Punjab Kushti / Wrestling
(29-May-2013) Mela Bhattian Balle Punjab

ਪਿੰਡ ਭੱਟੀਆਂ ਨੇੜੇ ਮਾਛੀਵਾੜਾ ਸਾਹਿਬ ਵਿਖੇ ਮਨਾਇਆ ਪੰਜਾਂ ਪੀਰਾਂ ਦਾ ਦਿਹਾੜਾ


ਜ਼ਿਲ੍ਹਾ ਲੁਧਿਆਣਾ ਦੇ ਪਿੰਡ ਭੱਟੀਆਂ ਨੇੜੇ ਮਾਛੀਵਾੜਾ ਸਾਹਿਬ ਵਿਚ ਹਰੇਕ ਸਾਲ ਦੀ ਤਰ੍ਹਾਂ ਇਸ 

ਸਾਲ ਵੀ 29 ਮਈ ਨੂੰ ਪੰਜ ਪੀਰਾਂ ਦੀ ਦਰਗਾਹ ‘ਤੇ ਮੇਲਾ ਕਰਵਾਇਆ ਗਿਆ। ਗੱਦੀ ਨਸ਼ੀਨ ਬਾਬਾ ਸੁਰਿੰਦਰ ਕੁਮਾਰ ਜੀ ਦੀ ਦੇਖ-ਰੇਖ ਇਸ ਮੇਲੇ ਵਿਚ ਸਵੇਰੇ ਵਨੀਤ ਸ਼ਰਾਫਤ ਐਂਡ ਪਾਰਟੀ ਪਟਿਆਲੇ ਵਾਲੇ, ਉਸ ਤੋਂ ਬਾਅਦ ਵਿਚ ਸੂਫੀ ਗਾਇਕ ਯੂਨਿਸ ਗਿੱਲ ਲੁਧਿਆਣੇ ਵਾਲੇ, ਫਿਰ ਬਿੰਦਰ ਕਵਾਲ ਐਂਡ ਪਾਰਟੀ ਹੰਬੋਵਾਲ ਵਾਲੇ ਨੇ ਆਪਣੇ-ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ। ਫਿਰ ਰਾਤ ਦੇ ਕਰੀਬ ਦਸ ਕੁ ਵਜੇ ਤੋਂ ਲੈ ਕੇ ਮਾਸਟਰ ਮਹਿੰਦਰ ਸਿੰਘ ਪ੍ਰਦੇਸ਼ੀ ਐਂਡ ਪਾਟਰੀ (ਗੋਲਡ ਮੈਡਲਿਸਟ) ਸਿੰਬਲ ਮਜ਼ਾਰਾ ਨੇ ਸਵੇਰੇ ਚਾਰ ਵਜੇ ਤੱਕ ਇਕ ਨਾਟਕ ਪੇਸ਼ ਕੀਤਾ। ਜਿਸ ਦਾ ਸੰਗਤਾਂ ਨੇ ਭਰਪੂਰ ਆਨੰਦ ਮਾਣਿਆ। ਅਮਰਜੀਤ ਸਿੰਘ ਅੰਬਾ, ਪਰਮਿੰਦਰ ਸਿੰਘ ਪਿੰਦੀ, ਪਰਮਿੰਦਰ ਸਿੰਘ ਮਾਨ, ਗੁਰਪ੍ਰੀਤ ਸਿੰਘ ਗੋਰਾ, ਵਿਜੈ ਜੀ ਮਾਛੀਵਾੜਾ, ਨਿਰਮਲ ਸਿੰਘ ਨਿੰਮਾ, ਦਲਬਾਰਾ ਸਿੰਘ, ਪਾਲੀ ਕਰਿਆਨੇ ਵਾਲਾ, ਜਸਦੇਵ ਸਿੰਘ ਜੱਸਾ, ਦਰਸ਼ਨ ਬਾਜਵਾ, ਲਾਲੀ ਬਾਜਵਾ, ਲਾਡੀ ਰਾਠੌਰ ਭੱਟੀਆਂ, ਕਾਲਾ ਕਲੋਨੀਆ, ਐਚ.ਸੀ.ਐਚ. ਫੈਕਟਰੀ, ਸ਼ਿਵਾ-2 ਅਤੇ ਐਸ.