Punjab Kushti / Wrestling
NRI of the Month Balle Punjab

ਜੇਕਰ ਦੁਆਬੇ ਦੇ ਪ੍ਰਮੁੱਖ ਵਲੈਤੀਆਂ ਦੀ ਗੱਲ ਕਰੀਏ ਤਾਂ ਦਰਸਨ ਸਿੰਘ ਸੰਧਰ ਦਾ ਚੋਟੀ ਦੇ ਕਾਮਯਾਬ ਬਿਜਨਸਮੈਨਾਂ ਅਤੇ ਖੇਡ ਪ੍ਰਮੋਟਰਾਂ ਚ ਨਾਂ ਆਊਦਾ ਹੈ । ਜਲੰਧਰ ਲਾਗਲੇ ਪਿੌਡ ਕੋਟਲੀ ਥਾਨ ਸਿੰਘ ਦੇ ਜੰਮਪਲ ਦਰਸਨ ਸਿੰਘ ਸੰਧਰ ਨੇ ਛੋਟੀ ਉਮਰੇ ਹੀ ਵਲੈਤ ਦੀ ਧਰਤੀ ਤੇ ਪੈਰ ਧਰ ਲਿਆ ਸੀ ।

ਕਿਉ ਜੋ ਉਨਾ ਦੇ ਪਿਤਾ ਸ:ਨਸੀਬ ਸਿੰਘ ਕਮਾਈਆਂ ਕਰਨ ਲਈ 1962-63 ਚ ਹੀ ਇੰਗਲੈਡ ਚਲੇ ਗਏ ਸਨ। ਇਸ ਤੋ ਪਹਿਲਾ ਉਨਾ ਦੇ ਦਾਦਾ ਜੀ ਸ: ਫਤਿਹ ਸਿੰਘ ਤਾਂ 1922 ਵਿੱਚ ਹੀ ਘਰ ਦੀ ਆਰਥਿਕ ਹਾਲਤ ਸੁਧਾਰਨ ਦੇ ਉਦੇਸ ਨਾਲ ਅਮਰੀਕਾ ਚਲੇ ਗਏ ਸਨ। ਉਹ 15 ਸਾਲਾਂ ਦੀ ਮਿਹਨਤ ਤੋ ਬਾਅਦ 1937 'ਚ ਆਪਣੇ ਪਿੰਡ ਪਰਤੇ ਸਨ। ਇਸ ਲਈ ਪ੍ਰਦੇਸ ਜਾ ਕੇ ਕਮਾਈਆਂ ਕਰਨ ਵਾਲਾ ਸੁਭਾਅ ਤਾ ਸ:ਸੰਧਰ ਨੂੰ ਵਿਰਸੇ ਵਿੱਚ ਹੀ ਮਿਲਿਆ ਹੈ। ਜਦੋ ਉਹ ਪ੍ਰਦੇਸ ਗਏ ਤਾ ਉਦੋ ਮਸਾਂ 15-16 ਸਾਲ ਦੇ ਸਨ। ਇਕ ਵਾਰ ਮੇਰੇ ਕੋਲ ਕਰੋੜਾਂ ਰੁਪਏ ਦਾ ਸਫਲ ਬਿਜਨਿਸ ਚਲਾਉਦੇ ਸ:ਸੰਧਰ ਨੇ ਦੱਸਿਆ ਕਿ ਜਦੋ ਮੈ ਇਥੋ ਇੰਗਲੈਡ ਲਈ ਜਹਾਜ ਫੜਿਆ ਸੀ ਤਾ ਮੇਰੇ ਕੋਲ 13 ਪੌਡ ਸਨ। ਇੰਗਲੈਡ 'ਚ ਪਹੁੰਚਣ ਉਪਰੰਤ ਉਦੋ ਸਾਊਥਹਾਲ ਦੀ ਟਿਊਬ ਐਂਡ ਟਾਇਰ ਲਿਮਟਿਡ ਫੈਕਟਰੀ 'ਚ ਕੰਮ ਕੀਤਾ ਅਤੇ ਮਿਹਨਤ ਕਰਕੇ 8 ਸਾਲਾਂ ਬਾਅਦ ਮੈਨੇਜਰ ਦੀ ਪੋਸਟ ਤੇ ਪਹੁੰਚ ਗਿਆ ਇਸੇ ਦੋਰਾਨ ਉਨਾ ਦੇ ਪਰਿਵਾਰ ਦੇ ਬਾਕੀ ਮੈਬਰ ਵੀ ਸਾਊਥਹਾਲ ਪਹੁੰਚ ਗਏ।

