Punjab Kushti / Wrestling
26-march-2013 Anandpur Sahib Balle Punjab

10ਵੇਂ ਹੋਲਾ ਮਹੱਲਾ ਸਰਕਲ ਕਬੱਡੀ ਚੈਂਪੀਅਨਸ਼ਿਪ ਵਿੱਚ ਜਲੰਧਰ ਜ਼ਿਲ੍ਹੇ ਦੀ ਟੀਮ ਬਣੀ ਚੈਂਪੀਅਨ। ਤਰਨ ਤਾਰਨ ਜ਼ਿਲ੍ਹੇ ਦੀ ਟੀਮ ਦੂਜੇ ਨੰਬਰ ਉੱਪਰ ਰਹੀ।
ਵਧੀਆ ਧਾਵੀ ਗੁਰਲਾਲ ਜਲਾਲਪੁਰ (ਜਲੰਧਰ) ਅਤੇ ਪਾਲਾ ਜਲਾਲਪੁਰ (ਜਲੰਧਰ) ਨੇ ਲਗਾਤਾਰ ਤਿੰਨ ਵਾਰ ਵਧੀਆ ਜਾਫੀ ਬਣ ਕੇ ਹੈਟ੍ਰਿਕ ਬਣਾਉਣ ਦਾ ਮਾਣ ਪ੍ਰਾਪਤ ਕੀਤਾ।
ਅਨੰਦਪੁਰ ਸਾਹਿਬ ਸਪੋਰਟਸ ਕਲੱਬ ਯੂ.ਕੇ. ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦੇ ਸਹਿਯੋਗ ਨਾਲ 26 ਅਤੇ 27 ਮਾਰਚ 2013 ਨੂੰ 10ਵਾਂ ਹੋਲਾ ਮਹੱਲਾ ਸਰਕਲ ਸਟਾਈਲ ਕਬੱਡੀ ਚੈਂਪੀਅਨਸ਼ਿਪ ਅਤੇ ਕੁਸ਼ਤੀਆਂ ਦੇ ਮੁਕਾਬਲੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਅਨੰਦਪੁਰ ਸਾਹਿਬ ਨੇੜੇ ਚਰਨਗੰਗਾ ਸਟੇਡੀਅਮ, ਨੈਨਾ ਦੇਵੀ ਰੋਡ ਵਿਖੇ ਕਰਵਾਏ ਗਏ। ਸ. ਅਵਤਾਰ ਸਿੰਘ ਮੱਕੜ (ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ), ਸ. ਦਲਮੇਘ ਸਿੰਘ ਖੱਟੜਾ (ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਦੇ ਸਹਿਯੋਗ ਨਾਲ ਅਨੰਦਪੁਰ ਸਾਹਿਬ ਸਪੋਰਟਸ ਕਲੱਬ ਯੂ. ਕੇ. ਦੇ ਮੈਂਬਰਾਂ ਜਿਹਨਾਂ ਵਿੱਚ ਗੁਰਪਾਲ ਸਿੰਘ ਪੱਡਾ (ਇੰਗਲੈਂਡ), ਰਛਪਾਲ ਸਿੰਘ ਅਟਵਾਲ (ਇੰਗਲੈਂਡ), ਅਮਰੀਕ ਸਿੰਘ ਸਹੋਤਾ (ਇੰਗਲੈਂਡ), ਕੇਵਲ ਸਿੰਘ ਰੰਧਾਵਾ (ਇੰਗਲੈਂਡ), ਸੁਰਿੰਦਰ ਸਿੰਘ ਮਾਣਕ (ਇੰਗਲੈਂਡ), ਪਿਆਰਾ ਸਿੰਘ (ਇੰਗਲੈਂਡ), ਸਤਨਾਮ ਸਿੰਘ ਸੱਤਾ (ਇੰਗਲੈਂਡ), ਹਰਵਿੰਦਰ ਸਿੰਘ ਬਿੰਦਰ (ਇੰਗਲੈਂਡ), ਜਰਨੈਲ ਸਿੰਘ ਜੈਲਾ (ਇੰਗਲੈਂਡ), ਅਖਤਰ ਸਹੋਤਾ (ਇੰਗਲੈਂਡ), ਬਲਜੀਤ ਸਿੰਘ ਹਰਦਾਸਪੁਰ (ਇੰਗਲੈਂਡ), ਰਛਪਾਲ ਸਿੰਘ ਪਾਲਾ (ਇੰਗਲੈਂਡ), ਸਤਿੰਦਰਪਾਲ ਸਿੰਘ ਗੋਲਡੀ (ਇੰਗਲੈਂਡ), ਮੋਹਨ ਸਿੰਘ ਕੰਧੋਲਾ (ਇੰਗਲੈਂਡ), ਹਰਮਿੰਦਰ ਸਿੰਘ ਗਿੱਲ (ਇੰਗਲੈਂਡ), ਬਲਜੀਤ ਸਿੰਘ ਮਾਲੀ (ਇੰਗਲੈਂਡ), ਇਕਬਾਲ ਸਿੰਘ ਅਟਵਾਲ (ਇੰਗਲੈਂਡ), ਬਲਵਿੰਦਰ ਸਿੰਘ ਗਿੱਲ ਬਿੱਲਾ (ਇੰਗਲੈਂਡ), ਬਗੀਚਾ ਸਿੰਘ ਸਿੱਧੂ (ਇੰਗਲੈਂਡ), ਨਾਜਰ ਸਿੰਘ ਧਾਰੀਵਾਲ (ਇੰਗਲੈਂਡ), ਤਰਜਿੰਦਰ ਸਿੰਘ ਰੰਧੇਵਾ (ਇੰਗਲੈਂਡ), ਕੁਲਵੀਰ ਸਿੰਘ ਬੈਂਸ (ਇੰਗਲੈਂਡ), ਨਰਿੰਦਰ ਸਿੰਘ ਬਿੱਲਾ (ਇੰਗਲੈਂਡ), ਅਜੀਤ ਸਿੰਘ ਪਹਿਲਵਾਨ (ਇੰਗਲੈਂਡ), ਬਲਵੀਰ ਸਿੰਘ ਰਨੀਆਂ (ਇੰਗਲੈਂਡ), ਸੁਰਿੰਦਰ ਸਿੰਘ ਸਹੋਤਾ (ਇੰਗਲੈਂਡ), ਲਖਵੀਰ ਸਿੰਘ ਜੌਹਲ (ਇੰਗਲੈਂਡ), ਬਹਾਦਰ ਸਿੰਘ ਸ਼ੇਰਗਿੱਲ (ਇੰਗਲੈਂਡ), ਕਰਮਜੀਤ ਸਿੰਘ ਔਜਲਾ (ਇੰਗਲੈਂਡ), ਹਰਦੀਪ ਸਿੰਘ ਪਿੰਕੀ (ਇੰਗਲੈਂਡ), ਦਵਿੰਦਰ ਸਿੰਘ ਪਤਾਰਾ (ਇੰਗਲੈਂਡ), ਜਸਵਿੰਦਰ ਸਿੰਘ ਬਿੱਟੂ (ਇੰਗਲੈਂਡ), ਨਿਰਮਲ ਸਿੰਘ ਜੌਹਲ (ਇੰਗਲੈਂਡ), ਤੇਜਿੰਦਰ ਸਿੰਘ ਸਹੋਤਾ (ਇੰਗਲੈਂਡ), ਨਰਿੰਦਰ ਸਿੰਘ ਨਿੰਦੀ (ਇੰਗਲੈਂਡ), ਅਜੀਤ ਸਿੰਘ ਪੁਰੇਵਾਲ (ਇੰਗਲੈਂਡ), ਅਵਤਾਰ ਸਿੰਘ ਸਿੱਧੂ (ਇੰਗਲੈਂਡ), ਰਾਮ ਸਿੰਘ ਢਿੱਲੋਂ (ਇੰਗਲੈਂਡ), ਪ੍ਰੇਮ ਸਿੰਘ ਸੰਧੂ (ਇੰਗਲੈਂਡ), ਜੀਵਨ ਸਿੰਘ ਢਿੱਲੋਂ (ਇੰਗਲੈਂਡ), ਹਰਮੇਸ਼ ਸਿੰਘ ਕੂੰਨਰ (ਇੰਗਲੈਂਡ), ਹਰਦੀਪ ਸਿੰਘ ਜੰਡੀ (ਇੰਗਲੈਂਡ), ਜਗਵੀਰ ਸਿੰਘ ਬਸੇਂਤੀ (ਇੰਗਲੈਂਡ), ਮੇਜਰ ਸਿੰਘ (ਇੰਗਲੈਂਡ), ਪਰਮਜੀਤ ਸਿੰਘ ਰੰਧਾਵਾ (ਇੰਗਲੈਂਡ), ਜਤਿੰਦਰ ਸਿੰਘ ਜੀਤਾ (ਇੰਗਲੈਂਡ), ਸੁਖਦੀਪ ਸਿੰਘ ਸੀਪਾ (ਇੰਗਲੈਂਡ),

 ਅਵਤਾਰ ਸਿੰਘ ਜੌਹਲ (ਇੰਗਲੈਂਡ), ਅਵਨਿੰਦਰ ਸਿੰਘ ਕਾਹਲੋਂ (ਇੰਗਲੈਂਡ), ਕਮਲਜੀਤ ਸਿੰਘ ਲਾਡਾ (ਇੰਗਲੈਂਡ), ਗੁਰਚਰਨ ਸਿੰਘ ਹੰਸ (ਇੰਗਲੈਂਡ), ਤੀਰਥ ਸਿੰਘ ਉੱਪਲ (ਇੰਗਲੈਂਡ), ਕੁਲਵੰਤ ਸਿੰਘ ਗਾਖਲ (ਇੰਗਲੈਂਡ), ਪਰਮਜੀਤ ਸਿੰਘ ਪੰਮੀ (ਇੰਗਲੈਂਡ), ਅਮਨ ਸਿੰਘ ਸਿੱਧੂ (ਇੰਗਲੈਂਡ), ਤਜਿੰਦਰ ਸਿੰਘ ਜਿੰਦਲ (ਇੰਗਲੈਂਡ), ਬਲਜਿੰਦਰ ਸਿੰਘ ਬਲਜਿੰਦਰਾ (ਇੰਗਲੈਂਡ), ਰਾਜਵੰਤ ਸਿੰਘ ਸੰਧੂ ਬਿੱਲਾ (ਇੰਗਲੈਂਡ), ਰਵਿੰਦਰ ਸਿੰਘ ਹੋਥੀ (ਇੰਗਲੈਂਡ), ਅਮਰਜੀਤ ਸਿੰਘ ਗਿੱਲ (ਇੰਗਲੈਂਡ), ਸੁਖਦੇਵ ਸਿੰਘ ਸਹੋਤਾ (ਇੰਗਲੈਂਡ), ਜਸਪਾਲ ਸਿੰਘ ਥਿੰਦ (ਇੰਗਲੈਂਡ), ਪਿਆਰਾ ਸਿੰਘ (ਇੰਗਲੈਂਡ), ਅਜਮੇਰ ਸਿੰਘ ਰੰਧੇਵਾ, ਬੀਰ ਬਿਕਰਮਜੀਤ ਸਿੰਘ (ਇੰਗਲੈਂਡ), ਰਾਜਵੀਰ ਸਿੰਘ ਸਹੋਤਾ ਰਾਜਾ (ਇੰਗਲੈਂਡ), ਬਲਰਾਜ ਸਿੰਘ ਬੱਧੁ (ਇੰਗਲੈਂਡ), ਮੋਹਨ ਸਿੰਘ ਸੰਗਾ (ਇੰਗਲੈਂਡ), ਕੁਲਵਿੰਦਰ ਸਿੰਘ (ਇੰਗਲੈਂਡ), ਗੁਰਦੇਵ ਸਿੰਘ ਭੋਲਾ (ਇੰਗਲੈਂਡ), ਹਰਭਜਨ ਸਿੰਘ ਭਾਜੀ ਪੱਡਾ (ਇੰਗਲੈਂਡ), ਇੰਦਰਜੀਤ ਸਿੰਘ ਬੜੈਚ (ਇੰਗਲੈਂਡ), ਕੁਲਦੀਪ ਸਿੰਘ ਪੱਡਾ (ਇੰਗਲੈਂਡ), ਕਰਨੈਲ ਸਿੰਘ ਰਾਣਾ (ਇੰਗਲੈਂਡ), ਸੀਰਾ ਸਿੰਘ ਔਲਖ (ਇੰਗਲੈਂਡ), ਜਸਵੀਰ ਸਿੰਘ ਘੁੰਮਣ (ਇੰਗਲੈਂਡ), ਹਰਚਰਨ ਸਿੰਘ ਭੋਲਾ (ਇੰਗਲੈਂਡ), ਕਸ਼ਮੀਰ ਸਿੰਘ ਅਟਵਾਲ (ਇੰਗਲੈਂਡ), ਅਮਰੀਕ ਸਿੰਘ ਬੋਪਾਰਾਏ (ਇੰਗਲੈਂਡ), ਸੁਖਦੇਵ ਸਿੰਘ ਸੁੱਖਾ (ਇੰਗਲੈਂਡ), ਜਸਪ੍ਰੀਤ ਸਿੰਘ (ਇੰਗਲੈਂਡ), ਸੁਖਵਿੰਦਰ ਸਿੰਘ ਤੁਰਨਾ ਮੌਲਾ (ਇੰਗਲੈਂਡ), ਜਸਪਾਲ ਸਿੰਘ ਨਿੱਝਰ (ਇੰਗਲੈਂਡ), ਬਲਵਿੰਦਰ ਸਿੰਘ ਚੱਠਾ (ਇੰਗਲੈਂਡ), ਜਸਕਰਨ ਸਿੰਘ (ਇੰਗਲੈਂਡ), ਸਰਬਜੀਤ ਸਿੰਘ ਗਿੱਲ (ਇੰਗਲੈਂਡ), ਕੁਲਦੀਪ ਸਿੰਘ ਸਹੋਤਾ (ਇੰਗਲੈਂਡ), ਕੌਰ ਸਿੰਘ (ਇੰਗਲੈਂਡ), ਪਾਲੀ (ਬੀ.ਹਾਮ), ਪਰਮਜੀਤ ਸਿੰਘ ਔਲਖ (ਇੰਗਲੈਂਡ), ਸੁਰਿੰਦਰ ਸਿੰਘ ਸਰਾਏ ਖਾਸ (ਇੰਗਲੈਂਡ), ਟੱਕਰ ਟਰੈਵਲ (ਇੰਗਲੈਂਡ), ਗੁਰਦਾਵਰ ਸਿੰਘ (ਇੰਗਲੈਂਡ), ਸੁਖਵੰਤ ਸਿੰਘ ਪੋਲ (ਇੰਗਲੈਂਡ), ਸੁਰਿੰਦਰ ਸਿੰਘ ਸਮਰਾ (ਇੰਗਲੈਂਡ), ਗੁਰਦੇਵ ਸਿੰਘ ਪ੍ਰਧਾਨ (ਇੰਗਲੈਂਡ), ਸੁਰਿੰਦਰ ਐਸ.ਐਸ.ਐਸ. (ਇੰਗਲੈਂਡ), ਹਰਬੰਸ ਸਿੰਘ ਅਟਵਾਲ (ਇੰਗਲੈਂਡ) ਅਤੇ ਨਿਰਮਲ ਸਿੰਘ ਸਿੱਧੂ (ਇੰਗਲੈਂਡ) ਵੱਲੋਂ 10ਵੀਂ ਹੋਲਾ ਮਹੱਲਾ ਸਰਕਲ ਕਬੱਡੀ ਚੈਂਪੀਅਨਸ਼ਿਪ ਕਰਵਾਈ ਗਈ।

ਇਸ ਸਰਕਲ ਸਟਾਈਲ ਕਬੱਡੀ ਚੈਂਪੀਅਨਸ਼ਿਪ ਵਿੱਚ ਹਰੇਕ ਸਾਲ ਵਾਂਗ ਇਸ ਸਾਲ ਵੀ 20 ਜ਼ਿਲ੍ਹਿਆਂ ਦੀਆਂ ਟੀਮਾਂ ਅਤੇ ਇੱਕ ਸ਼੍ਰੋਮਣੀ ਕਮੇਟੀ ਦੀ ਟੀਮ ਨੇ ਭਾਗ ਲਿਆ। ਮੈਚ ਕਰਵਾਉਣ ਲਈ ਬਣਾਈ ਗਈ ਪ੍ਰਬੰਧਕੀ ਕਮੇਟੀ ਵਿੱਚ ਸ. ਸਰਦੂਲ ਸਿੰਘ ਰੰਧਾਵਾ, ਡੀ.ਪੀ.ਈ. ਮੱਖਣ ਸਿੰਘ ਚੜਿੱਕ, ਕਰਮ ਸਿੰਘ ਆਗਮਪੁਰ, ਕੋਚ ਜਗਤਾਰ ਸਿੰਘ ਧਨੌਲਾ, ਬਲਕਾਰ ਸਿੰਘ ਤਲਵੰਡੀ, ਸਾਧੂ ਸਿੰਘ ਡਡਵਿੰਡੀ, ਕੋਚ ਸਾਧੂ ਸਿੰਘ ਬਰਾੜ, ਕੋਚ ਪਰਮਜੀਤ ਪੰਮੀ, ਕੋਚ ਦਵਿੰਦਰ ਸਿੰਘ ਚਮਕੌਰ ਸਾਹਿਬ, ਕੋਚ ਕੁਲਵਿੰਦਰ ਸਿੰਘ ਪੱਤੜ, ਸਵਰਨ ਸਿੰਘ ਸਵਰਨਾ, ਬਲਜੀਤ ਸਿੰਘ ਖਰੜ, ਰਾਣਾ ਬਗਵਾਲੀਪੁਰ, ਸ਼ਾਮਾ ਚਿੱਟੀ, ਕੋਚ ਕਾਲਾ ਮਾਦਪੁਰ ਅਤੇ ਹਰਚਰਨ ਸਿੰਘ ਸਨ। ਰਿਕਾਰਡ ਕੀਪਰ ਦੀ ਡਿਊਟੀ ਜਸਵੰਤ ਸਿੰਘ ਖੜਗ ਅਤੇ ਹਰਮਿੰਦਰ

 ਸਿੰਘ ਢਿੱਲੋਂ ਦੀ ਲਗਾਈ ਗਈ।


ਇਸ ਚੈਂਪੀਅਨਸ਼ਿਪ ਵਿੱਚ ਪਹੁੰਚੇ ਖਿਡਾਰੀਆਂ, ਰੈਫਰੀਆਂ, ਕੋਚਾਂ, ਲੇਖਕਾਂ, ਕੁਮੈਂਟੇਟਰਾਂ ਅਤੇ ਚੈਨਲਾਂ ਵਾਲਿਆਂ ਨੂੰ ਜਿਹਨਾਂ ਨੇ ਖੇਡ ਮੈਦਾਨ ਵਿੱਚ ਜਾਣਾ ਸੀ, ਵੱਖਰੀ-ਵੱਖਰੀ ਕਿੱਟ ਦਿੱਤੀ ਗਈ। ਉਸ ਤੋਂ ਬਾਅਦ ਅਰਦਾਸ ਕਰਕੇ ਇਸ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਦੀ ਸ਼ੁਰੂਆਤ ਕੀਤੀ ਗਈ। ਸਾਰੀਆਂ ਹੀ ਟੀਮਾਂ ਨੇ ਮਾਰਚ-ਪਾਸਟ ਕੀਤਾ। ਪਹਿਲੇ ਦਿਨ 26 ਮਾਰਚ 2013 ਨੂੰ ਪਹਿਲਾ ਮੈਚ ਜ਼ਿਲ੍ਹਾ ਬਰਨਾਲਾ ਅਤੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ ਜਿਸ ਵਿਚ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਟੀਮ ਨੇ ਜਿੱਤ ਪ੍ਰਾਪਤ ਕੀਤੀ। ਦੂਜਾ ਮੈਚ ਸ਼੍ਰੋਮਣੀ ਕਮੇਟੀ ਦੀ ਟੀਮ ਅਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ ਜਿਸ ਵਿੱਚ ਸ਼੍ਰੋਮਣੀ ਕਮੇਟੀ ਦੀ ਟੀਮ ਨੇ ਜਿੱਤ ਪ੍ਰਾਪਤ ਕੀਤੀ। ਤੀਜਾ ਮੈਚ ਜ਼ਿਲ੍ਹਾ ਅੰਮ੍ਰਿਤਸਰ ਅਤੇ ਜ਼ਿਲ੍ਹਾ ਫਰੀਦਕੋਟ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ ਜਿਸ ਵਿਚ ਜ਼ਿਲ੍ਹਾ ਅੰਮ੍ਰਿਤਸਰ ਦੀ ਟੀਮ ਨੇ ਜਿੱਤ ਹਾਸਿਲ ਕੀਤੀ। ਚੌਥੇ ਮੈਚ ਵਿਚ ਜ਼ਿਲ੍ਹਾ ਸੰਗਰੂਰ ਅਤੇ ਜ਼ਿਲ੍ਹਾ ਫਿਰੋਜ਼ਪੁਰ ਦੀਆਂ ਟੀਮਾਂ ਵਿੱਚੋਂ ਜ਼ਿਲ੍ਹਾ ਫਿਰੋਜ਼ਪੁਰ ਦੀ ਟੀਮ ਨੇ ਜਿੱਤ ਪ੍ਰਾਪਤ ਕੀਤੀ। ਪੰਜਵਾਂ ਮੈਚ ਜ਼ਿਲ੍ਹਾ ਤਰਨਤਾਰਨ ਅਤੇ ਜ਼ਿਲ੍ਹਾ ਪਟਿਆਲਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ ਜਿਸ ਵਿਚ ਜ਼ਿਲ੍ਹਾ ਤਰਨਤਾਰਨ ਦੀ ਟੀਮ ਜੇਤੂ ਰਹੀ। ਛੇਵੇਂ ਮੈਚ ਵਿੱਚ ਜ਼ਿਲ੍ਹਾ ਰੋਪੜ ਅਤੇ ਜ਼ਿਲ੍ਹਾ ਮਾਨਸਾ ਵਿੱਚੋਂ ਰੋਪੜ ਨੇ ਜਿੱਤ ਪ੍ਰਾਪਤ ਕੀਤੀ। ਸੱਤਵਾਂ ਮੈਚ ਜ਼ਿਲ੍ਹਾ ਲੁਧਿਆਣਾ ਅਤੇ ਜ਼ਿਲ੍ਹਾ ਗੁਰਦਾਸਪੁਰ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ ਜਿਸ ਵਿਚ ਜ਼ਿਲ੍ਹਾ ਗੁਰਦਾਸਪੁਰ ਦੀ ਟੀਮ ਨੇ ਜਿੱਤ ਪ੍ਰਾਪਤ ਕੀਤੀ। ਅੱਠਵਾਂ ਮੈਚ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਜ਼ਿਲ੍ਹਾ ਬਠਿੰਡਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਇਸ ਮੈਚ ਵਿਚ ਜ਼ਿਲ੍ਹਾ ਹੁਸ਼ਿਆਰਪੁਰ ਦੀ ਟੀਮ ਨੇ ਜਿੱਤ ਹਾਸਿਲ ਕੀਤੀ। ਨੌਵੇਂ ਮੈਚ ਵਿਚ ਜ਼ਿਲ੍ਹਾ ਮੋਗਾ ਨੇ ਜ਼ਿਲ੍ਹਾ ਫਿਰੋਜ਼ਪੁਰ ਨੂੰ ਹਰਾਇਆ। ਦਸਵੇਂ ਮੈਚ ਵਿਚ ਜ਼ਿਲ੍ਹਾ ਜਲੰਧਰ ਨੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨੂੰ ਹਰਾਇਆ।

ਦੂਸਰੇ ਦਿਨ 27 ਮਾਰਚ ਨੂੰ ਜ਼ਿਲ੍ਹਾ ਕਪੂਰਥਲਾ ਨੇ ਜ਼ਿਲ੍ਹਾ ਅੰਮ੍ਰਿਤਸਰ ਨੂੰ ਦਸ ਅੰਕਾਂ ਦੇ ਫਰਕ ਨਾਲ, ਜ਼ਿਲ੍ਹਾ ਤਰਨਤਾਰਨ ਨੇ ਜ਼ਿਲ੍ਹਾ ਮੁਕਤਸਰ ਨੂੰ ਵੀਹ ਅੰਕਾਂ ਦੇ ਫਰਕ ਨਾਲ, ਜ਼ਿਲ੍ਹਾ ਜਲੰਧਰ ਨੇ ਜ਼ਿਲ੍ਹਾ ਰੋਪੜ ਨੂੰ ਅੱਠ ਅੰਕਾਂ ਦੇ ਫਰਕ ਨਾਲ, ਸ਼੍ਰੋਮਣੀ ਕਮੇਟੀ ਦੀ ਟੀਮ ਨੇ ਜ਼ਿਲ੍ਹਾ ਗੁਰਦਾਸਪੁਰ ਦੀ ਟੀਮ ਨੂੰ ਬਾਰ੍ਹਾਂ ਅੰਕਾਂ ਦੇ ਫਰਕ ਨਾਲ, ਜ਼ਿਲ੍ਹਾ ਕਪੂਰਥਲਾ ਨੇ ਛੇ ਅੰਕਾਂ ਦੇ ਫਰਕ ਨਾਲ ਜ਼ਿਲ੍ਹਾ ਹੁਸ਼ਿਆਰਪੁਰ ਦੀ ਟੀਮ ਨੂੰ, ਜ਼ਿਲ੍ਹਾ ਤਰਨਤਾਰਨ ਨੇ ਗਿਆਰ੍ਹਾਂ ਅੰਕਾਂ ਦੇ ਫਰਕ ਨਾਲ ਜ਼ਿਲ੍ਹਾ ਮੋਗਾ ਦੀ ਟੀਮ ਨੂੰ ਹਰਾ ਕੇ ਜਿੱਤ ਹਾਸਿਲ ਕੀਤੀ।


ਪਹਿਲਾ ਸੈਮੀਫਾਈਨਲ ਮੈਚ ਸ਼੍ਰੋਮਣੀ ਕਮੇਟੀ ਅਤੇ ਜ਼ਿਲ੍ਹਾ ਜਲੰਧਰ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਇਸ ਮੈਚ ਦੀ ਪਹਿਲੀ ਕਬੱਡੀ ਜਲੰਧਰ ਦੀ ਟੀਮ ਵੱਲੋਂ ਦੁੱਲਾ ਬੱਗਾ ਪਿੰਡ ਨੇ ਪਾਈ ਅਤੇ ਟੀਮ ਲਈ ਡੇਢ ਅੰਕ ਪ੍ਰਾਪਤ ਕੀਤਾ। ਦੁੱਲਾ ਬੱਗਾ ਪਿੰਡ ਨੇ ਸ਼ਾਨਦਾਰ ਨੌ ਕਬੱਡੀਆਂ ਪਾ ਕੇ ਅੱਠ ਅੰਕ ਪ੍ਰਾਪਤ ਕੀਤੇ। ਉਸ ਨੂੰ ਇਕ ਜੱਫਾ ਕਰਮਜੀਤ ਲਸਾੜਾ ਨੇ ਲਾਇਆ। ਜਲੰਧਰ ਵੱਲੋਂ ਜਿੱਥੇ ਰਾਜਾ ਦਾਨੇਵਾਲ ਨੇ ਸੱਤ ਕਬੱਡੀਆਂ ਪਾ ਕੇ ਛੇ ਅੰਕ ਪ੍ਰਾਪਤ ਕੀਤੇ, ਉੱਥੇ ਹੀ ਗੁਰਲਾਲ ਜਲਾਲਪੁਰ

 ਨੇ ਛੇ ਨਾਨ-ਸਟਾਪ ਕਬੱਡੀਆਂ ਪਾਈਆਂ। ਰਾਜੇ ਨੂੰ ਇਕ ਜੱਫਾ ਸੱਤੂ ਖੰਡੂਰ ਸਾਹਿਬ ਨੇ ਲਾਇਆ। ਨੰਨੀ ਗੋਪਾਲਪੁਰ ਨੇ ਛੇ ਕਬੱਡੀਆਂ ਪਾ ਕੇ ਚਾਰ ਅੰਕ ਪ੍ਰਾਪਤ ਕੀਤੇ, ਉਸ ਨੂੰ ਸੱਤੂ ਖੰਡੂਰ ਸਾਹਿਬ ਨੇ ਦੋ ਜੱਫੇ ਲਾਏ। ਰਵੀ ਆਲੋਵਾਲ ਢੇਰੀਆਂ ਨੇ ਤਿੰਨ ਕਬੱਡੀਆਂ ਪਾਈਆਂ ਪਰ ਉਸ ਦੀ ਪਹਿਲੀ ਕਬੱਡੀ ’ਤੇ ਕਰਮਜੀਤ ਲਸਾੜਾ ਨੇ ਅਤੇ ਤੀਜੀ ਕਬੱਡੀ ’ਤੇ ਗੋਪੀ ਮਾਣਕੀ ਨੇ ਜੱਫਾ ਲਾਇਆ। ਦੂਜੇ ਪਾਸੇ ਸ਼੍ਰਮੋਣੀ ਕਮੇਟੀ ਦੀ ਟੀਮ ਵੱਲੋਂ ਜੋਬਨ ਚੋਹਲਾ ਸਾਹਿਬ ਨੇ ਅੱਠ ਕਬੱਡੀਆਂ ਪਾ ਕੇ ਸੱਤ ਅੰਕ, ਗੁਰਮੀਤ ਮੰਡੀਆਂ ਨੇ ਸੱਤ ਕਬੱਡੀਆਂ ਪਾ ਕੇ ਪੰਜ ਅੰਕ, ਗਗਨ ਅਜਲੌਦ ਨੇ ਪੰਜ ਕਬੱਡੀਆਂ ਪਾ ਕੇ ਚਾਰ ਅੰਕ, ਜੋਤਾ ਸ਼ਿਕਾਰ ਮਾਛੀਆਂ ਨੇ ਪੰਜ ਕਬੱਡੀਆਂ ਪਾ ਕੇ ਅਤੇ ਸੁੱਖੀ ਲੱਖਣ-ਕੇ-ਪੱਡਾ ਨੇ ਚਾਰ ਕਬੱਡੀਆਂ ਪਾ ਕੇ ਦੋ-ਦੋ ਅੰਕ ਪ੍ਰਾਪਤ ਕੀਤੇ। ਸੁੱਖਾ ਨਿਰੰਜਣਪੁਰ ਨੇ ਦੋ ਕਬੱਡੀਆਂ ਪਾਈਆਂ ਪਰ ਅੰਕ ਲੈਣ ਵਿਚ ਕਾਮਯਾਬ ਨਹੀਂ ਹੋਇਆ। ਜਲੰਧਰ ਟੀਮ ਦੇ ਜਾਫੀ ਸੰਦੀਪ ਨੰਗਲ ਅੰਬੀਆਂ ਨੇ ਪੰਜ ਜੱਫੇ, ਪਾਲਾ ਜਲਾਲਪੁਰ ਅਤੇ ਨਿੱਪਾ ਨਲ ਨੇ ਦੋ-ਦੋ ਜੱਫੇ, ਨਾਨਕ ਮੁੰਡੀ ਸ਼ਹਿਰੀਆਂ ਅਤੇ ਗੁਰਵਿੰਦਰ ਕਾਹਲਵਾਂ ਨੇ ਇਕ-ਇਕ ਜੱਫਾ ਲਾ ਕੇ ਇਹ ਮੈਚ ਜ਼ਿਲ੍ਹਾ ਜਲੰਧਰ ਦੀ ਟੀਮ ਨੇ ਦਸ ਅੰਕਾਂ ਦੇ ਫਰਕ ਨਾਲ ਜਿੱਤ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ।

ਦੂਜਾ ਸੈਮੀਫਾਈਨਲ ਮੈਚ ਜ਼ਿਲ੍ਹਾ ਤਰਨਤਾਰਨ ਅਤੇ ਜ਼ਿਲ੍ਹਾ ਕਪੂਰਥਲਾ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਇਸ ਮੈਚ ਦੀ ਪਹਿਲੀ ਕਬੱਡੀ ਤਰਨਤਾਰਨ ਦੀ ਟੀਮ ਵੱਲੋਂ ਸੁਖਮਨ ਚੋਹਲਾ ਸਾਹਿਬ ਨੇ ਪਾਈ ਅਤੇ ਟੀਮ ਲਈ ਡੇਢ ਅੰਕ ਪ੍ਰਾਪਤ ਕੀਤਾ। ਸੁਖਮਨ ਨੇ ਚੌਦ੍ਹਾਂ ਨਾਨ-ਸਟਾਪ ਕਬੱਡੀਆਂ ਪਾਈਆਂ। ਕਾਲਾ ਮੀਆਂਵਿੰਡ ਨੇ ਅੱਠ ਕਬੱਡੀਆਂ ਪਾ ਕੇ ਸੱਤ ਅੰਕ ਪ੍ਰਾਪਤ ਕੀਤੇ ਉਸ ਨੂੰ ਕਪੂਰਥਲਾ ਦੀ ਟੀਮ ਦੇ ਜਾਫੀ ਸਾਬੂ ਸੁੰਨੜਾ ਨੇ ਇੱਕ ਜੱਫਾ ਲਾਇਆ। ਮੰਨਾ ਲਾਲਪੁਰ ਨੇ ਸੱਤ ਕਬੱਡੀਆਂ ਪਾ ਕੇ ਪੰਜ ਅੰਕ ਪ੍ਰਾਪਤ ਕੀਤੇ ਉਸ ਨੂੰ ਹਰਦੀਪ ਤਾਊ ਤੋਗਾਂਵਾਲ ਅਤੇ ਸਾਬੂ ਸੁੰਨੜਾ ਨੇ ਇਕ-ਇਕ ਜੱਫਾ ਲਾਇਆ। ਰੇਸ਼ਮ ਚੱਬਾ ਨੇ ਦੋ ਕਬੱਡੀਆਂ ਪਾ ਕੇ ਇਕ ਅੰਕ ਪ੍ਰਾਪਤ ਕੀਤਾ ਉਸ ਨੂੰ ਚੰਨਾ ਭੇਟਾਂ ਨੇ ਇਕ ਜੱਫਾ ਲਾਇਆ। ਕਪਲ ਸੁਰ ਸਿੰਘ ਵਾਲਾ ਦੀ ਇਕ ਕਬੱਡੀ ਨੂੰ ਸੁੱਖਾ ਭੰਡਾਲ ਦੋਨਾਂ ਨੇ ਜੱਫੇ 

ਵਿਚ ਬਦਲ ਦਿੱਤਾ। ਦੂਜੇ ਪਾਸੇ ਜਿੱਥੇ ਦੁੱਲਾ ਸੁਰਖਪੁਰ ਨੇ ਪੰਜ ਨਾਨ-ਸਟਾਪ ਕਬੱਡੀਆਂ ਪਾਈਆਂ ਉੱਥੇ ਹੀ ਬਾਨਾ ਧਾਲੀਵਾਲ ਨੇ ਬਾਰ੍ਹਾਂ ਕਬੱਡੀਆਂ ਪਾ ਕੇ ਗਿਆਰ੍ਹਾਂ ਅੰਕ, ਚੰਨਾਂ ਖੀਰਾਂਵਾਲੀ ਨੇ ਨੌ ਕਬੱਡੀਆਂ ਪਾ ਕੇ ਸੱਤ ਅੰਕ, ਸੰਦੀਪ ਮਹਿਮਦਵਾਲ ਨੇ ਚਾਰ ਕਬੱਡੀਆਂ ਪਾ ਕੇ ਦੋ ਅੰਕ ਪ੍ਰਾਪਤ ਕੀਤੇ। ਦੀਪਾ ਸੁੰਢ ਨੇ ਦੋ ਕਬੱਡੀਆਂ ਪਾਈਆਂ ਪਰ ਅੰਕ ਪ੍ਰਾਪਤ ਨਹੀਂ ਕਰ ਸਕਿਆ। ਤਰਨਤਾਰਨ ਦੀ ਟੀਮ ਦੇ ਜਾਫੀ ਹੈਪੀ ਚੋਹਲਾ ਸਾਹਿਬ ਨੇ ਚਾਰ ਜੱਫੇ, ਅਰਸ਼ ਚੋਹਲਾ ਸਾਹਿਬ, ਸ਼ਾਹ

 

 ਖਵਾਸਪੁਰ ਅਤੇ ਮਹਿਤਾਬ ਰਾਜੋਕੇ ਨੇ ਇਕ-ਇਕ ਜੱਫਾ ਲਾ ਕੇ ਇਹ ਮੈਚ ਸਾਢੇ ਚਾਰ ਅੰਕਾਂ ਦੇ ਫਰਕ 


ਨਾਲ ਜਿੱਤ ਕੇ ਫਾਈਨਲ ਵਿਚ ਪਹੁੰਚਣ ਦਾ ਮਾਣ ਪ੍ਰਾਪਤ ਕੀਤਾ। ਕਪੂਰਥਲਾ ਜ਼ਿਲ੍ਹਾ ਦੀ ਟੀਮ, ਜਿਸ ਵਿੱਚ ਸਾਰੇ ਹੀ ਸਟਾਰ ਖਿਡਾਰੀ ਸਨ ਪਰ ਜਦੋਂ ਤਰਨਤਾਰਨ ਦੀ ਟੀਮ ਨੇ ਕਪੂਰਥਲਾ ਨੂੰ ਹਰਾਇਆ ਤਾਂ ਦਰਸ਼ਕ ਖੇਡ ਮੈਦਾਨ ਵਿੱਚ ਪਹੁੰਚ ਗਏ ਅਤੇ ਤਰਨਤਾਰਨ ਟੀਮ ਦੇ ਸਟਾਰ ਖਿਡਾਰੀ ਸੁਖਮਨ ਚੋਹਲਾ ਸਾਹਿਬ ਨੂੰ ਮੋਢਿਆਂ ਉੱਪਰ ਚੁੱਕ ਕੇ ਭੰਗੜੇ ਪਾਏ।

ਫਾਈਨਲ ਮੈਚ ਤੋਂ ਪਹਿਲਾਂ ਅੰਤਰਰਾਸ਼ਟਰੀ ਕਬੱਡੀ ਕੋਚ ਸਰਦੂਲ ਸਿੰਘ ਰੰਧਾਵਾ, ਡੀ.ਪੀ.ਈ. ਮੱਖਣ ਸਿੰਘ ਚੜਿੱਕ, ਕੇਵਲ ਸਿੰਘ ਪਾਸਲਾ (ਇੰਗਲੈਂਡ) ਅਤੇ ਨਰਿੰਦਰ ਸਿੰਘ ਨਿੰਦੀ ਔਜਲਾ (ਇੰਗਲੈਂਡ) ਦਾ ਕਲੱਬ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਉਸ ਤੋਂ ਬਾਅਦ ਤੀਸਰੀ ਪੁਜ਼ੀਸਨ ਲਈ ਸ਼੍ਰੋਮਣੀ ਕਮੇਟੀ ਅਤੇ ਜ਼ਿਲ੍ਹਾ ਕਪੂਰਥਲਾ ਦੀਆਂ ਟੀਮਾਂ ਵਿਚਕਾਰ ਮੈਚ ਕਰਵਾਇਆ ਜਾਣਾ ਸੀ ਪਰ ਸਮੇਂ ਦੀ ਘਾਟ ਕਰਕੇ ਦੋਵੇਂ ਟੀਮਾਂ ਨੂੰ ਸਾਂਝਾ ਇਨਾਮ ਦਿੱਤਾ ਗਿਆ।
ਫਾਈਨਲ ਮੈਚ ਜ਼ਿਲ੍ਹਾ ਤਰਨਤਾਰਨ ਸਾਹਿਬ ਅਤੇ ਜ਼ਿਲ੍ਹਾ ਜਲੰਧਰ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਇਸ ਮੈਚ ਦੀ ਪਹਿਲੀ ਕਬੱਡੀ ਜਲੰਧਰ ਦੀ ਟੀਮ ਵੱਲੋਂ ਦੁੱਲਾ ਬੱਗਾ ਪਿੰਡ ਨੇ ਪਾਈ ਅਤੇ ਟੀਮ ਲਈ ਡੇਢ ਅੰਕ ਪ੍ਰਾਪਤ ਕੀਤਾ। ਗੁਰਲਾਲ ਜਲਾਲਪੁਰ ਨੇ ਚੌਦ੍ਹਾਂ ਕਬੱਡੀਆਂ ਪਾ ਕੇ ਤੇਰ੍ਹਾਂ ਅੰਕ ਪ੍ਰਾਪਤ ਕੀਤੇ ਉਸ ਨੂੰ ਮਹਿਤਾਬ ਰਾਜੋਕੇ ਨੇ ਸਿਰਫ ਇਕ ਜੱਫਾ ਲਾਇਆ। ਨੰਨੀ ਗੋਪਾਲਪੁਰ ਨੇ ਦਸ ਕਬੱਡੀਆਂ ਪਾ ਕੇ ਅੱਠ ਅੰਕ ਪ੍ਰਾਪਤ ਕੀਤੇ ਉਸ ਨੂੰ ਅਰਸ਼ ਚੋਹਲਾ ਸਾਹਿਬ ਅਤੇ ਮਹਿਤਾਬ ਰਾਜੋਕੇ ਨੇ ਇਕ-ਇਕ ਜੱਫਾ ਲਾਇਆ

। ਦੁੱਲਾ ਬੱਗਾ ਪਿੰਡ ਨੇ ਪੰਜ ਕਬੱਡੀਆਂ ਪਾ ਕੇ ਚਾਰ ਅੰਕ ਪ੍ਰਾਪਤ ਕੀਤੇ, ਉਸ ਨੂੰ ਹੈਪੀ ਚੋਹਲਾ ਸਾਹਿਬ ਨੇ ਇਕ ਜੱਫਾ ਲਾਇਆ। ਰਵੀ ਆਲੋਵਾਲ ਢੇਰੀਆਂ ਅਤੇ ਰਾਜਾ ਦਾਨੇਵਾਲ ਨੇ ਤਿੰਨ-ਤਿੰਨ ਕਬੱਡੀਆਂ ਪਾ ਕੇ ਦੋ-ਦੋ ਅੰਕ ਪ੍ਰਾਪਤ ਕੀਤੇ। ਰਵੀ ਨੂੰ ਮਹਿਤਾਬ ਰਾਜੋਕੇ ਨੇ ਅਤੇ ਰਾਜੇ ਨੂੰ ਸ਼ਾਹ ਖਵਾਸਪੁਰ ਨੇ ਇਕ-ਇਕ ਜੱਫਾ ਲਾਇਆ।
 ਦੂਜੇ ਪਾਸੇ ਤਰਨਤਾਰਨ ਸਾਹਿਬ ਦੀ ਟੀਮ ਵੱਲੋਂ ਕਾਲਾ ਮੀਆਂਵਿੰਡ ਨੇ ਤੇਰ੍ਹਾਂ ਕਬੱਡੀਆਂ ਪਾ ਕੇ ਗਿਆਰ੍ਹਾਂ ਅੰਕ, ਲਵ ਛਾਪੜੀ ਸਾਹਿਬ ਨੇ ਅੱਠ ਕਬੱਡੀਆਂ ਪਾ ਕੇ ਛੇ ਅੰਕ, ਮੰਨਾ ਲਾਲਪੁਰ ਨੇ ਚਾਰ ਕਬੱਡੀਆਂ ਪਾ ਕੇ ਦੋ ਅੰਕ, ਸੁਖਮਨ ਚੋਹਲਾ ਸਾਹਿਬ ਅਤੇ ਸੱਤਾ ਰਾਜੋਕੇ ਨੇ ਤਿੰਨ-ਤਿੰਨ ਕਬੱਡੀਆਂ ਪਾ ਕੇ ਦੋ-ਦੋ ਅੰਕ, ਰੇਸ਼ਮ ਚੱਬਾ ਨੇ 

 

ਦੋ ਕਬੱਡੀਆਂ ਪਾ ਕੇ ਇਕ ਅੰਕ ਪ੍ਰਾਪਤ ਕੀਤਾ ਅਤੇ ਕਪਲ ਸੁਰਸਿੰਘ ਨੇ ਦੋ ਕਬੱਡੀਆਂ ਪਾਈਆਂ ਪਰ ਅੰਕ ਲੈਣ ਵਿਚ ਕਾਮਯਾਬ ਨਹੀਂ ਹੋਇਆ। ਜਲੰਧਰ ਟੀਮ ਦੇ ਜਾਫੀਆਂ ਦੀ ਗੱਲ ਕਰੀਏ ਤਾਂ ਪਾਲਾ ਜਲਾਲਪੁਰ ਨੇ ਸੱਤ ਜੱਫੇ, ਗੁਰਵਿੰਦਰ ਕਾਹਲਵਾਂ ਨੇ ਦੋ ਜੱਫੇ, ਨਿੱਪਾ 

ਨੱਲ ਅਤੇ ਸੰਦੀਪ ਨੰਗਲ ਅੰਬੀਆਂ ਨੇ ਇਕ-ਇਕ ਜੱਫਾ ਲਾ ਕੇ ਇਹ ਮੈਚ ਦਸ ਅੰਕਾਂ ਦੇ ਫਰਕ ਨਾਲ ਜਿੱਤ ਲਿਆ ਅਤੇ ਅਨੰਦਪੁਰ ਸਾਹਿਬ ਦੇ ਇਸ ਹੋਲੇ-ਮਹੱਲੇ ਦੇ ਦਸਵੇਂ ਕਬੱਡੀ ਕੱਪ ਦੀ ਚੈਂਪੀਅਨ ਟੀਮ ਬਣਨ ਦਾ ਮਾਣ ਪ੍ਰਾਪਤ ਕੀਤਾ। ਪਰ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਦਰਸ਼ਕਾਂ ਨੂੰ ਤਰਨਤਾਰਨ ਟੀਮ ਦੇ ਖਿਡਾਰੀਆਂ ਉੱਪਰ ਬਹੁਤ ਆਸ ਸੀ ਕਿਉਂਕਿ ਇਸ ਟੀਮ ਨੇ ਕਪੂਰਥਲਾ ਜ਼ਿਲ੍ਹੇ ਦੀ ਟੀਮ ਨੂੰ ਹਰਾ ਕੇ ਵੱਖਰਾ ਰਿਕਾਰਡ ਪੈਦਾ ਕਰ ਦਿੱਤਾ ਸੀ। ਜਦੋਂ ਮੈਚ ਸ਼ੁਰੂ ਹੋਇਆ ਤਾਂ ਤਰਨਤਾਰਨ ਟੀਮ ਦੇ ਸਟਾਰ ਖਿਡਾਰੀ ਸੁਖਮਨ ਚੋਹਲਾ ਸਾਹਿਬ ਨੇ ਕਬੱਡੀ ਹੀ ਨਹੀਂ ਪਾਈ ਤਾਂ ਦਰਸ਼ਕਾਂ ਨੇ ਬਹੁਤ ਰੌਲਾ ਪਾਇਆ ਅਤੇ ਖੇਡ ਮੈਦਾਨ ਵਿੱਚ ਬੋਤਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ, ਫਿਰ ਪ੍ਰਬੰਧਕਾਂ ਨੇ ਮੈਚ ਰੋਕ ਕੇ ਸੁਖਮਨ ਚੋਹਲਾ ਸਾਹਿਬ ਦੀਆਂ ਕਬੱਡੀਆਂ ਸ਼ੁਰੂ ਕਰਵਾਈਆ, ਪਰ ਫਿਰ ਵੀ ਉਸ ਨੇ ਸਿਰਫ ਤਿੰਨ ਕਬੱਡੀਆਂ ਹੀ ਪਾਈਆਂ। ਜੇਕਰ ਸੁਖਮਨ ਚੋਹਲਾ ਸਾਹਿਬ ਦਿਲ ਲਾ ਕੇ ਖੇਡਦਾ ਤਾਂ ਜਿੱਥੇ ਮੈਚ ਦਾ ਨਤੀਜਾ ਸ਼ਾਇਦ ਹੋਰ ਹੁੰਦਾ, ਉੱਥੇ ਉਹ ਵਧੀਆ ਧਾਵੀ ਬਣ ਕੇ ਇੱਕ ਵੱਖਰਾ ਰਿਕਾਰਡ ਬਣਾ ਸਕਦਾ ਸੀ ਜਿਸ ਨੂੰ ਦਰਸ਼ਕਾਂ ਨੇ ਕਈ ਸਾਲਾਂ ਤੱਕ ਯਾਦ ਰੱਖਣਾ ਸੀ। ਜਲੰਧਰ ਟੀਮ ਦੇ ਖਿਡਾਰੀ ਪਾਲਾ ਜਲਾਲਪੁਰ ਨੇ ਚੌਦ੍ਹਾਂ ਵਾਰ ਕੋਸ਼ਿਸ਼ ਕਰਕੇ ਸੱਤ ਜੱਫੇ ਇਸ ਲਈ ਉਸ ਨੂੰ ਵਧੀਆ ਜਾਫੀ ਚਾਣਿਆ ਗਿਆ ਅਤੇ ਸੁਖਦੇਵ ਸਿੰਘ ਅਟਵਾਲ ਸੋਖਾ (ਇੰਗਲੈਂਡ) ਵੱਲੋਂ ਸਪਾਂਸਰ ਕੀਤੀ ਨੈਨੋ ਕਾਰ ਨਾਲ ਸਨਮਾਨਿਤ ਕੀਤਾ ਗਿਆ। ਪਾਲਾ ਜਲਾਲਪੁਰ ਨੇ 2011, 2012 ਅਤੇ 2013 ਵਿੱਚ ਲਗਾਤਾਰ ਤਿੰਨ ਵਾਰ ਵਧੀਆ ਜਾਫੀ ਦਾ ਖਿਤਾਬ ਜਿੱਤ ਕੇ ਹੈਟ੍ਰਿਕ ਬਣਾਈ। ਇਸੇ ਟੀਮ ਦੇ ਗੁਰਲਾਲ ਜਲਾਲਪੁਰ ਨੇ ਚੌਦ੍ਹਾਂ ਕਬੱਡੀਆਂ ਪਾ ਕੇ ਤੇਰ੍ਹਾਂ ਅੰਕ ਪ੍ਰਾਪਤ ਕੀਤੇ ਇਸ ਲਈ ਉਸ ਨੂੰ ਵਧੀਆ ਧਾਵੀ ਚੁਣ ਕੇ ਸੁਖਪਾਲ ਸਿੰਘ ਬੈਂਸ (ਇੰਗਲੈਂਡ) ਵੱਲੋਂ ਸਪਾਂਸਰ ਕੀਤੀ ਨੈਨੋ ਕਾਰ ਨਾਲ ਸਨਮਾਨਿਤ ਕੀਤਾ ਗਿਆ। ਜੇਤੂ ਰਹੀ ਜਲੰਧਰ ਦੀ ਟੀਮ ਨੂੰ ਸ. ਲੈਂਹਬਰ ਸਿੰਘ ਕੰਗ (ਇੰਗਲੈਂਡ) 

ਵੱਲੋਂ ਸਪਾਂਸਰ ਕੀਤਾ ਪਹਿਲਾ ਇਨਾਮ ਦੋ ਲੱਖ ਪੰਜਾਹ ਹਜ਼ਾਰ ਰੁਪਏ ਅਤੇ ਉੱਪ-ਜੇਤੂ ਰਹੀ ਤਰਨਤਾਰਨ ਸਾਹਿਬ ਦੀ ਟੀਮ ਨੂੰ ਕੁਲਵੀਰ ਸਿੰਘ ਵਿਰਦੀ (ਇੰਗਲੈਂਡ) ਵੱਲੋਂ ਸਪਾਂਸਰ ਕੀਤਾ ਦੂਜਾ ਇਨਾਮ ਦੋ ਲੱਖ ਰੁਪਏ ਦਿੱਤਾ ਗਿਆ। ਤੀਜਾ ਇਨਾਮ ਇਕ ਲੱਖ ਰੁਪਏ ਕੇਵਲ ਸਿੰਘ ਬੂਈਆਂਵਲਾ (ਇੰਗਲੈਂਡ) ਵੱਲੋਂ ਅਤੇ ਚੌਥਾ ਇਨਾਮ ਪੰਜੱਤਰ ਹਜ਼ਾਰ ਰੁਪਏ ਸ. ਕੁੰਦਨ ਸਿੰਘ ਖੈੜ੍ਹਾ (ਇੰਗਲੈਂਡ) ਵੱਲੋਂ ਸਪਾਂਸਰ ਕੀਤਾ ਗਿਆ। ਇਸ ਕਬੱਡੀ ਚੈਂਪੀਅਨਸ਼ਿਪ ਦੀ ਕੁਮੈਂਟਰੀ ਅੰਤਰਰਾਸ਼ਟਰੀ ਕੁਮੈਂਟੇਟਰ ਅਰਵਿੰਦਰ ਕੋਛੜ, ਗੁਰਪ੍ਰੀਤ ਬੇਰਕਲਾਂ, ਜੀ.ਐਸ. ਕਲੇਰ, ਸੁੱਖਾ ਕੜਿਆਲ ਨੇ ਵਾਰੋ-ਵਾਰੀ ਕੀਤੀ। ਕੁਲਵੀਰ ਕਾਈਨੌਰ, ਮਨਦੀਪ ਕਾਲੀਏ ਅਤੇ ਕਾਲਾ ਰਛੀਨ ਨੇ ਵੀ ਹਾਜ਼ਰੀ ਲਗਵਾਈ। ਰੈਫਰੀ ਦੀ ਡਿਊਟੀ ਕੋਚ ਪਰਮਜੀਤ ਸਿੰਘ ਜਲੰਧਰ, ਕੋਚ ਦਵਿੰਦਰ ਸਿੰਘ ਚਮਕੌਰ ਸਾਹਿਬ, ਕੋਚ ਹਰਬੰਸ ਸਿੰਘ, ਕਾਲਾ ਮਾਦਪੁਰ, ਡੀ.ਪੀ.ਈ. ਸਾਧੂ ਸਿੰਘ ਬਰਾੜ, ਸ਼ਾਮਾ ਚਿੱਟੀ, ਚੁੰਨੀ ਪੱਤੜ, ਕੋਚ ਜਗਤਾਰ ਧਨੌਲਾ, ਜਸਪਾਲ ਸਿੰਘ ਅਤੇ ਜਰਨੈਲ ਮੋਠਾਂਵਾਲ ਨੇ ਨਿਭਾਈ ਅਤੇ ਬਲਜੀਤ ਖਰੜ ਨੇ ਟਾਈਮ ਕੀਪਰ ਦੀ ਡਿਊਟੀ ਨਿਭਾਈ। ਛਿੰਦਾ (ਏ-ਵਨ) (ਇੰਗਲੈਂਡ) ਵੱਲੋਂ ਕਿੱਟਾਂ, ਲਹਿੰਬਰ ਸਿੰਘ ਲਿੱਦੜ (ਇੰਗਲੈਂਡ) ਵੱਲੋਂ ਟਰਾਫੀਆਂ ਅਤੇ ਰਾਜਵੀਰ ਸਿੰਘ ਮਾਣਕ (ਇੰਗਲੈਂਡ) ਵੱਲੋਂ ਲੰਗਰ ਦੀ ਸੇਵਾ ਕੀਤੀ ਗਈ। ਕੁੱਲ ਮਿਲਾ ਕੇ 10ਵਾਂ ਹੋਲਾ ਮਹੱਲਾ ਸਰਕਲ ਸਟਾਈਲ ਕਬੱਡੀ ਚੈਂਪੀਅਨਸ਼ਿਪ ਅਤੇ ਕੁਸ਼ਤੀਆਂ ਦੇ ਮੁਕਾਬਲੇ ਵਧੀਆ ਢੰਗ ਨਾਲ ਅਤੇ ਸਮੇਂ ਸਿਰ ਕਰਵਾਏ ਗਏ ਇਸ ਲਈ ਅਨੰਦਪੁਰ ਸਾਹਿਬ ਸਪੋਰਟਸ ਕਲੱਬ ਯੂ. ਕੇ. ਵਧਾਈ ਦੀ ਪਾਤਰ ਹੈ।

 

ਵਿਸ਼ੇਸ਼ ਰਿਪੋਰਟ :- ਜਸਵੰਤ ਸਿੰਘ ਖੜਗ
ਫੋਟੋਆਂ:- ਹਰਦੀਪ ਸਿੰਘ ਸਿਆਣ