ਟੀ. ਫੈਕਟਰੀ ਦੀ ਪ੍ਰਬੰਧਕੀ ਕਮੇਟੀ ਨੇ ਇਸ ਮੇਲੇ ਨੂੰ ਕਰਵਾਉਣ ਲਈ ਦਿਨ-ਰਾਤ ਮਿਹਨਤ ਕੀਤੀ। ਇਸ ਮੇਲੇ ਵਿਚ ਸਵੇਰ ਤੋਂ ਲੈ ਕੇ ਦੇਰ ਰਾਤ ਤੱਕ ਖੁੱਲ੍ਹਾ ਲੰਗਰ ਚੱਲਦਾ ਰਿਹਾ। ਨਾਲ ਹੀ ਭੱਟੀਆਂ ਦੇ ਨੌਜਵਾਨ ਕਮੇਟੀ ਸਤਨਾਮ ਸਿੰਘ ਫੌਜੀ, ਗੁਰਜੀਤ ਸਿੰਘ (ਇੰਜ਼ੀ.), ਹਰਪ੍ਰੀਤ ਸਿੰਘ ਰਿੰਕਾ, ਜੋਤੀ, ਇਮਾਨ ਢਿੱਲੋਂ, ਸੁਖਵਿੰਦਰ ਸਿੰਘ, ਸੁਖਜੀਤ ਸਿੰਘ, ਦਲਵੀਰ ਸਿੰਘ, ਰੋਹਿਤ, ਮਨਦੀਪ ਸਿੰਘ ਮੀਪਾ, ਬਲਜਿੰਦਰ ਸਿੰਘ ਪੰਜਾਬ ਪੁਲਿਸ, ਰਣਦੀਪ ਸਿੰਘ ਰਵੀ, ਜਤਿੰਦਰ ਸਿੰਘ, ਸਰਬਜੀਤ ਸਿੰਘ ਮੰਗਾ, ਸਤਵੰਤ ਸਿੰਘ ਸਨੀ, ਮਨਵੀਰ ਸਿੰਘ ਮਨੀ, ਨੈਬ ਸਿੰਘ, ਗੁਰਮੁੱਖ ਸਿੰਘ ਗੁਮੀ, ਜਗਰੂਪ ਸਿੰਘ ਜੱਗੀ, ਅਮਨਦੀਪ ਸਿੰਘ ਅਮਨ, ਜਸਪ੍ਰੀਤ ਸਿੰਘ, ਹਰਦੀਪ ਸਿੰਘ ਦੀਪੀ (ਆਸਟ੍ਰੇਲੀਆ), ਦਲਬੀਰ ਸਿੰਘ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਾਰਾ ਹੀ ਦਿਨ ਛਬੀਲ ਦਾ ਲੰਗਰ ਵੀ ਚੱਲਦਾ ਰਿਹਾ। ਮੇਲੇ ਵਿਚ ਝੰਡੇ ਦੀ ਰਸਮ ਗੱਦੀ ਨਸ਼ੀਨ ਬਾਬਾ ਸੁਰਿੰਦਰ ਕੁਮਾਰ ਜੀ ਵੱਲੋਂ ਕੀਤੀ ਗਈ। ਉਸ ਤੋਂ ਅਗਲੇ ਦਿਨ 30 ਮਈ ਨੂੰ ਸਵ: ਸਾਈਂ ਪੂਰਨ ਸ਼ਾਹ ਜੀ ਦੀ ਪਹਿਲੀ ਬਰਸੀ ਵੀ ਮਨਾਈ ਗਈ। ਦੂਸਰੇ ਇਨ ਵੀ ਪ੍ਰਬੰਧਕਾਂ ਵੱਲੋਂ ਖੁੱਲ੍ਹਾ ਲੰਗਰ ਚੱਲਦਾ ਰਿਹਾ। ਇਹ ਮੇਲੇ ਹਰੇਕ ਸਾਲ ਹੀ 16 ਜੇਠ ਨੂੰ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਮੇਲੇ ਵਿਚ ਬਹੁਤ ਹੀ ਦੂਰ-ਦੂਰ ਤੋਂ ਸੰਗਤਾਂ ਮੱਥਾ ਟੇਕਣ ਆਉਂਦੀਆਂ ਹਨ


ਵਿਸ਼ੇਸ਼ ਰਿਪੋਰਟ :- ਹਰਦੀਪ ਸਿੰਘ ਸਿਆਣ (ਭੱਟੀਆਂ)।