Punjab Kushti / Wrestling
ਪਿੰਡ ਜੋਹਲੂਆਲ ਜ਼ਿਲ੍ਹਾ ਪੰਚਕੁਲਾ (ਹਰਿਆਣਾ) 17 ਅਪ੍ਰੈਲ 2013 Balle Punjab

ਜੋਹਲੂਆਲ (ਪੰਚਕੁਲਾ) ਹਰਿਆਣਾ ਦੇ ਕੁਸ਼ਤੀ-ਦੰਗਲ ‘ਤੇ ਕਮਲਜੀਤ ਡੂਮਛੇੜੀ ਅਤੇ ਸਾਭਾ ਕੁਹਾਲੀ ਬਣੇ ਬਰਾਬਰ ਦੇ ਹੱਕਦਾਰ


ਜ਼ਿਲ੍ਹਾ ਪੰਚਕੁਲਾ (ਹਰਿਆਣਾ) ਦੇ ਪਿੰਡ ਜੋਹਲੂਆਲ ਵਿਖੇ ਪਹਿਲਾ ਵਿਸ਼ਾਲ ਕੁਸ਼ਤੀ-ਦੰਗਲ ਯੂਥ ਸਪੋਰਟਸ ਕਲੱਬ ਜੋਹਲੂਆਲ ਵੱਲੋਂ 17 ਅਪ੍ਰੈਲ 2013 ਨੂੰ ਪਿੰਡ ਦੀ ਸੁੱਖ-ਸ਼ਾਂਤੀ ਲਈ ਕਰਵਾਇਆ ਗਿਆ। ਇਸ ਕੁਸ਼ਤੀ-ਦੰਗਲ ਵਿਚ ਸੱਦੇ ਹੋਏ ਪਹਿਲਵਾਨਾਂ ਦੇ ਭੇੜ ਕਰਵਾਏ ਗਏ। ਸਰਪੰਚ ਸ. ਦਰਸ਼ਨ ਸਿੰਘ, ਸਾਬਕਾ ਸਰਪੰਚ ਸ. ਜੀਤ ਸਿੰਘ, ਨਿਰਭੈ ਸਿੰਘ, ਨਿਰਮਲ ਸਿੰਘ, ਸੁਰਿੰਦਰ ਸਿੰਘ, ਪਿਆਰਾ ਸਿੰਘ, ਬਚਨ ਸਿੰਘ, ਉਜਾਗਰ ਸਿੰਘ, ਗੁਰਮੁੱਖ ਸਿੰਘ, ਗਿਆਨ ਸਿੰਘ, ਕੁਲਵਿੰਦਰ ਸਿੰਘ ਅਤੇ ਕਰਤਾਰ ਸਿੰਘ ਦੀ ਯੋਗ ਅਗਵਾਈ ਹੇਠ ਕਰਵਾਏ ਇਸ ਕੁਸ਼ਤੀ-ਦੰਗਲ ਵਿਚ ਜੋਧਾ ਡੂਮਛੇੜੀ ਅਤੇ ਸੰਤ ਉੱਚਾ ਪਿੰਡ, ਵਰਿੰਦਰ ਢਿੱਲਵਾਂ ਅਤੇ ਦਰਸ਼ਨ ਵਜੀਦਪੁਰ, ਭੀਮ ਚਿੜਾ ਅਤੇ ਬਹਾਦਰ ਮਟੌਰ, ਸਿੰਗਾਰਾ ਸਮਰਾਲਾ ਅਤੇ ਭੀਮ ਰਾਏਪੁਰ, ਨੇਕ ਚੌਂਤਾ ਅਤੇ ਸ਼ਾਮ ਲਾਲ ਬਲਾਚੌਰ, ਮਾਨ ਸਿੰਘ ਅੰਬਾਲਾ ਅਤੇ ਅਸ਼ੋਕ ਹਰਿਆਣਾ, ਬੌਬੀ ਟਗਰਾ ਅਤੇ ਅਨਿਲ, ਹਰਦੀਪ ਕਾਲਕਾ ਅਤੇ ਬਹਾਦਰ ਟਗਰਾ, ਦੀਪਕ ਪਟਿਆਲਾ ਅਤੇ ਵਿਸ਼ਵਜੀਤ ਸਨੀ ਇੰਨਕਲੇਵ, ਗੁਰਪੇਜ ਪਟਿਆਲਾ ਅਤੇ ਸੋਨੂੰ ਪੰਚਕੁਲਾ, ਸੋਨੂੰ ਨੋਲਟਾ ਅਤੇ ਕਾਕਾ ਚੰਡੀਗੜ੍ਹ, ਜਸਪ੍ਰੀਤ ਚੰਡੀਗੜ੍ਹ ਅਤੇ ਨੀਲੂ ਪਲਾਖਾਨਾ, ਸੱਤਾ ਮੁੱਲਾਂਪੁਰ ਅਤੇ ਰੌਸ਼ਨ ਪਾਰਗੀਆਂ ਵਿਚਕਾਰ ਕੁਸ਼ਤੀਆਂ ਬਰਾਬਰ ਰਹੀਆਂ। ਹੋਰ ਕੁਸ਼ਤੀਆਂ ਵਿਚ ਵਰਿੰਦਰ ਸਿੰਗਾਰੀਵਾਲ, ਅਮਰੀਕ ਚਿੜਾ, ਗਗਨ ਟਗਰਾ, ਰਾਹੁਲ ਸਨੀ ਇੰਨਕਲੇਵ, ਨੈਨਾ ਰੌਣੀ, ਅਮਰੀਕ ਸਿੰਗਾਰੀਵਾਲ, ਬਿੰਦਰ ਮੁੱਲਾਂਪੁਰ, ਆਲਮਗੀਰ ਰਾਏਪੁਰ, ਤਾਰੀ ਆਲਮਗੀਰ, ਘੁੱਲਾ ਉੱਚਾ ਪਿੰਡ ਅਤੇ ਰਣਜੀਤ ਆਨੰਦਪੁਰ ਸਾਹਿਬ ਨੇ ਜਿੱਤ ਪ੍ਰਾਪਤ ਕੀਤੀ।
ਸਪੈਸ਼ਲ ਕੁਸ਼ਤੀਆਂ ਵਿੱਚ ਅੰਜੂ ਰੌਣੀ ਅਤੇ ਮੋਹਿਤ ਖੰਨਾ, ਨਦੀਮ ਰੌਣੀ ਅਤੇ ਨਰਿੰਦਰ ਭੂਰਾ ਕਾਇਨੌਰ, ਲਾਲੀ ਆਲਮਗੀਰ ਅਤੇ ਰਿੰਕਾ ਘੱਗਰਸਰਾਂ, ਜਗਤਾ ਚੰਡੀਗੜ੍ਹ ਅਤੇ ਸੁਖਜਿੰਦਰ ਕੁਹਾਲੀ, ਜਾਹਿਦ ਪਟਿਆਲਾ ਅਤੇ ਮੋਨੂੰ ਚੰਡੀਗੜ੍ਹ, ਅਜੇ ਚੰਡੀਗੜ੍ਹ ਅਤੇ ਪਵਨ ਬਰਾੜਾ, ਅਮਰਜੀਤ ਨਿਓਆ ਅਤੇ ਜੱਗਾ ਕਾਇਨੌਰ, ਅੰਮਿਤ ਖੰਨਾ ਅਤੇ ਗੱਗੂ ਆਲਮਗੀਰ, ਜੀਤ ਢਿੱਲਵਾਂ ਅਤੇ ਰਾਜਾ ਕਾਇਨੌਰ, ਹਰਮੀਤ ਅੰਬਾਲਾ ਅਤੇ ਅਮਰਜੀਤ ਚੰਡੀਗੜ੍ਹ, ਕਾਲਾ ਚਮਕੌਰ ਸਾਹਿਬ ਅਤੇ ਬਲਜੀਤ, ਸਨੀ ਕਾਲਕਾ ਅਤੇ ਬੂਟਾ ਧਲੇਤਾਂ, ਬਿੰਦਰ ਮੁੱਲਾਂਪੁਰ ਅਤੇ ਬਿੱਲਾ ਕੁਹਾਲੀ, ਬਲਜੀਤ ਪਟਿਆਲਾ ਅਤੇ ਸੰਮੀ ਡੂਮਛੇੜੀ ਦੀਆਂ ਕੁਸ਼ਤੀਆਂ ਬਰਾਬਰ ਰਹੀਆਂ। ਸੁਖਮਨ ਅਜਨਾਲਾ ਨੇ ਹੈਪੀ ਗਿੱਦੜਾਂਵਾਲੀ ਨੂੰ, ਨਰਿੰਦਰ ਅਜਨਾਲਾ ਨੇ ਹਰਦੀਪ ਚਮਕੌਰ ਸਾਹਿਬ ਨੂੰ, ਮੋਨੂੰ ਟਗਰਾ ਨੇ ਗੁਰਪ੍ਰੀਤ ਅੰਬਾਲਾ ਨੂੰ, ਸੋਨੂੰ ਸਿਆਲਵਾ ਨੇ ਜੱਜ ਬਲਾਚੌਰ ਨੂੰ, ਕਾਕਾ ਕੁਹਾਲੀ ਨੇ ਸੁਨੀਲ ਚੰਡੀਗੜ੍ਹ ਨੂੰ, ਗਾਮਾ ਧਲੇਤਾਂ ਨੇ ਸਾਹਿਬ ਕਾਇਨੌਰ ਨੂੰ, ਅਮਰ ਨੋਲਟਾ ਨੇ ਸੰਦੀਪ ਖੰਨਾ ਨੂੰ, ਕਾਕਾ ਢਿੱਲਵਾਂ ਨੇ ਨੀਰਜ ਪਟਿਆਲਾ ਨੂੰ, ਕਾਲਾ ਚੰਡੀਗੜ੍ਹ ਨੇ ਰਮੇਸ਼ ਕਾਇਨੌਰ ਨੂੰ ਸੁੱਖਾ ਖੰਨਾ ਨੇ ਵਿੱਕੀ ਚੰਡੀਗੜ੍ਹ ਨੂੰ ਅਤੇ ਜੋਗਾ ਕਾਇਨੌਰ ਨੇ ਭੋਲਾ ਬਨੂੜ ਨੂੰ ਚਿੱਤ ਕਰਕੇ ਸਪੈਸ਼ਲ ਕੁਸ਼ਤੀਆਂ ਵਿਚ ਜਿੱਤ ਪ੍ਰਾਪਤ ਕੀਤੀ। ਇਕੱਤੀ ਸੌ ਰੁਪਏ ਦੀ ਸਪੈਸ਼ਲ ਕੁਸ਼ਤੀ ਦੇਵ ਰੌਣੀ ਅਤੇ ਹੈਪੀ ਨੋਲਟਾ ਵਿਚਕਾਰ ਕਰਵਾਈ ਗਈ। ਇਸ ਕੁਸ਼ਤੀ ਵਿਚ ਹੈਪੀ ਨੋਲਟਾ ਨੇ ਜਿੱਤ ਪ੍ਰਾਪਤ ਕੀਤੀ। ਇਕਵੰਜਾ ਸੌ ਰੁਪਏ ਦੀ ਸਪੈਸ਼ਲ ਕੁਸ਼ਤੀ ਬਾਸੂ ਸੂਰਜਪੁਰ ਅਤੇ ਰਾਕੇਸ਼ ਖੰਨਾ ਵਿਚਕਾਰ ਕਰਵਾਈ ਗਈ ਜਿਹੜੀ ਕਿ ਬਰਾਬਰ ਰਹੀ। ਇਕਾਠ ਸੌ ਰੁਪਏ ਦੀ ਸਪੈਸ਼ਲ ਕੁਸ਼ਤੀ ਜਤਿੰਦਰ ਪੱਥਰੇੜੀ ਜੱਟਾਂ ਅਤੇ ਰਜਿੰਦਰ ਪਾਲ ਢਿੱਲਵਾਂ ਵਿਚਕਾਰ ਕਰਵਾਈ ਗਈ। ਇਹ ਕੁਸ਼ਤੀ ਬਰਾਬਰ ਹੀ ਰਹੀ। ਗਿਆਰ੍ਹਾਂ ਹਜ਼ਾਰ ਰੁਪਏ ਦੀਆਂ ਸਪੈਸ਼ਲ ਕੁਸ਼ਤੀਆਂ ਵਿੱਚੋਂ ਪਹਿਲੀ ਕੁਸ਼ਤੀ ਰਿੰਪੀ ਰੌਣੀ ਅਤੇ ਮੋਨੂੰ ਘੱਗਰਸਰਾਂ ਵਿਚਕਾਰ ਕਰਵਾਈ ਗਈ। ਇਹ ਕੁਸ਼ਤੀ ਬਰਾਬਰ ਹੀ ਰਹੀ। ਦੂਜੀ ਕੁਸ਼ਤੀ ਦੀਸ਼ਾ ਡੂਮਛੇੜੀ ਅਤੇ ਗੁਰਪ੍ਰੀਤ ਜ਼ਿਰਕਪੁਰ ਵਿਚਕਾਰ ਕਰਵਾਈ ਗਈ। ਇਹ ਕੁਸ਼ਤੀ ਵੀ ਬਰਾਬਰ ਹੀ ਰਹੀ। ਤੀਜੀ ਕੁਸ਼ਤੀ ਗੋਲਡੀ ਚਮਕੌਰ ਸਾਹਿਬ ਅਤੇ ਕਾਕਾ ਬਰਾਸ ਘੱਗਰਸਰਾਂ ਵਿਚਕਾਰ ਕਰਵਾਈ ਗਈ। ਇਹ ਕੁਸ਼ਤੀ ਵੀ ਬਰਾਬਰ ਹੀ ਰਹੀ। ਝੰਡੀ ਦੀ ਕੁਸ਼ਤੀ ਤੋਂ ਪਹਿਲਾਂ ਇਸ ਕੁਸ਼ਤੀ-ਦੰਗਲ ਵਿਚ ਮੁੱਖ ਮਹਿਮਾਨ ਐਮ.ਐਲ.ਏ. ਸਤਵਿੰਦਰ ਸਿੰਘ ਰਾਣਾ (ਜਨਰਲ ਸੈਕਟਰੀ ਹਰਿਆਣਾ ਪ੍ਰਦੇਸ਼ ਕਾਂਗਰਸ ਕਮੇਟੀ, ਚੰਡੀਗੜ੍ਹ) ਅਤੇ ਪਸ਼ੂ ਵਿਭਾਗ ਤੋਂ ਮੈਡਮ ਸੰਤੋਸ਼ ਸ਼ਰਮਾ ਨੂੰ ਕਲੱਬ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਕੁਸ਼ਤੀ-ਦੰਗਲ ਦੀ ਵੱਡੀ ਝੰਡੀ ਦੀ ਕੁਸ਼ਤੀ ਬਾਬਾ ਪੂਰਨ ਦਾਸ ਬਹਿਰਾਮਪੁਰ ਅਖਾੜੇ ਦਾ ਪਹਿਲਵਾਨ ਕਮਲਜੀਤ ਡੂਮਛੇੜੀ ਅਤੇ ਪਹਿਲਵਾਨ ਪ੍ਰੀਤਮ ਸਿੰਘ ਕੁਸ਼ਤੀ ਅਖਾੜਾ ਕੁਹਾਲੀ (ਅੰਮ੍ਰਿਤਸਰ) ਦਾ ਪਹਿਲਵਾਨ ਅਤੇ ਪਹਿਲਵਾਨ ਪਦਾਰਥ ਸਿੰਘ ਦਾ ਚੇਲਾ ਸਾਭਾ ਕੁਹਾਲੀ ਵਿਚਕਾਰ ਪਹਿਲਵਾਨ ਗੋਲੂ ਮੁੱਲਾਂਪੁਰ ਦੀ ਬਦੌਲਤ ਬੰਨ੍ਹੀ ਗਈ। ਇਸ ਕੁਸ਼ਤੀ ਦਾ ਸਮਾਂ ਪੱਚੀ ਮਿੰਟ ਰੱਖਿਆ ਗਿਆ। ਕੁਸ਼ਤੀ ਦੇ ਚੱਲਦੇ-ਚੱਲਦੇ ਦਰਸ਼ਕਾਂ ਨੇ ਸੋਲ੍ਹਾਂ ਹਜ਼ਾਰ ਛੇ ਸੌ ਪੰਜਾਹ ਰੁਪਏ ਇਸ ਕੁਸ਼ਤੀ ਉੱਪਰ ਹੋਰ ਲਗਾ ਦਿੱਤੇ। ਪਰ ਦੋਨੋਂ ਪਹਿਲਵਾਨਾਂ ਦੀ ਜੱਦੋ-ਜਾਹਿਦ ਤੋਂ ਬਾਅਦ ਇਹ ਕੁਸ਼ਤੀ ਬਰਾਬਰ ਹੀ ਰਹੀ। ਇਸ ਕੁਸ਼ਤੀ-ਦੰਗਲ ਦੀ ਕੁਮੈਂਟਰੀ ਕੁਲਵੀਰ ਰੰਗੀ ਕਾਇਨੌਰ ਅਤੇ ਨਾਜਰ ਸਿੰਘ ਢਢੋਗਲ ਖੇੜੀ ਨੇ ਵਾਰੋ-ਵਾਰੀ ਕਰਕੇ ਰੰਗ ਬੰਨ੍ਹਿਆ। ਸੰਤ ਡੂਮਛੇੜੀ ਅਤੇ ਪਹਿਲਵਾਨ ਗੋਲੂ ਮੁੱਲਾਂਪੁਰ ਨੇ ਜੋੜੇ ਮਿਲਾਏ। ਜਦਕਿ ਬਾਲ ਕ੍ਰਿਸ਼ਨ, ਪਹਿਲਵਾਨ ਧੰਨਾ, ਪਹਿਲਵਾਨ ਬਿਰਜਾ ਅਤੇ ਬਾਪੂ ਸ਼ੇਰ ਸਿੰਘ ਨੇ ਰੈਫਰੀ ਦੀ ਡਿਊਟੀ ਨਿਭਾਈ। ਅੰਤ ਵਿਚ ਪਹਿਲਵਾਨ ਗੋਲੂ ਮੁੱਲਾਂਪੁਰ ਅਤੇ ਛਿੰਝ ਪ੍ਰਬੰਧਕੀ ਕਮੇਟੀ ਵੱਲੋਂ ਬਾਹਰੋਂ ਆਏ ਸਾਰੇ ਮੁੱਖ ਮਹਿਮਾਨਾਂ, ਕੋਚਾਂ, ਰੈਫਰੀਆਂ ਅਤੇ ਪਹਿਲਵਾਨਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਹ ਕੁਸ਼ਤੀ-ਦੰਗਲ ਸਮੇਂ ਸਿਰ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ। ਇਸ ਲਈ ਛਿੰਝ ਕਮੇਟੀ, ਨਗਰ ਪੰਚਾਇਤ ਅਤੇ ਸਮੂਹ ਨਗਰ ਨਿਵਾਸੀ ਜੋਹਲੂਵਾਲ ਵਧਾਈ ਦੇ ਪਾਤਰ ਹਨ।

ਵਿਸ਼ੇਸ਼ ਰਿਪੋਰਟ :- ਹਰਦੀਪ ਸਿੰਘ ਸਿਆਣ