Darshan Singh Sandher


ਇਸ ਤੋ ਬਾਅਦ ਉਹਨਾਂ ਬਿਜਨਸ ਦੀ ਸੁਰੂਆਤ ਕੱਪੜੇ ਦੇ ਵਪਾਰ ਤੋ ਕੀਤੀ ਅਤੇ ਇਸ ਕੰਮ ਦਾ ਐਸਾ ਭੇਤ ਪਾਇਆ ਕਿ ਇੰਗਲੈਂਡ ਦੇ ਸਹਿਰ ਲੂਟਨ ਵਿੱਖੇ ਕੱਪੜੇ ਦੀ ਫੈਕਟਰੀ ਓਸਾਰ ਲਈ । ਫਿਰ ਜਦੋ ਉਸਨੂੰ ਇਗਲੈਂਡ ਦੀ ਥਾਂ ਕਨੇਡਾਂ ਦੀ ਜਿੰਦਗੀ ਦੂਰੋ ਵੇਖਣ ਨੂੰ ਚੰਗੀ ਲੱਗੀ ਤੇ ਉਹ ਕਨੇਡਾਂ ਪ੍ਰਵਾਸ ਕਰ ਗਏ। ਪਰ ਦਿਲ ਉੱਥੇ ਵੀ ਨਹੀ ਲੱਗਿਆ ਆਖਿਰ ਪਤਨੀ ਤੇ ਬੱਚਿਆਂ ਸਮੇਤ ਜਲੰਧਰ ਵਸਣ ਲਗ ਪਏ। ਇਥੇ ਕਪੂਰਥਲਾ ਰੋਡ ਤੇ ਯੂਰਪੀਅਨ ਸਟਾਈਲ ਲੇਡੀਜ ਗਾਰਮੈਂਟ ਬਣਾਉਣ ਦੀ ਫੈਕਟਰੀ ਸਥਾਪਤ ਕਰ ਲਈ ਫਿਰ ਲੁਧਿਆਣਾ 'ਚ ਭੱਟੀਆ ਰੋਡ ਵਿੱਖੇ ਇੱਕ ਨਿਟਿੰਗ ਪਲਾਂਟ 'ਚ ਹਿੱਸੇਦਾਰੀ ਪਾਈ ਨਾਲ ਦੀ ਨਾਲ ਉਨਾਂ ਨੇ ਆਪਣੇ ਬੱਚੇ ਪੰਜਾਬ ਦੀ ਅਮੀਰ ਵਿਰਾਸਤ ਵਾਲੇ ਮਹੌਲ 'ਚ ਪੜ੍ਹਾਏ। ਜਿੰਦਗੀ 'ਚ ਆਏ ਦੁੱਖ-ਸੁੱਖ ਅਤੇ ਮੱਹਤਵਪੂਰਨ ਫੈਸਲੇ ਲੈਣ ਦੀਆਂ ਘੜੀਆਂ ਵਿੱਚ ਉੱਨਾਂ ਦੀ ਪਤਨੀ ਸਰਦਾਰਨੀ ਰਾਜਵਿੰਦਰ ਕੌਰ ਨੇ ਹਮੇਸ਼ਾ ਵਡਮੁੱਲਾ ਸਾਥ ਦਿੱਤਾ।

ਸਕੂਲ ਪੱਧਰ ਤੱਕ ਕੱਬਡੀ ਖੇਡਦੇ ਰਹੇ ਦਰਸ਼ਨ ਸਿੰਘ ਸੰਧਰ ਹੁਰੀਂ ਓਧਰ ਵੀ ਆਪਣੇ ਕੱਬਡੀ ਸੰਬਂਧੀ ਸ਼ੌਕ ਨੂੰ ਪਿੱਛੇ ਨਾ ਪਾ ਸਕੇ। ਉਹ ਕਈ ਪ੍ਰਮੂੱਖ ਕਲੱਬਾ ਜਿਵੇ ਸਾਊਥਹਾਲ, ਗ੍ਰੇਵਜਂੈਡ ਅਤੇ ਬ੍ਰੈਡਫੋਰਡ ਵਲੋ ਵੀ ਕਬੱਡੀ ਖੇਡੇ ਇਨਾਂ ਕੱਲਬਾਂ ਵਿੱਚ ਉਸਦੀ ਪਹਿਲ ਸਦਕਾ ਹੀ 70 ਕਿੱਲੋ ਵਜਨੀ ਕੱਬਡੀ ਦੀਆਂ ਟੀਮਾਂ ਬਣੀਆਂ। ਬਾਅਦ ਵਿੱਚ ਸ: ਸੰਧਰ ਨੇ ਵੱਖ ਵੱਖ ਕੱਬਡੀ ਕੱਲਬਾਂ ਤੇ ਖਿਡਾਰੀਆਂ ਨੂੰ ਮਾਇਕ ਸਰਪ੍ਰਸਤੀ ਦੇ ਕੇ ਨਿਵਾਜਿਆ। ਖੇਡਾਂ ਹੀ ਨਹੀਂ ਸਗੋ ਸਮਾਜਿਕ ਖੇਤਰ ਵਿੱਚ ਵੀ ਲੋੜਵੰਦ ਵਿਆਕਤੀਆਂ ਦੀ ਮੱਦਦ ਕਰਦੇ ਆ ਰਹੇ ਹਨ।ਸਿਖਿਆ ਸੰਸਥਾਵਾਂ ਲਈ ਵੀ ਉਨਾਂ ਵਲੋ ਕੀਤੀ ਮੱਦਦ ਜਿਕਰਯੋਗ ਹੈ। ਸ਼ੇਰਗਿੱਲ ਮੈਮੋਰੀਅਲ ਕਾਲਜ ਮੁੰਕਦਪੁਰ ਦੇ ਉਹ ਪ੍ਰਵਾਸੀ ਮੈਂਬਰ ਹੋਣ ਦੇ ਨਾਲ ਨਾਲ ਕਈ ਮੱਹਤਵੁਪੂਰਨ ਸੰਸਥਾਵਾਂ ਨਾਲ ਵੀ ਜੁੜੇ ਹੋਏ ਹਨ। ਇਲਾਕੇ ਦੇ ਕਈ ਕਾਲਜ,ਖੇਡ ਕੱਲਬਾਂ ਅਤੇ ਟੂਰਨਾਮੈਂਟ ਹਨ ਜਿੰਨਾ ਨੂੰ ਹਰ ਸਾਲ ਸਹਾਇਤਾ ਦਿੰਦੇ ਹਨ। ਕੱਬਡੀ ਪ੍ਰਤੀ ਕੁਝ ਠੋਸ ਤੇ ਵੱਖਰਾ ਕਰਨ ਦੀ ਤਾਂਘ ਹਿੱਤ ਹੀ ਉਹਨਾ ਆਪਣੇ ਪਿੰਡ ਕੋਟਲੀ ਥਾਨ ਸਿੰਘ ਵਿੱਖੇ ਗੁਰੂ ਗੋਬਿੰਦ ਸਿੰਘ ਕੱਬਡੀ ਅਕੈਡਮੀ ਲਈ 5 ਲੱਖ ਰੁਪਏ ਖਰਚ ਕੇ ਰਿਹਾਇਸੀ ਕੰਪਲੈਕਸ ਉਸਾਰਿਆ ਜਿਸ ਵਿੱਚ ਸਥਾਪਤ ਜਿਮ,ਰਸੋਈ ਤੇ ਹੋਰ ਸਹੂਲਤਾਂ ਉਤੇ 25 ਲੱਖ ਰੁਪਏ ਤੋ ਵੱਧ ਉਹ ਖਰਚ ਚੁੱਕੇ ਹਨ। ਖਿਡਾਰੀਆਂ ਦੇ ਆਉਣ-ਜਾਣ ਲਈ ਇੱਕ ਮਿੰਨੀ ਬੱਸ ਵੀ ਉਹਨਾ ਲੈ ਕੇ ਦਿੱਤੀ ਹੈ। ਅਜੇ ਤੱਕ ਪੰਜਾਬ ਵਿੱਚ ਦਰਜਨ ਤੋ ਉਪਰ ਬਣੀਆ ਹੋਈਆ ਕੱਬਡੀ ਅਕੈਡਮੀਆੱ ਕੋਲ ਇਸ ਤਰ੍ਹਾਂ ਦਾ ਰਿਹਾਇਸ਼ੀ ਕੰਪਲੈਕਸ ਨਹੀ ਹੈ। ਪੰਜਾਬ ਦੇ ਕਈ ਚੋਟੀ ਦੇ ਟੂਰਨਾਮੈਂਟਾ ਦਾ ਪਹਿਲਾ ਇਨਾਮ ਉਹ ਆਪਣੇ ਕੋਲੋ ਹਰ ਸਾਲ ਸਪਂਾਸਰ ਕਰਦੇ ਹਨ। ਨੇਕ ਕੰਮ ਲਈ ਮੱਦਦ ਕਰਨ ਲਗਿਆਂ ਅਜੇ ਵੀ ਊੱਨਾ ਦੇ ਮੂੰਹੋ ਕਦੇ ਨਾਂਹ ਨਹੀ ਨਿਕਲੀ।

ਖੇਡਾਂ, ਸਮਾਜਿਕ-ਪਰਿਵਾਰਕ ਅਤੇ ਕਾਰੋਬਾਰੀ ਸੰਬਧਾਂ ਕਰਕੇ ਉਹ ਕਦੇ ਇੰਗਲੈਂਡ, ਕਦੇ ਅਮਰੀਕਾ ਅਤੇ ਕਦੇ ਕਨੇਡਾ ਜਾਂਦੇ ਰਹਿੰਦੇ ਹਨ। ਉਨਾਂ ਦੇ ਕੂੜਮ ਸਾਹਿਬ ਸ: ਲਹਿੰਦਰ ਸਿੰਘ ਜੋਹਲ ਵੀ ਉਹਨਾ ਵਾਂਗ ਹੀ ਨਾਮਵਰ ਬਿਜਨਿਸਮੈਨ ਹਨ। ਖੇਡਾਂ ਨੂੰ ਪ੍ਰਮੋਟ ਕਰਨ 'ਚ ਉਹ ਵੀ ਪਿੱਛੇ ਨਹੀ ਰਹਿੰਦੇ । ਸ: ਸੰਧਰ ਦੇ ਮਾਮਾ ਸ: ਹਿਮੰਤ ਸਿੰਘ ਸੋਹੀ ਇੰਗਲੈਂਡ 'ਚ ਕੱਬਡੀ ਦੇ ਨਾਮੀ ਖਿਡਾਰੀ ਰਹੇ ਹਨ। ਸੋਹੀ ਦੇ ਲਾਏ ਜੱਫੇ ਅਜੇ ਵੀ ਵਲੈਤ ਤੇ ਪੰਜਾਬ ਦੇ ਦਰਸ਼ਕਾਂ ਨੂੰ ਭੁੱਲੇ ਨਹੀ । ਅੱਜ ਕੱਲ ਸ: ਸੋਹੀ ਯੂਰਪ ਦੇ ਸਭ ਤੋ ਵੱਡੇ ਗੁਰੂਦੁਆਰੇ ਸਿੰਘ ਸਭਾ ਸਾਊਥਹਾਲ ਦੇ ਪ੍ਰਧਾਨ ਹਨ। ਇੱਕ ਹੋਰ ਗੱਲ ਜੇ ਸ: ਸੰਧਰ ਦੀ ਸਖਸੀਅਤ ਚ ਸਾਮਲ ਹੈ ਉਹ ਇਹ ਹੈ ਕਿ ਉਹ ਸਿਆਸਤ, ਕੱਬਡੀ ਖੇਡ ਅਤੇ ਖੇਡ ਪ੍ਰਮੋਟਰਾਂ ਦੀ ਆਪਸੀ ਖਹਿਬਾਜੀ 'ਤੇ ਬੇਝਿਜਕ ਹੋ ਕੇ ਬੋਲਣੋ ਨਹੀ ਡਰਦੇ। ਕੱਬਡੀ ਖੇਡ ਦੇ ਪ੍ਰਬੰਧਾਂ ਤੇ ਨਿਯਮਾਂ 'ਚ ਸੁਧਾਰ ਲਿਆਊਣ ਲਈ ਹਮੇਸਾ ਯਤਨਸ਼ੀਲ ਰਹਿੰਦੇ ਹਨ। ਇਸ ਵਾਰ ਉਨਾਂ ਦੀ ਟੀਮ ਗੁਰੂ ਗੋਬਿੰਦ ਸਿੰਘ ਕੱਬਡੀ ਅਕੈਡਮੀ ਦੇ 11 ਖਿਡਾਰੀ ਇੰਗਲੈਡ ਖੇਡਣ ਗਏ। ਹੱਸਦੇ ਹੋਏ ਸ:ਸੰਧਰ ਦਸਦੇ ਹਨ ਕਿ ਮੈ ਕੋਈ ਨਹੀ ਛੱਡਿਆ ਭਾਵੇ ਤਕੜਾ ਭਾਵੇ ਮਾੜਾ ਸਾਰਿਆ ਦਾ ਗੇੜਾ ਲਵਾ ਦਿੱਤਾ। ਦੂਸਰਾ ਉਹ ਅਕੈਡਮੀ ਦੀਆ ਬੀਤੇ 4 ਕੁ ਸਾਲਾਂ ਦੀਆ ਪ੍ਰਾਪਤੀਆ ਤੋ ਖੁਸ ਹਨ। ਇਨਾ ਖਿਡਾਰਿਆ ਨੇ ਪੰਜਾਬ ਦੇ ਟੂਰਨਾਮੈਟਾਂ ਤੋ ਲੈ ਕੇ ਅੰਤਰਰਾਸ਼ਟਰੀ ਪੱਧਰ ਤੇ ਮੱਲਾਂ ਮਾਰੀਆਂ। ਇਸਦਾ ਸਿਹਰਾ ਉਹ ਅਕੈਡਮੀ ਦੇ ਸੰਚਾਲਕ ਸ:ਬਲਵਿੰਦਰ ਸਿੰਘ ਫਿੱਡਾ ਅਤੇ ਕੋਚ ਸੁੱਖੀ ਭਾਗੀਕੇ ਨੂੰ ਦਿੰਦੇ ਹਨ। ਨਵਂੇ ਤੇ ਉਭਰਦੇ ਕੱਬਡੀ ਖਿਡਾਰੀਆਂ ਨੂੰ ਉਨ੍ਹਾ ਦਾ ਸੁਨੇਹਾ ਹੈ ਕਿ ਜੇਕਰ ਉਹ ਮਿਹਨਤ ਤੇ ਸੱਚੀ ਲਗਨ ਨਾਲ ਬਿਨਾ ਕਿਸੇ ਸਿਆਸਤ ਦਾ ਸਿ਼ਕਾਰ ਹੋਇਆਂ ਖੇਡਣ ਤਾ ਸੱਚੇ ਸੁੱਚੇ ਕੱਬਡੀ ਪ੍ਰਮੋਟਰ ਉਨਾ ਨੂੰ ਪਾਲਣ ਲਈ ਜਰੂਰ ਅੱਗੇ ਆਉਣਗੇ। ਕੱਬਡੀ ਖੇਡ ਨੂੰ ਬਾਕੀ ਖੇਡਾਂ ਵਾਂਗ ਡਸਿਪਲਿਨ ਅਤੇ ਵਿਵਹਾਰਿਕ ਪੱਖੋ ਮਿਆਰੀ ਬਣਾਉਣ ਅਤੇ ਹੋਰਨਾ ਖੇਡਾਂ ਵਾਂਗ ਇਸ ਵਿੱਚ ਵੀ ਇਕਸਾਰ ਨਿਯਮ ਲਾਗੂ ਕਰਨ ਦੇ ਹਾਮੀ ਰਹੇ ਹਨ। ਕੁਲ ਮਿਲਾ ਕੇ ਸ:ਦਰਸਨ ਸਿੰਘ ਸੰਧਰ ਕਾਰੋਬਾਰੀ ਜਗਤ ਦੇ ਨਾਲ-ਨਾਲ ਖੇਡਾਂ ਦੀ ਦੁਨੀਆਂ ਦੇ ਵੀ ਬਾਦਸ਼ਾਹ ਹਨ। ਉਹ ਆਪਣੇ ਬਿਜਨਸ ਨੂੰ ਅੰਤਰ ਰਾਸਟਰੀ ਪੱਧਰ ਤੇ ਪਸਾਰਨ ਦੇ ਨਾਲ-ਨਾਲ ਪੰਜਾਬੀਆਂ ਦੀ ਮਾਂ ਖੇਡ ਕੱਬਡੀ ਦੀ ਸਰਵਵਿਆਪੀ ਤੱਰਕੀ ਲਈ ਵੀ ਯਤਨਸੀਲ ਹਨ।

ਪੇਸ਼ਕਸ - ਪਰਮਜੀਤ ਸਿੰਘ