Punjab Kushti / Wrestling
Machhian Kalan Ludhiana 2 June 2013 ( ਕੁਸ਼ਤੀ-ਦੰਗਲ ਮਾਛੀਆਂ ਕਲਾਂ (ਲੁਧਿਆਣਾ) 2 June 2013) Balle Punjab

ਮਾਛੀਆਂ ਕਲਾਂ (ਲੁਧਿਆਣਾ) ਦੇ ਸੱਤਵੇਂ ਕੁਸ਼ਤੀ-ਦੰਗਲ’ਤੇ ਗੁਰਸੇਵਕ ਘੱਦੂ ਨੇ ਜਮਾਈ ਆਪਣੀ ਧਾਕ


ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਮਾਛੀਆਂ ਕਲਾਂ ਵੱਲੋ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਮਾਛੀਆ ਕਲਾਂ ਨੇੜੇ ਚੌਤਾ ਵਿਖੇ 2 ਜੂਨ 2013 ਨੂੰ ਸੱਤਵਾਂ ਕੁਸ਼ਤੀ-ਦੰਗਲ ਨਗਰ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਸਰਪੰਚ ਸੁਰਜੀਤ ਸਿੰਘ, ਚੇਅਰਮੈਨ ਕੁਲਵੰਤ ਸਿੰਘ, ਸਾਬਕਾ ਸਰਪੰਚ ਸਿੰਦਰ ਸਿੰਘ, ਪੰਚ ਜੈਬ ਸਿੰਘ, ਪੰਚ ਸਰਵਣ ਸਿੰਘ, ਗੁਲਜਾਰ ਸਿੰਘ ਕਾਨੂੰਗੋਂ, ਸੁੱਖਾ, ਰੌਕੀ, ਬਿੱਟੂ, ਚਮਨ, ਗੁਰਮੀਤ ਸਿੰਘ, ਰਵੇਲ ਸਿੰਘ (ਦੁਕਾਨਦਾਰ), ਹੈਪੀ ਆਸਟ੍ਰੇਲੀਆ, ਪਿੰ੍ਰਸ ਆਸਟ੍ਰੇਲੀਆ,ਲਾਲੀ ਇਟਲੀ, ਸੋਨੂੰ ਆਸਟ੍ਰੇਲੀਆ, ਬੰਟੀ, ਬਲਦੇਵ ਸਿੰਘ ਦੇਬੀ, ਸਾਬਕਾ ਸਰਪੰਚ ਤਾਰਾ ਸਿੰਘ ਅਤੇ ਡਾ. ਗੁਰਮੀਤ ਸਿੰਘ ਚੇਅਰਮੈਨ  ਦੀ ਦੇਖ-ਰੇਖ ਹੇਠ ਕਰਵਾਏ ਇਸ ਕੁਸ਼ਤੀ-ਦੰਗਲ ਵਿਚ ਸਪੈਸ਼ਲ ਕੁਸ਼ਤੀਆਂ ਵਿਚ ਸਨੀ ਚੌਤਾ ਅਤੇ ਅਸ਼ੋਕ ਦੋਰਾਹਾ, ਹਰਦੀਪ ਚਮਕੌਰ ਸਾਹਿਬ ਅਤੇ ਮਨਿੰਦਰ ਅਟਾਰੀ, ਬਿੰਦੂ ਰੌਣੀ ਅਤੇ ਮੋਨੂੰ ਉਟਾਲਾਂ, ਹੈਪੀ ਕਾਈਨੌਰ ਅਤੇ ਨਿੰਦਰ ਅਟਾਰੀ, ਵਿੱਕੀ ਮਾਛੀਆਂ ਕਲਾਂ ਅਤੇ ਕਮਲ ਮਾਛੀਵਾੜਾ ਸਾਹਿਬ, ਟੋਨੀ ਰੌਣੀ ਅਤੇ ਬਾਈ ਫਿਲੌਰ, ਰਣਵੀਰ ਉਟਾਲਾਂ ਅਤੇ ਰਾਜਾ ਮੁਹੰਮਦ ਕਾਈਨੌਰ, ਸਨੀ ਮੁਸ਼ਕਾਬਾਦ ਅਤੇ ਮੰਗਾ ਦੋਰਾਹਾ, ਜੱਗਾ ਕਾਈਨੌਰ ਅਤੇ ਮਲਕੀਤ ਬਲਾਚੌਰ ਵਿਚਕਾਰ ਕੁਸ਼ਤੀਆਂ ਬਰਾਬਰ ਰਹੀਆਂ। ਇੱਕੀ-ਇੱਕੀ ਸੌ ਰੁਪਏ ਦੀਆਂ ਸਪੈਸ਼ਲ ਕੁਸ਼ਤੀਆਂ ਵਿੱਚੋਂ ਪਹਿਲੀ ਕੁਸ਼ਤੀ ਕਮਲ ਮੁਸ਼ਕਾਬਾਦ ਅਤੇ ਜੱਜ ਮਾਛੀਆਂ ਕਲਾਂ ਵਿਚਕਾਰ ਕਰਵਾਈ ਗਈ। ਇਸ ਕੁਸ਼ਤੀ ਦਾ ਸਮਾਂ ਪੰਦਰ੍ਹਾਂ ਮਿੰਟ ਰੱਖਿਆ ਗਿਆ ਸੀ। ਪਰ ਇਹ ਕੁਸ਼ਤੀ ਬਰਾਬਰ ਹੀ ਰਹੀ। ਦੂਜੀ ਕੁਸ਼ਤੀ ਹੈਪੀ ਮਾਣੇਮਾਜਰਾ ਅਤੇ ਵਿੱਕੀ ਮਾਛੀਆਂ ਕਲਾਂ ਵਿਚਕਾਰ ਕਰਵਾਈ ਗਈ। ਇਹ ਕੁਸ਼ਤੀ ਵਿੱਕੀ ਮਾਛੀਆਂ ਕਲਾਂ ਨੇ ਜਿੱਤ ਕੇ ਬੱਲੇ-ਬੱਲੇ ਕਰਵਾਈ। ਤਿੰਨ ਨੰਬਰ ਦੀ ਝੰਡੀ ਵਾਲੀ ਕੁਸ਼ਤੀ ਇਸੇ ਪਿੰਡ ਦੇ ਜੰਮਪਲ ਬੂਟਾ ਮਾਛੀਆਂ ਕਲਾਂ ਅਤੇ ਕੁਲਵਿੰਦਰ ਮੀਰਪੁਰ ਲੱਖਾ ਵਿਚਕਾਰ ਕੁਸ਼ਤੀ ਕਰਵਾਈ ਗਈ। ਇਹ ਕੁਸ਼ਤੀ ਬੂਟਾ ਮਾਛੀਆਂ ਕਲਾਂ ਨੇ ਜਿੱਤ ਲਈ ਅਤੇ ਤਿੰਨ ਨੰਬਰ ਦੀ ਝੰਡੀ ਦਾ ਹੱਕਦਾਰ ਬਣਿਆ। ਉਸ ਤੋਂ ਬਾਅਦ ਦੋ ਨੰਬਰ ਦੀ ਝੰਡੀ ਦੀ ਕੁਸ਼ਤੀ ਲਾਲੀ ਚੌਤਾ ਅਤੇ ਹੀਰਾ ਚਮਕੌਰ ਸਾਹਿਬ ਵਿਚਕਾਰ ਕੁਸ਼ਤੀ ਕਰਵਾਈ। ਇਹ ਕੁਸ਼ਤੀ ਬਰਾਬਰ ਹੀ ਰਹੀ। ਇਕ ਨੰਬਰ ਦੀ ਵੱਡੀ ਝੰਡੀ ਤੋਂ ਪਹਿਲਾਂ ਇਸ ਕੁਸ਼ਤੀ-ਦੰਗਲ ਵਿਚ ਪਹੁੰਚੇ ਮੁੱਖ ਮਹਿਮਾਨ ਸ. ਸਿਮਰਨਜੀਤ ਸਿੰਘ ਢਿੱਲੋਂ (ਜਨਰਲ ਸਕੱਤਰ ਯੂਥ ਅਕਾਲੀ ਦਲ ਬਾਦਲ) ਅਤੇ ਭਾਗ ਸਿੰਘ ਮਾਨਗੜ੍ਹ (ਮੈਂਬਰ ਜ਼ਿਲ੍ਹਾ ਪ੍ਰੀਸ਼ਦ) ਨੂੰ ਕਲੱਬ ਵੱਲੋਂ ਵਿਸੇਸ਼ ਤੌਰ’ਤੇ ਸਨਮਾਨਿਤ ਕੀਤਾ ਗਿਆ।