Punjab Kushti / Wrestling
ਰਤਵਾੜਾ ਸਾਹਿਬ ਜ਼ਿਲ੍ਹਾ ਮੋਹਾਲੀ ਨੇੜੇ ਮੁੱਲਾਂਪੁਰ-ਗਰੀਬਦਾਸ ਵਿਖੇ 13 ਅਪ੍ਰੈਲ 2013 Balle Punjab

ਰਤਵਾੜਾ ਸਾਹਿਬ (ਮੋਹਾਲੀ) ਵਿੱਚ ਵਿਸਾਖੀ ਦੇ ਪੂਰਬ ਉਤਸਵ ‘ਤੇ ਕਰਵਾਏ ਕੁਸ਼ਤੀ-ਦੰਗਲ ‘ਤੇ ਕਮਲਜੀਤ ਡੂਮਛੇੜੀ ਅਤੇ ਲੱਡੂ ਡੂਮਛੇੜੀ ਨੇ ਜਮਾਈ ਧਾਕ


ਗੁਰੂਆਂ-ਪੀਰਾਂ ਦੀ ਨਗਰੀ ਰਤਵਾੜਾ ਸਾਹਿਬ ਜ਼ਿਲ੍ਹਾ ਮੋਹਾਲੀ ਨੇੜੇ ਮੁੱਲਾਂਪੁਰ-ਗਰੀਬਦਾਸ ਵਿਖੇ ਵਿਸਾਖੀ ਦੇ ਦਿਹਾੜੇ ‘ਤੇ ਵਿਸ਼ਾਲ ਕੁਸ਼ਤੀ-ਦੰਗਲ ਸ਼ਹੀਦ ਸੂਬੇਦਾਰ ਸੁਰਿੰਦਰਪਾਲ ਸਿੰਘ ਤਾਹਲ ਯੂਥ ਕਲੱਬ, ਨਵਜੋਤ ਸਿੰਘ ਸਿੱਧੂ, ਨਗਰ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਪਿੰਡ ਰਤਵਾੜਾ ਸਾਹਿਬ ਦੇ ਸਹਿਯੋਗ ਨਾਲ 13 ਅਪ੍ਰੈਲ 2013 ਨੂੰ ਕਰਵਾਇਆ ਗਿਆ। ਇਸ ਕੁਸ਼ਤੀ-ਦੰਗਲ ਦੀ ਪਹਿਲੀ ਕੁਸ਼ਤੀ ਪ੍ਰੀਤਾ ਫਿਰੋਜ਼ਪੁਰ ਅਤੇ ਅਮਰੀਕ ਚੌਂਤਾ ਵਿਚਕਾਰ ਕਰਵਾਈ ਗਈ। ਇਹ ਕੁਸ਼ਤੀ ਅਮਰੀਕ ਚੌਂਤਾ ਨੇ ਜਿੱਤ ਲਈ। ਛੋਟੀਆਂ ਕੁਸ਼ਤੀਆਂ ਵਿਚ ਅਭਿਸ਼ੇਕ ਤੋਗਾ, ਸੁਖਵੀਰ ਢਿੱਲਵਾਂ, ਮਨਵਿੰਦਰ ਸੱਦੋਪੁਰ, ਜੋਤ ਮਲਕਪੁਰ, ਦੀਪਾ ਤੋਗਾ, ਕਾਕਾ ਤੋਗਾ, ਕਮਲਜੀਤ ਮੁੱਲਾਂਪੁਰ, ਜੱਸਾ ਰੌਣੀ, ਕ੍ਰਿਸ਼ਨ ਚੰਡੀਗੜ੍ਹ, ਗੋਲੀ ਖਰੜ ਅਤੇ ਗੁਰਿੰਦਰ ਸਿੰਗਾਰੀਵਾਲ ਨੇ ਜਿੱਤ ਪ੍ਰਾਪਤ ਕੀਤੀ। ਮਲਕੀਤ ਖਰੜ ਅਤੇ ਅਕਾਸ਼ ਮੁੱਲਾਂਪੁਰ, ਸ਼ਿਵਮ ਚੰਡੀਗੜ੍ਹ ਅਤੇ ਜੱਸੀ ਚੌਂਤਾ, ਰੌਬਿਨ ਚੰਡੀਗੜ੍ਹ ਅਤੇ ਲਾਲੀ ਮੁੱਲਾਂਪੁਰ, ਹੈਪੀ ਸਿੰਗਾਰੀਵਾਲ ਅਤੇ ਵਿਕਾਸ ਚੰਡੀਗੜ੍ਹ, ਸਨੀ ਚੌਂਤਾ ਅਤੇ ਵਿੱਕੀ ਚੰਡੀਗੜ੍ਹ, ਪੁਨੀਤ ਚੰਡੀਗੜ੍ਹ ਅਤੇ ਪ੍ਰਿੰਸ ਮੁੱਲਾਂਪੁਰ, ਸਿਕੰਦਰ ਚੰਡੀਗੜ੍ਹ ਅਤੇ ਵਿੱਕੀ ਚੌਂਤਾ, ਸਨੀ ਚੌਂਤਾ ਅਤੇ ਵਿਸ਼ਾਲ ਚੰਡੀਗੜ੍ਹ ਵਿਚਕਾਰ ਕੁਸ਼ਤੀਆਂ ਬਰਾਬਰ ਰਹੀਆਂ। ਹੋਰ ਕੁਸ਼ਤੀਆਂ ਵਿਚ ਬਾਸੂ ਸੂਰਜਪੁਰ, ਗਾਮਾ ਚਮਕੌਰ ਸਾਹਿਬ, ਮੁਸਤਾਕ ਉੱਚਾ ਪਿੰਡ, ਬਿੰਦਰ ਮੁੱਲਾਂਪੁਰ, ਹਰਨੇਕ ਚੌਂਤਾ, ਬਿੰਨੀ ਖਰੜ, ਬਾਜਇੰਦਰ ਡੂਮਛੇੜੀ ਅਤੇ ਧਰਮਿੰਦਰ ਰਤਵਾੜਾ ਨੇ ਜਿੱਤ ਪ੍ਰਾਪਤ ਕੀਤੀ। ਕਾਕਾ ਚੰਡੀਗੜ੍ਹ ਅਤੇ ਰਿਸਾਰੇ ਰੌਣੀ, ਘੁੱਲਾ ਉੱਚਾ ਪਿੰਡ ਅਤੇ ਦੇਵ ਰੌਣੀ, ਬਿੱਕਾ ਡੇਰਾ ਬਾਬਾ ਨਾਨਕ ਅਤੇ ਸੱਤਾ ਮੁੱਲਾਂਪੁਰ, ਅਮਰੀਕ ਸਿੰਗਾਰੀਵਾਲ ਅਤੇ ਵਿਸ਼ਵਜੀਤ ਸਨੀ ਇੰਨਕਲੇਵ, ਸੰਤ ਉੱਚਾ ਪਿੰਡ ਅਤੇ ਅਮਰ ਨੋਲਟਾ ਵਿਚਕਾਰ ਕੁਸ਼ਤੀਆਂ ਬਰਾਬਰ ਰਹੀਆਂ। ਸਪੈਸ਼ਲ ਕੁਸ਼ਤੀਆਂ ਵਿਚ ਬੱਲ ਡੂਮਛੇੜੀ ਨੇ ਸਨੀ ਚੌਂਤਾ ਨੂੰ, ਜੱਗਾ ਕਾਇਨੌਰ ਨੇ ਸੰਮੀ ਡੂਮਛੇੜੀ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ। ਹੋਰ ਸਪੈਸ਼ਲ ਕੁਸ਼ਤੀਆਂ ਨਦੀਮ ਰੌਣੀ ਅਤੇ ਜੀਤ ਢਿੱਲਵਾਂ, ਕਾਕਾ ਢਿੱਲਵਾਂ ਅਤੇ ਰਾਜਾ ਕਾਇਨੌਰ, ਕਾਜਾ ਡੂਮਛੇੜੀ ਅਤੇ ਅਜੇ ਚੰਡੀਗੜ੍ਹ, ਅੰਜੂ ਰੌਣੀ ਅਤੇ ਦੀਪੂ ਡੇਰਾ ਬਾਬਾ ਨਾਨਕ, ਦੀਸ਼ਾ ਡੂਮਛੇੜੀ ਅਤੇ ਅਮਰਜੀਤ ਉੱਚਾ ਪਿੰਡ, ਜਤਿੰਦਰ ਪੱਥਰੇੜੀ ਜੱਟਾਂ ਅਤੇ ਬਲਜੀਤ ਡੇਰਾ ਬਾਬਾ ਨਾਨਕ, ਮਾਨੀ ਰੌਣੀ ਅਤੇ ਕਾਕਾ ਘੱਗਰਸਰਾਂ, ਰਿੰਕਾ ਘੱਗਰਸਰਾਂ ਅਤੇ ਰਜਿੰਦਰਪਾਲ ਢਿੱਲਵਾਂ, ਵਿੱਕੀ ਢਿੱਲਵਾਂ ਅਤੇ ਮੋਨੂੰ ਘੱਗਰਸਰਾਂ ਵਿਚਕਾਰ ਕੁਸ਼ਤੀਆਂ ਬਰਾਬਰ ਰਹੀਆਂ। ਕੁਸ਼ਤੀਆਂ ਚੱਲਦੇ ਸਮੇਂ ਸੰਤ ਬਾਬਾ ਲਖਵੀਰ ਸਿੰਘ ਜੀ ਰਤਵਾੜਾ ਸਾਹਿਬ ਵਾਲਿਆਂ ਨੇ ਅਖਾੜੇ ਵਿਚ ਸ਼ਿਰਕਤ ਕੀਤੀ। ਪ੍ਰਬੰਧਕੀ ਟੀਮ ਵੱਲੋਂ ਬਾਬਾ ਜੀ ਦਾ ਸਵਾਗਤ ਕੀਤਾ ਗਿਆ। ਝੰਡੀ ਦੀਆਂ ਕੁਸ਼ਤੀਆਂ ਤੋਂ ਪਹਿਲਾਂ ਪੰਜਾਬੀ ਫਿਲਮ “ਬਿੱਕਰ ਬਾਈ ਸੈਂਟੀ ਮੈਂਟਲ” ਦੇ ਹੀਰੋ “ਜੱਸੀ ਜਸਰਾਜ” ਨੇ ਵੀ ਸ਼ਿਰਕਤ ਕੀਤੀ। ਕਲੱਬ ਵੱਲੋਂ ਉਹਨਾਂ ਦਾ ਵੀ ਸਵਾਗਤ ਕੀਤਾ ਗਿਆ। 

ਜੱਸੀ ਜਸਰਾਜ ਨੇ ਆਪਣੀ ਨਵੀਂ ਆ ਰਹੀ ਫਿਲਮ ਬਾਰੇ ਦਰਸ਼ਕਾਂ ਨੂੰ ਕੁੱਝ ਦੱਸਿਆ ਅਤੇ ਦਰਸ਼ਕਾਂ ਨੇ ਵੀ ਤਾੜੀਆਂ ਮਾਰ ਕੇ ਜੱਸੀ ਜਸਰਾਜ ਦੀ ਹੌਂਸਲਾ ਅਫਜ਼ਾਈ ਕੀਤੀ। ਦੋ ਨੰਬਰ ਦੀ ਝੰਡੀ ਲਈ ਬਾਬਾ ਪੂਰਨ ਦਾਸ ਅਖਾੜਾ ਬਹਿਰਾਮਪੁਰ ਦਾ ਪਹਿਲਵਾਨ ਪਰਮਿੰਦਰ
 ਡੂਮਛੇੜੀ ਦਾ ਸ਼ਗਿਰਦ ਕਮਲਜੀਤ ਡੂਮਛੇੜੀ ਅਤੇ ਅੰਮ੍ਰਿਤਸਰ ਅਖਾੜੇ ਦਾ ਪਹਿਲਵਾਨ ਸੁੱਖਾ ਅੰਮ੍ਰਿਤਸਰ ਵਿਚਕਾਰ ਕੁਸ਼ਤੀ ਕਰਵਾਈ ਗਈ। ਇਸ ਕੁਸ਼ਤੀ ਦਾ ਸਮਾਂ ਤੀਹ ਮਿੰਟ ਰੱਖਿਆ ਗਿਆ ਸੀ। ਪਰ ਚੌਦ੍ਹਵੇਂ ਮਿੰਟ ਵਿੱਚ ਹੀ ਕਮਲਜੀਤ ਡੂਮਛੇੜੀ ਨੇ ਸੁੱਖਾ ਅੰਮ੍ਰਿਤਸਰ ਨੂੰ ਚਿੱਤ ਕਰਕੇ ਦੋ ਨੰਬਰ ਦੀ ਝੰਡੀ ਦਾ ਹੱਕਦਾਰ ਬਣਿਆ। ਉਸ ਤੋਂ ਬਾਅਦ ਇੱਕ ਨੰਬਰ ਦੀ ਵੱਡੀ ਝੰਡੀ ਲਈ ਬਾਬਾ ਪੂਰਨ ਦਾਸ ਅਖਾੜਾ ਬਹਿਰਾਮਪੁਰ ਦਾ ਪਹਿਲਵਾਨ ਰੋਹਿਤ ਪਟੇਲ (ਲੱਡੂ ਡੂਮਛੇੜੀ) ਅਤੇ ਪੰਮਾ ਡੇਰਾ ਬਾਬਾ ਨਾਨਕ ਵਿਚਕਾਰ ਕੁਸ਼ਤੀ ਬੰਨ੍ਹੀ ਗਈ। ਇਸ ਕੁਸ਼ਤੀ ਦੰਗਲ ਵਿੱਚ ਪਹੁੰਚੇ ਮੁੱਖ ਮਹਿਮਾਨ ਸੰਤ ਬਾਬਾ ਲਖਵੀਰ ਸਿੰਘ ਜੀ ਰਤਵਾੜਾ ਸਾਹਿਬ ਵਾਲੇ ਅਤੇ ਸਮੂਹ ਪ੍ਰਬੰਧਕੀ ਕਮੇਟੀ ਵੱਲੋਂ ਹੱਥ-ਜੋੜੀ ਕਰਨ ਉਪਰੰਤ ਸ਼ੁਰੂ ਕਰਵਾਈ ਗਈ। ਇਸ ਕੁਸ਼ਤੀ ਦਾ ਸਮਾਂ ਵੀ ਤੀਹ ਮਿੰਟ ਰੱਖਿਆ ਗਿਆ, ਪਰ ਦਸਵੇਂ ਮਿੰਟ ਵਿੱਚ ਰੋਹਿਤ ਪਟੇਲ (ਲੱਡੂ ਡੂਮਛੇੜੀ) ਨੇ ਜਿੱਤ ਕੇ ਰਤਵਾੜਾ ਸਾਹਿਬ ਦੇ ਇਸ ਕੁਸ਼ਤੀ-ਦੰਗਲ ਦੀ ਇੱਕ ਨੰਬਰ ਦੀ ਝੰਡੀ ਦਾ ਹੱਕਦਾਰ ਬਣਨ ਦਾ ਮਾਣ ਪ੍ਰਾਪਤ ਕੀਤਾ ਅਤੇ ਉਸ ਨੂੰ ਪ੍ਰਬੰਧਕੀ ਕਮੇਟੀ ਵੱਲੋਂ ਇੱਕ ਗੁਰਜ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਲਈ ਕੁਲਤਾਰ ਪਹਿਲਵਾਨ, ਪਹਿਲਵਾਨ ਪਾਲਾ ਡੂਮਛੇੜੀ ਅਤੇ ਪਹਿਲਵਾਨ ਪਰਮਿੰਦਰ ਡੂਮਛੇੜੀ ਵਧਾਈ ਦੇ ਪਾਤਰ ਹਨ। ਇਸ ਕੁਸ਼ਤੀ ਦੀ ਰੈਫਰੀ ਪਹਿਲਵਾਨ ਗੋਲੂ ਮੁੱਲਾਂਪੁਰ-ਗਰੀਬਦਾਸ ਨੇ ਬਹੁਤ ਹੀ ਵਧੀਆ ਢੰਗ ਨਾਲ ਕੀਤੀ। ਇਸ ਕੁਸ਼ਤੀ ਦੰਗਲ ਵਿਚ ਪਹੁੰਚੇ ਸੰਤ ਬਾਬਾ ਲਖਵੀਰ ਸਿੰਘ ਜੀ ਰਤਵਾੜਾ ਸਾਹਿਬ ਵਾਲੇ, ਜੱਸੀ ਜਸਰਾਜ (ਹੀਰੋ “ਬਿੱਕਰ ਬਾਈ ਸੈਂਟੀਮੈਂਟਲ”) ਨੂੰ ਕਲੱਬ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਗੋਲੂ ਪਹਿਲਵਾਨ ਮੁੱਲਾਂਪੁਰ-ਗਰੀਬਦਾਸ, ਮਨਜੋਤ ਸਿੰਘ ਸਿੱਧੂ, ਬਲਕਾਰ ਸਿੰਘ ਭੰਗੂ, ਛਿੰਝ ਪ੍ਰਬੰਧਕੀ ਕਮੇਟੀ ਅਤੇ ਗ੍ਰਾਮ ਪੰਚਾਇਤ ਰਤਵਾੜਾ ਸਾਹਿਬ ਵੱਲੋਂ ਬਾਹਰੋਂ ਆਏ ਸਾਰੇ ਕੋਚਾਂ, ਰੈਫਰੀਆਂ ਅਤੇ ਪਹਿਲਵਾਨਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਕੁਸ਼ਤੀ ਦੰਗਲ ਦੀ ਕੁਮੈਂਟਰੀ ਪ੍ਰਸਿੱਧ ਕੁਮੈਂਟੇਟਰ ਕੁਲਵੀਰ ਰੰਗੀ ਕਾਇਨੌਰ ਅਤੇ ਜਸਪਾਲ ਸ਼ਰਮਾ (ਸਮਰਾਲਾ) ਵੱਲੋਂ ਵਾਰੋ-ਵਾਰੀ ਕੀਤੀ ਗਈ। ਜਿੱਥੇ ਪਹਿਲਵਾਨ ਗੋਲੂ ਮੁੱਲਾਂਪੁਰ-ਗਰੀਬਦਾਸ ਅਤੇ ਸੰਤ ਡੂਮਛੇੜੀ ਨੇ ਜੋੜੇ ਮਿਲਾਏ ਉੱਥੇ ਹੀ ਗਾਮਾ ਪਿਲਸੌਰਾ ਅਤੇ ਬਾਪੂ ਸ਼ੇਰ ਸਿੰਘ ਨੇ ਰੈਫਰੀ ਦੀ ਡਿਊਟੀ ਨਿਭਾਈ। ਇਸ ਕੁਸ਼ਤੀ-ਦੰਗਲ ਦੀਆਂ ਸਪੈਸ਼ਲ ਕੁਸ਼ਤੀਆਂ ਗੋਲੂ ਮੁੱਲਾਂਪੁਰ-ਗਰੀਬਦਾਸ ਦੀ ਬਦੌਲਤ ਬੰਨ੍ਹੀਆਂ ਗਈਆਂ। ਇਹ ਕੁਸ਼ਤੀ-ਦੰਗਲ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ, ਇਸ ਲਈ ਨਵਜੋਤ ਸਿੰਘ ਸਿੱਧੂ, ਬਲਰਾਜ ਸਿੰਘ ਭੰਗੂ, ਸਮੂਹ ਪ੍ਰਬੰਧਕੀ ਕਮੇਟੀ, ਨਗਰ ਪੰਚਾਇਤ ਅਤੇ ਸਮੂਹ ਇਲਾਕਾ ਨਿਵਾਸੀ ਰਤਵਾੜਾ ਸਾਹਿਬ ਵਧਾਈ ਦੇ ਪਾਤਰ ਹਨ।

ਵਿਸ਼ੇਸ਼ ਰਿਪੋਰਟ :- ਹਰਦੀਪ ਸਿੰਘ ਸਿਆਣ