Punjab Kushti / Wrestling
Noorpur Ludhiana Near Machiwara ਨੂਰਪੁਰ (ਲੁਧਿਆਣਾ) ਦੇ ਕੁਸ਼ਤੀ-ਦੰਗਲ 16 ਜੂਨ, 2013 Balle Punjab

ਨੂਰਪੁਰ (ਲੁਧਿਆਣਾ) ਦੇ ਪਹਿਲੇ ਕੁਸ਼ਤੀ-ਦੰਗਲ’ਤੇ ਰਜਿੰਦਰਪਾਲ ਢਿੱਲਵਾਂ ਨੇ ਕਰਵਾਈ ਬੱਲੇ-ਬੱਲੇ


ਮਾਛੀਵਾੜਾ ਸਾਹਿਬ ਦੇ ਨੇੜੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਨੂਰਪੁਰ ਵਿਖੇ ਗਵਾਹੀ ਸਾਹਿਬ ਯੂਥ ਸਪੋਰਟਸ ਕਲੱਬ, ਨਗਰ ਪੰਚਾਇਤ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ 16 ਜੂਨ, 2013 ਨੂੰ ਪਹਿਲਾ ਕੁਸ਼ਤੀ-ਦੰਗਲ ਕਰਵਾਇਆ ਗਿਆ। ਇਸ ਕੁਸ਼ਤੀ-ਦੰਗਲ ਦੀ ਪਹਿਲੀ ਕੁਸ਼ਤੀ ਕਾਲਾ ਚੌਂਤਾ ਅਤੇ ਭੋਲਾ ਮੁਸ਼ਕਾਬਾਦ ਵਿਚਕਾਰ ਕਰਵਾਈ ਗਈ, ਜਿਹੜੀ ਕਿ ਬਰਾਬਰ ਰਹੀ। ਉਸ ਤੋਂ ਬਾਅਦ ਛੋਟੀਆਂ ਕੁਸ਼ਤੀਆ ਵਿਚ ਘੱਲੂ ਮਾਛੀਵਾੜਾ ਨੇ ਰਮਨ ਮੁਸ਼ਕਾਬਾਦ ਨੂੰ, ਅਮਨ ਢਿੱਲਵਾਂ ਨੇ ਬਿੰਦਰ ਬਲੀਏਵਾਲ ਨੂੰ, ਗੁਰਪ੍ਰੀਤ ਮੁਸ਼ਕਾਬਾਦ ਨੇ ਧੰਮਾ ਮਾਛੀਵਾੜਾ ਨੂੰ, ਪਾਲੀ ਅਟਾਰੀ ਨੇ ਲਾਲ ਚੌਂਤਾ ਨੂੰ, ਦੀਪਾ ਅਟਾਰੀ ਨੇ ਬੂਟਾ ਗਰਚਾ ਨੂੰ ਹਰਾ ਕੇ ਬਾਜੀ ਮਾਰੀ ਪਰ ਜੱਸੀ ਅਟਾਰੀ ਅਤੇ ਰੂਬੀ ਚੌਂਤਾ, ਇਕਬਾਲ ਮੁਸ਼ਕਾਬਾਦ ਅਤੇ ਚਰਾਗ ਮਾਛੀਵਾੜਾ, ਹੈਪੀ ਮਾਛੀਵਾੜਾ ਅਤੇ ਗੁਰਜੰਟ ਕਾਈਨੌਰ, ਜੱਗੀ ਸੇਹ ਅਤੇ ਵਿੱਕੀ ਗਰਚਾ, ਦੀਪਾ ਮੁਸ਼ਕਾਬਾਦ ਅਤੇ ਅਵਤਾਰ ਅਟਾਰੀ, ਭਿੰਦਰ ਚੌਂਤਾ ਅਤੇ ਬਿੱਲੂ ਬਲੀਏਵਾਲ, ਰਮਨ ਬਾਬਾ ਫਲਾਈ ਅਤੇ ਘੱਲੂ ਮਾਛੀਵਾੜਾ, ਲੱਖੀ ਅਟਾਰੀ ਅਤੇ ਅੰਮ੍ਰਿਤਪਾਲ ਮਾਣੇਮਾਜਰਾ, ਸਰਬਜੀਤ ਰੋਲੂ ਮਾਜਰਾ ਅਤੇ ਸੋਹਣ ਚਮਕੌਰ ਸਾਹਿਬ ਵਿਚਕਾਰ ਕੁਸ਼ਤੀਆਂ ਬਰਾਬਰ ਰਹੀਆਂ। ਉਸ ਤੋਂ ਬਾਅਦ ਸਪੈਸ਼ਲ ਕੁਸ਼ਤੀਆਂ ਸੁਰੂ ਕਰਵਾਈਆਂ ਗਈਆਂ। ਸਪੈਸ਼ਲ ਕੁਸ਼ਤੀਆਂ ਵਿਚ ਸਨੀ ਚੌਂਤਾ ਅਤੇ ਕਾਕਾ ਢਿੱਲਵਾਂ, ਵਿੱਕੀ ਕਾਈਨੌਰ ਅਤੇ ਧਰਮਿੰਦਰ ਅਟਾਰੀ, ਜੀਤ ਢਿੱਲਵਾਂ ਅਤੇ ਰਾਜਾ ਮਹਾਦੇਵ ਕਾਈਨੌਰ, ਤਵਿੰਦਰ ਢਿੱਲਵਾਂ ਅਤੇ ਰਾਜਾ ਮੁਹੰਮਦ ਕਾਈਨੌਰ ਵਿਚਕਾਰ ਕੁਸ਼ਤੀਆਂ ਬਰਾਬਰ ਰਹੀਆਂ। ਪਰ ਜੋਤ ਮਾਛੀਵਾੜਾ ਨੇ ਕੁੱਕੂ ਬਲੀਏਵਾਲ ਨੂੰ ਅਖੀਰਲੇ ਮਿੰਟ ਵਿਚ ਚਿੱਤ ਕਰਕੇ ਜਿੱਤ ਪ੍ਰਾਪਤ ਕੀਤੀ। ਹੋਰ ਸਪੈਸ਼ਲ ਕੁਸ਼ਤੀਆਂ ਵਿਚ ਅਮਨ ਮਾਣੇਮਾਜਰਾ ਨੇ ਸ਼ੈਰੀ ਕਾਈਨੌਰ ਨੂੰ, ਸੋਨੀ ਮਾਛੀਵਾੜਾ ਨੇ ਭੋਲੂ ਚੌਂਤਾ ਨੂੰ, ਰਾਜੂ ਅਟਾਰੀ ਨੇ ਜਸ਼ਨ ਮਾਣੇਮਾਜਰਾ ਨੂੰ ਹਰਾ ਕੇ ਕੁਸ਼ਤੀ ਜਿੱਤਣ ਵਿਚ ਸਫਲਤਾ ਪ੍ਰਾਪਤ ਕੀਤੀ। ਉਸ ਤੋਂ ਬਾਅਦ ਝੰਡੀ ਵਾਲੀਆਂ ਕੁਸ਼ਤੀਆਂ ਵਿੱਚੋਂ ਦੋ ਨੰਬਰ ਦੀ ਝੰਡੀ ਲਈ ਇਸੇ ਪਿੰਡ ਦਾ ਜੰਮਪਲ ਪਰਮਿੰਦਰ ਮਾਛੀਵਾੜਾ ਅਤੇ ਨਿੰਦਰ ਅਟਾਰੀ ਵਿਚਕਾਰ ਕੁਸ਼ਤੀ ਸੁਰੂ ਕਰਵਾਈ ਗਈ। ਇਸ ਕੁਸ਼ਤੀ ਦਾ ਸਮਾਂ ਦਸ ਮਿੰਟ ਰੱਖਿਆ ਗਿਆ ਸੀ। ਦੋਨੋਂ ਹੀ ਪਹਿਲਵਾਨਾਂ ਨੇ ਅਪਣਾ ਪੂਰਾ ਜੋਰ ਲਗਾਇਆ, ਪਰ ਇਹ ਕੁਸ਼ਤੀ ਬਰਾਬਰ ਹੀ ਰਹੀ। ਫਿਰ ਇਕ ਨੰਬਰ ਦੀ ਵੱਡੀ ਝੰਡੀ ਦੀ ਕੁਸ਼ਤੀ ਢਿੱਲਵਾਂ ਅਖਾੜੇ ਦਾ ਪਹਿਲਵਾਨ ਰਜਿੰਦਰਪਾਲ ਢਿੱਲਵਾਂ ਅਤੇ ਬਲੀਏਵਾਲ ਅਖਾੜੇ ਦਾ ਪਹਿਲਵਾਨ ਰਾਜੂ ਬਲੀਏਵਾਲ ਵਿਚਕਾਰ ਕੁਸ਼ਤੀ ਸੁਰੂ ਕਰਵਾਈ ਗਈ। ਇਸ ਕੁਸ਼ਤੀ ਦਾ ਸਮਾਂ ਵੀਹ ਮਿੰਟ ਰੱਖਿਆ ਗਿਆ ਸੀ। ਪਰ ਰਜਿੰਦਰਪਾਲ ਢਿੱਲਵਾਂ ਨੇ ਚੌਥੇ ਮਿੰਟ ਵਿਚ ਹੀ ਰਾਜੂ ਬਲੀਏਵਾਲ ਨੂੰ ਚਿੱਤ ਕਰਕੇ ਕੁਸ਼ਤੀ ਜਿੱਤਣ ਵਿਚ ਸਫਲਤਾ ਪ੍ਰਾਪਤ ਕੀਤੀ ਅਤੇ ਨੂਰਪੁਰ ਦੇ ਇਸ ਪਹਿਲੇ ਕੁਸ਼ਤੀ-ਦੰਗਲ ਦੀ ਵੱਡੀ ਝੰਡੀ ਦਾ ਹੱਕਦਾਰ ਬਣਿਆ। ਇਸ ਕੁਸ਼ਤੀ-ਦੰਗਲ ਦੀ ਕੁਮੈਂਟਰੀ ਕੇਸ਼ੀ ਚੌਂਤਾ ਨੇ ਬਹੁਤ ਹੀ ਵਧੀਆ ਢੰਗ ਨਾਲ ਕੀਤੀ। ਜਿੱਥੇ ਪਹਿਲਵਾਨ ਜੀਤੀ ਮਾਛੀਵਾੜਾ, ਪਹਿਲਵਾਨ ਦੀਪਾ ਕਾਈਨੌਰ ਅਤੇ ਜੋਗਾ ਕਾਈਨੌਰ ਨੇ ਜੋੜੇ ਮਿਲਾਏ ਉੱਥੇ ਹੀ ਪਹਿਲਵਾਨ ਮਹਿੰਦਰ ਕੱਚਾ ਮਾਛੀਵਾੜਾ ਅਤੇ ਕੋਚ ਮਨਪ੍ਰੀਤ ਮੰਨੂ ਹੰਬੋਵਾਲ ਨੇ ਰੈਫਰੀ ਦੀ ਡਿਊਟੀ ਨਿਭਾਈ। ਅੰਤ ਵਿਚ ਕਲੱਬ ਦੇ ਮੈਂਬਰਾਂ ਨੇ ਬਾਹਰੋਂ ਆਏ ਸਾਰੇ ਕੋਚਾਂ, ਰੈਫਰੀਆਂ, ਪਹਿਲਵਾਨਾਂ ਅਤੇ ਸਹਿਯੋਗੀਆਂ ਨੂੰ ਵਿਸ਼ੇਸ਼ ਤੌਰ’ਤੇ ਸਨਮਾਨਿਤ ਕੀਤਾ। ਇਹ ਕੁਸ਼ਤੀ-ਦੰਗਲ ਸਮੇਂ ਸਿਰ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ। ਇਸ ਲਈ ਸਾਰੀ ਹੀ ਨਗਰ ਪੰਚਾਇਤ ਅਤੇ ਨਗਰ ਨਿਵਾਸੀ ਵਧਾਈ ਦੇ ਪਾਤਰ ਹਨ।