ਇਸ ਕੁਸ਼ਤੀ-ਦੰਗਲ ਨੂੰ ਕਰਵਾਉਣ ਲਈ ਜਿੱਥੇ ਨਗਰ ਪੰਚਾਇਤ ਅਤੇ ਨਗਰ ਨਿਵਾਸੀਆਂ ਦਾ ਸਹਿਯੋਗ ਰਿਹਾ ਉੱਥੇ ਸਮੂਹ ਐਨ.ਆਰ.ਆਈ ਵੀਰਾਂ ਦਾ ਵੀ ਵਿਸ਼ੇਸ਼ ਯੋਗਦਾਨ ਰਿਹਾ, ਫਿਰ ਇਕ ਨੰਬਰ ਦੀ ਵੱਡੀ ਝੰਡੀ ਦੀ ਕੁਸ਼ਤੀ ਰਾਜੂ ਮੁਸ਼ਕਾਬਾਦ ਅਤੇ ਗੁਰਸੇਵਕ ਘੱਦੂ ਖੰਨਾ ਵਿਚਕਾਰ ਕਰਵਾਈ ਗਈ, ਹਰੇਕ ਝੰਡੀ ਵਾਲੀ ਕੁਸ਼ਤੀ ਦਾ ਸਮਾਂ ਵੀਹ ਮਿੰਟ ਰੱਖਿਆ ਗਿਆ ਸੀ। ਪਰ ਇਹ ਕੁਸ਼ਤੀ ਸਤਾਰ੍ਹਵੇਂ ਮਿੰਟ ਵਿਚ ਹੀ ਗੁਰਸੇਵਕ ਘੱਦੂ ਖੰਨਾ ਨੇ ਜਿੱਤ ਲਈ ਅਤੇ ਮਾਛੀਆ ਕਲਾਂ ਦੇ ਇਸ ਸੱਤਵੇਂ ਕੁਸ਼ਤੀ-ਦੰਗਲ ਦੀ ਇਕ ਨੰਬਰ ਦੀ ਵੱਡੀ ਝੰਡੀ ਦਾ ਹੱਕਦਾਰ ਬਣਿਆ। ਇਸ ਕੁਸ਼ਤੀ-ਦੰਗਲ ਦੀ ਕੁਮੈਂਟਰੀ ਕੁਲਵੀਰ ਕਾਈਨੌਰ ਅਤੇ ਨਾਜਰ ਸਿੰਘ ਢਢੋਗਲ ਖੇੜੀ ਨੇ ਵਾਰੋ-ਵਾਰੀ ਕੀਤੀ। ਜਿੱਥੇ ਬਹਾਦਰ ਚੌਂਤਾ, ਸ਼ਾਮ ਮੰਗਲੀ, ਸਰਬਜੀਤ ਰੋਲੂ ਮਾਜਰਾ ਨੇ ਰੈਫਰੀ ਦੀ ਡਿਊਟੀ ਨਿਭਾਈ। ਉੱਥੇ ਹੀ ਪਹਿਲਵਾਨ ਦੀਪਾ ਕਾਈਨੌਰ, ਚੰਦ ਮਿਆਣੀ, ਸੋਨੀ ਬੋੜੇ ਅਤੇ ਜੋਗਾ ਕਾਈਨੌਰ ਨੇ ਜੋੜੇ ਮਿਲਾਏ। ਇਹ ਕੁਸ਼ਤੀ-ਦੰਗਲ ਬਹੁਤ ਹੀ ਵਧੀਆ ਤਰੀਕੇ ਨਾਲ ਸਮਾਪਤ ਹੋਇਆ। ਕਲੱਬ ਦੇ ਪ੍ਰਧਾਨ ਅਤੇ ਨਗਰ ਪੰਚਾਇਤ ਨੇ ਬਾਹਰੋਂ ਆਏ ਸਾਰੇ ਮੁੱਖ ਮਹਿਮਾਨਾਂ, ਕੋਚਾਂ, ਰੈਫਰੀਆਂ ਅਤੇ ਪਹਿਲਵਾਨਾਂ ਨੂੰ ਵਿਸੇਸ਼ ਤੌਰ’ਤੇ ਸਨਮਾਨਿਤ ਕੀਤਾ। ਇਹ ਕੁਸ਼ਤੀ-ਦੰਗਲ ਆਪਣੀਆ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ ਇਸ ਲਈ ਸਾਰੀ ਹੀ ਪ੍ਰਬੰਧਕੀ ਕਮੇਟੀ, ਨਗਰ ਪੰਚਾਇਤ ਅਤੇ ਨਗਰ ਨਿਵਾਸੀ ਵਧਾਈ ਦੇ ਪਾਤਰ ਹਨ।