਰਤ ਨੇ ਭੋਲੂ ਦਿੱਲੀ ਨੂੰ, ਰੂਬਲ ਪਟਿਆਲਾ ਨੇ ਨਰੇਸ਼ ਅਖਾੜਾ ਦਿੱਲੀ ਦੇ ਪਹਿਲਵਾਨ ਨੂੰ ਅਤੇ ਹਿਤੇਸ਼ ਬਹਾਦਰਗੜ੍ਹ ਨੇ ਮੋਨੂੰ ਸੋਨੀਪੱਤ ਨੂੰ ਹਰਾ ਕੇ ਅਗਲੇ ਰਾਊਂਡ ਵਿਚ ਪ੍ਰਵੇਸ਼ ਕੀਤਾ। ਕੁਆਟਰ ਫਾਈਨਲ ਦੀ ਪਹਿਲੀ ਕੁਸ਼ਤੀ ਜੋਗਿੰਦਰ ਦਿੱਲੀ ਅਤੇ ਸਤਿੰਦਰ ਰੋਹਤਕ ਵਿਚਕਾਰ ਕਰਵਾਈ ਗਈ। ਇਸ ਕੁਸ਼ਤੀ ਵਿਚ ਜੋਗਿੰਦਰ ਦਿੱਲੀ ਨੇ ਜਿੱਤ ਪ੍ਰਾਪਤ ਕੀਤੀ ਅਤੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ। ਦੂਜੀ ਕੁਸ਼ਤੀ ਸੁਮਿਤ ਦਿੱਲੀ ਅਤੇ ਕਮਲਜੀਤ ਡੂਮਛੇੜੀ ਵਿਚਕਾਰ ਕਰਵਾਈ ਗਈ। ਇਸ ਕੁਸ਼ਤੀ ਵਿਚ ਸੁਮਿਤ ਨੇ ਜਿੱਤ ਹਾਸਲ ਕੀਤੀ ਅਤੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ। ਤੀਜੀ ਕੁਸ਼ਤੀ ਸਤਿਆਵਰਤ ਰੋਹਤਕ ਅਤੇ ਕ੍ਰਿਸ਼ਨ ਪਟਿਆਲਾ ਵਿਚਕਾਰ ਕਰਵਾਈ ਗਈ। ਇਸ ਕੁਸ਼ਤੀ ਵਿਚ ਸਤਿਆਵਰਤ ਨੇ ਜਿੱਤ ਪ੍ਰਾਪਤ ਕੀਤੀ ਅਤੇ ਸੈਮੀਫਾਈਨਲ ਵਿਚ ਪਹੁੰਚਣ ਦਾ ਮਾਣ ਪ੍ਰਾਪਤ ਕੀਤਾ। ਚੌਥੀ ਕੁਸ਼ਤੀ ਵਿਚ ਰੂਬਲ ਪਟਿਆਲਾ ਨੂੰ ਹਰਾ ਕੇ ਹਿਤੇਸ਼ ਬਹਾਦਰਗੜ੍ਹ ਨੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ। ਸੈਮੀਫਾਈਨਲ ਦੀ ਪਹਿਲੀ ਕੁਸ਼ਤੀ ਜੋਗਿੰਦਰ ਦਿੱਲੀ ਅਤੇ ਸੁਮਿਤ ਦਿੱਲੀ ਵਿਚਕਾਰ ਕਰਵਾਈ ਗਈ। ਜਿਸ ਵਿਚ ਜੋਗਿੰਦਰ ਦਿੱਲੀ ਨੇ ਜਿੱਤ ਪ੍ਰਾਪਤ ਕੀਤੀ ਅਤੇ ਫਾਈਨਲ ਵਿਚ ਪਹੁੰਚਣ ਦਾ ਮਾਣ ਪ੍ਰਾਪਤ ਕੀਤਾ। ਦੂਜੀ ਕੁਸ਼ਤੀ ਸਤਿਆਵਰਤ ਰੋਹਤਕ ਅਤੇ ਹਿਤੇਸ਼ ਬਹਾਦਰਗੜ੍ਹ ਵਿਚਕਾਰ ਕਰਵਾਈ ਗਈ। ਇਸ ਕੁਸ਼ਤੀ ਵਿਚ ਹਿਤੇਸ਼ ਬਹਾਦਰਗੜ੍ਹ ਨੇ ਬਾਜੀ ਮਾਰੀ ਅਤੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਫਾਈਨਲ ਕੁਸ਼ਤੀ ਤੋਂ ਪਹਿਲਾਂ ਤੀਜੀ ਅਤੇ ਚੌਥੀ ਪੁਜ਼ੀਸ਼ਨਾਂ ਲਈ ਸੈਮੀਫਾਈਨਲ ਵਿਚ ਹਾਰ ਚੁੱਕੇ ਸਤਰਛਾਲ ਸਟੇਡੀਅਮ ਦਿੱਲੀ ਦੇ ਪਹਿਲਵਾਨ ਸੁਮਿਤ ਦਿੱਲੀ ਅਤੇ ਸਤਿਆਵਰਤ ਰੋਹਤਕ ਵਿਚਕਾਰ ਕੁਸ਼ਤੀ ਕਰਵਾਈ ਗਈ। ਇਸ ਕੁਸ਼ਤੀ ਵਿਚ ਸਤਿਆਵਰਤ ਰੋਹਤਕ ਨੇ ਬਾਜੀ ਮਾਰੀ ਅਤੇ ਇਕ ਲੱਖ ਰੁਪਏ ਦਾ ਇਨਾਮ ਅਤੇ ਭਾਰਤ ਕੇਸਰੀ ਦਾ ਤੀਜਾ ਸਥਾਨ ਹਾਸਿਲ ਕੀਤਾ ਅਤੇ ਸੁਮਿਤ ਦਿੱਲੀ ਚੌਥੇ ਨੰਬਰ ‘ਤੇ ਰਿਹਾ। ਉਸ ਤੋਂ ਬਾਅਦ ਭਾਰਤ ਕੇਸਰੀ ਲਈ ਫਾਈਨਲ ਕੁਸ਼ਤੀ ਕੈਪਟਨ ਚੰਦ ਰੂਪ ਅਖਾੜਾ ਦਿੱਲੀ ਦਾ ਪਹਿਲਵਾਨ ਜੋਗਿੰਦਰ ਦਿੱਲੀ ਅਤੇ ਪਹਿਲਵਾਨ ਧਰਮਵੀਰ ਅਖਾੜਾ ਬਹਾਦਰਗੜ੍ਹ ਦਾ ਪਹਿਲਵਾਨ ਹਿਤੇਸ਼ ਬਹਾਦਰਗੜ੍ਹ ਵਿਚਕਾਰ ਕਰਵਾਈ ਗਈ। ਇਹ ਕੁਸ਼ਤੀ ਜੋਗਿੰਦਰ ਦਿੱਲੀ ਨੇ ਜਿੱਤ ਕੇ ਭਾਰਤ ਕੇਸਰੀ ਬਣਨ ਦਾ ਮਾਣ ਪ੍ਰਾਪਤ ਕੀਤਾ ਅਤੇ ਪੰਜ ਲੱਖ ਰੁਪਏ ਦੇ ਇਨਾਮ ਦਾ ਹੱਕਦਾਰ ਬਣਿਆ। ਦੂਸਰੇ ਨੰਬਰ ‘ਤੇ ਰਹੇ ਪਹਿਲਵਾਨ ਹਿਤੇਸ਼ ਬਹਾਦਰਗੜ੍ਹ ਨੂੰ ਤਿੰਨ ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਗਿਆ। 65 ਕਿੱਲੋ ਭਾਰਤ ਗੌਰਵ ਦਾ ਖਿਤਾਬ ਰਾਹੁਲ ਮਾਨ ਅਤੇ ਦੂਸਰੇ ਨੰਬਰ ‘ਤੇ ਅਨਿਲ ਕੁਮਾਰ ਨੂੰ ਚੁਣਿਆ ਗਿਆ। 75 ਕਿੱਲੋ ਭਾਰਤ ਅਭਿਮਨਿਓ ਦਾ ਖਿਤਾਬ ਅਰੁਨ ਕੁਮਾਰ ਨੇ ਹਾਸਿਲ ਕੀਤਾ। 88 ਕਿੱਲੋ ਭਾਰਤ ਕੁਮਾਰ ਦਾ ਖਿਤਾਬ ਮਨਜੀਤ ਕੁਮਾਰ ਨੇ ਅਤੇ ਦੂਸਰੇ ਨੰਬਰ ‘ਤੇ ਦੀਪਕ ਕੁਮਾਰ ਨੇ ਹਾਸਿਲ ਕੀਤਾ। ਰਾਮ ਮੇਹਰ ਕੁੰਡੂ, ਰਣਵੀਰ ਕੁੰਡੂ, ਨਰੇਸ਼ ਦਇਆ, ਅਸ਼ੋਕ ਗਰਗ, ਰੋਤਾਸ਼ ਦਇਆ, ਓਮਵੀਰ ਸਿੰਘ, ਨਰਿੰਦਰ ਸਿੰਘ, ਅਸ਼ੋਕ ਕੁਮਾਰ ਅਤੇ ਅਸ਼ੋਕ ਡਾਕਾ ਨੇ ਟੈਕਨੀਕਲ ਓਫੀਸ਼ੀਅਲ ਦੀ ਡਿਊਟੀ ਨਿਭਾਈ ਅਤੇ ਪੰਜਾਬ ਤੋਂ ਇੰਟਰਨੈਸ਼ਨਲ ਕੁਮੈਂਟੇਟਰ ਅਰਵਿੰਦਰ ਕੋਛੜ ਨੇ ਕੁਮੈਂਟਰੀ ਦੀ ਡਿਊਟੀ ਨਿਭਾਈ। ਅੰਤਰਰਾਸ਼ਟਰੀ ਪਹਿਲਵਾਨ ਸੱਜਨ ਪਾਲ ਅਤੇ ਕੋਚ ਸੁਭਾਸ਼ ਮਲਕ ਨੇ ਬਾਹਰੋਂ ਆਏ ਹੋਏ ਸਾਰੇ ਮੁੱਖ ਮਹਿਮਾਨਾਂ, ਕੋਚਾਂ, ਰੈਫਰੀਆਂ ਅਤੇ ਲੇਖਕਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ। ਇਸ ਕੁਸ਼ਤੀ-ਦੰਗਲ ਵਿਚ ਰਿਕਾਰਡ ਤੋੜ ਇਕੱਠ ਹੋਇਆ। ਇਸ ਕੁਸ਼ਤੀ ਦੰਗਲ ਵਿਚ ਪ੍ਰਬੰਧ ਵੀ ਬਹੁਤ ਹੀ ਵਧੀਆ ਕੀਤੇ ਹੋਏ ਸਨ। ਇਸ ਕੁਸ਼ਤੀ-ਦੰਗਲ ਨੂੰ ਦੇਖਣ ਲਈ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ ਅਤੇ ਪਾਕਿਸਤਾਨ ਤੋਂ ਵੀ ਦਰਸ਼ਕ ਆਏ ਹੋਏ ਸਨ। ਕਿੳਂੁਕਿ ਇਹ ਦੰਗਲ ਭਾਰਤ ਦਾ ਸਭ ਤੋਂ ਵੱਡਾ ਦੰਗਲ ਸੀ। ਇਹ ਦੰਗਲ ਸਮੇਂ ਸਿਰ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ ਇਸ ਲਈ ਅੰਤਰਰਾਸ਼ਟਰੀ ਪਹਿਲਵਾਨ ਸੱਜਨ ਪਾਲ ਅਤੇ ਕੋਚ ਸੁਭਾਸ਼ ਮਲਕ ਵਧਾਈ ਦੇ ਪਾਤਰ ਹਨ।

ਵਿਸ਼ੇਸ਼ ਰਿਪੋਰਟ :- ਹਰਦੀਪ ਸਿੰਘ ਸਿਆਣ